ਵਿਦਿਆਰਥੀਆਂ ਦਾ ਝਗੜਾ ਸ਼ਾਂਤ ਕਰਨ ਆਏ ਨੌਜਵਾਨ ਦਾ ਹੋਇਆ ਕਤਲ

0
29
Abohar Murder

ਅਬੋਹਰ, 8 ਅਗਸਤ 2026 : ਪੰਜਾਬ ਦੇ ਜਿਲਾ ਫਾਜਿਲਕਾ (District Fazilka) ਅਧੀਨ ਆਉਂਦੇ ਸ਼ਹਿਰ ਅਬੋਹਰ ਦੇ ਪਿੰਡ ਸੈਦਾਂਵਾਲੀ ਵਿਖੇ ਇਕ ਝਗੜੇ ਨੂੰ ਸ਼ਾਂਤ ਕਰਨ ਲਈ ਪਹੁੰਚੇ ਵਿਅਕਤੀ ਦਾ ਕਤਲ (Murder) ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਅਬੋਹਰ ਦੇ ਪਿੰਡ ਸੈਦਾਂਵਾਲੀ (Village Saidanwali) ਸਥਿਤ ਸਰਕਾਰੀ ਸਕੂਲ ਦੇ ਬਾਹਰ ਜੋ ਵਿਦਿਆਰਥੀਆਂ ਦੇ ਦੋ ਧੜਿਆਂ ਵਿਚਕਾਰ ਹੋ ਰਹੀ ਝੜੱਪ ਨੂੰ ਰੁਕਵਾਉਣ ਅਤੇ ਵਿਦਿਆਰਥੀਆਂ ਵਿਚ ਸਮਝੌਤਾ ਕਰਵਾਉਣ ਆਏ ਨੌਜਵਾਨ ਦਾ ਹੀ ਕਤਲ ਕਰ ਦਿੱਤਾ ਗਿਆ ਹੈ ਦੀ ਪਛਾਣ ਲਵਪ੍ਰੀਤ ਸਿੰਘ (Lovepreet Singh) ਦੇ ਤੌਰ ‘ਤੇ ਹੋਈ ਹੈ ।

ਕਿਊਂ ਹੋ ਰਿਹਾ ਸੀ ਵਿਦਿਆਰਥੀਆਂ ਵਿਚ ਝਗੜਾ

ਪ੍ਰਾਪਤ ਸੂਚਨਾ ਮੁਤਾਬਕ ਵਿਦਿਆਰਥੀਆਂ ਦੇ ਧੜਿਆਂ ਵਿਚ ਜੋ ਆਪਸ ਵਿਚ ਝਗੜਾ ਚੱਲ ਰਿਹਾ ਸੀ ਉਹ ਕਲਾਸ ਵਿਚ ਮੋਨੀਟਰ ਬਦਲਣ ਨੂੰ ਲੈ ਕੇ ਚੱਲ ਰਿਹਾ ਸੀ, ਜਿਸਦੇ ਚਲਦਿਆਂ ਵਿਦਿਆਰਥੀ ਆਪਸ ਵਿਚ ਝਗੜ ਰਹੇ ਸਨ ਤੇ ਵਿਦਿਆਰਥੀਆਂ ਦੇ ਇਕ ਧੜੇ ਵਿਚੋਂ ਇਕ ਵਿਦਿਆਰਥੀ ਵਲੋਂ ਦੁਬਾਰਾ ਝਗੜਾ ਹੋਣ ਦੇ ਸ਼ੱਕ ਵਿਚ ਆਪਣੇ ਭਰਾ ਨੂੰ ਬੁਲਾਇਆ ਗਿਆ ਸੀ ਪਰ ਮੌਕੇ ‘ਤੇ ਵਿਦਿਆਰਥੀਆਂ ਦੇ ਹੋਏ ਝਗੜੇ ਨੂੰ ਸ਼ਾਂਤ ਕਰਦੇ ਕਰਦੇ ਲਵਪ੍ਰੀਤ ਸਿੰਘ ਤੇ ਦੂਜੀ ਧਿਰ ਵਲੋਂ ਤੇਜਧਾਰ ਹਥਿਆਰਾਂ (Sharp weapons) ਨਾਲ ਹਮਲਾ ਕਰ ਦਿੱਤਾ ਗਿਆ, ਜਿਸ ਕਾਰਨ ਲਵਪ੍ਰੀਤ ਜਖਮਾਂ ਦੀ ਤਾਬ ਨਾ ਝਲਦਿਆਂ ਮੌਤ ਦੇ ਘਾਟ ਉਤਰ ਗਿਆ । ਪੁਲਸ ਨੇ ਕੇਸ ਦਰਜ (Case registered) ਕਰਕੇ ਮੁਲਜਮਾਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ।

LEAVE A REPLY

Please enter your comment!
Please enter your name here