ਚੰਡੀਗੜ੍ਹ, 8 ਅਗਸਤ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਵਿਖੇ ਸਬੂਤਾਂ ਨਾਲ ਛੇੜਛਾੜ ਦੇ ਇਕ ਮਾਮਲੇ ਵਿਚ ਇੰਸਪੈਕਟਰ (Inspector) ਅਤੇ ਸਬ-ਇੰਸਪੈਕਟਰ ਵਿਰੁੱਧ ਕੇਸ ਦਰਜ (Case registered) ਕੀਤਾ ਗਿਆ ਹੈ ।
ਕੌਣ ਹਨ ਦੋਵੇਂ ਜਣੇ
ਮਿਲੀ ਜਾਣਕਾਰੀ ਅਨੁਸਾਰ ਸਬੂਤਾਂ ਨਾਲ ਛੇੜਛਾੜ (Tampering with evidence) ਦੇ ਮਾਮਲੇ ਵਿਚ ਜਿਸ ਇੰਸਪੈਕਟਰ ਅਤੇ ਸਬ-ਇੰਸਪੈਕਟਰ (Sub-Inspector) ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਦੀ ਪਛਾਣ ਇੰਸਪੈਕਟਰ ਰਾਮ ਰਤਨ ਸ਼ਰਮਾ ਤੇ ਸਬ-ਇੰਸਪੈਕਟਰ ਸਤਿਆਵਾਨ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਇੰਸਪੈਕਟਰ ਰਾਮ ਰਤਨ ਸ਼ਰਮਾ ਵਿਰੁੱਧ ਲੱਗੇ ਦੋਸ਼ਾਂ ਤਹਿਤ ਸੀ. ਬੀ. ਆਈ. ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਵਿਚ ਕੇਸ ਵੀ ਚਲਾਇਆ ਜਾਵੇਗਾ ।
ਕੀ ਸੀ ਪੂਰਾ ਮਾਮਲਾ
ਪ੍ਰਾਪਤ ਸੂਚਨਾ ਮੁਤਾਬਕ ਚਾਰ ਅਪੈ੍ਲ 2022 ਨੂੰ ਇੰਡਟ੍ਰੀਅਲ ਏਰੀਆ ਥਾਣੇ ਦੀ ਪੁਲਸ ਵਲੋਂ ਇਕ ਮਹਿਲਾ ਦੀ ਸਿ਼ਕਾਇਤ ਦੇ ਅਨਿਲ ਮਲਹੋਤਰਾ ਨਾਮ ਦੇ ਇਕ ਵਿਅਕਤੀ ਵਿਰੁੱਧ ਛੇੜਛਾੜ ਕੀਤੇ ਜਾਣ ਦਾ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਤਹਿਤ ਪੁਲਸ ਵਲੋਂ ਅਨਿਲ ਮਲਹੋਤਰਾ ਨੂੰ ਜਦੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਤਾਂ ਉਸ ਕੋਲੋਂ ਇਕ ਆਈਨਫੋਨ-12 ਵੀ ਬਰਾਮਦ ਕੀਤਾ ਗਿਆ ਸੀ ਪਰ ਉਪਰੋਕਤ ਦੋਵੇਂ ਅਧਿਕਾਰੀਆਂ ਨੇ ਉਪਰੋਕਤ ਵਿਅਕਤੀ ਨੂੰ ਬਚਾਉਣ ਦੇ ਚਲਦਿਆਂ ਜਬਤ ਕੀਤੇ ਗਏ ਫੋਨ ਨੂੰ ਬਦਲ ਕੇ ਆਈਨਫੋਨ-7 ਨਾਲ ਬਦਲ ਦਿੱਤਾ ਸੀ, ਜੋ ਕਿ ਸਿੱਧੇ-ਸਿੱਧੇ ਸਬੂਤਾਂ ਨਾਲ ਛੇੜਛਾੜ ਕਰਨਾ ਹੈ । ਜਿਸ ਦੇ ਚਲਦਿਆਂ ਲੰਮੀ ਜਾਂਚ ਤੋਂ ਬਾਅਦ ਹੁਣ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਹੋਵੇਗੀ ।









