ਕੈਨੇਡਾ, 8 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਪੰਜਾਬ ਦੀ ਵਸਨੀਕ ਪੰਜਾਬੀ ਮੂਲ ਦੀ ਇਕ ਲੜਕੀ ਦੀ ਕੈਨੇਡਾ (Canada) ਵਿਖੇ ਬੀਤੇ ਦਿਨੀਂ ਇਕ ਸੜਕ ਹਾਦਸੇ ਵਿਚ ਮੌਤ (Death) ਹੋ ਜਾਣ ਦਾ ਸਮਾਚਾਰ ਹੈ ।
ਕੌਣ ਹੈ ਇਹ ਲੜਕੀ
ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਵਿਖੇ ਜੋ ਕਿ ਪੰਜਾਬੀ ਮੂਲ ਦੀ ਲੜਕੀ ਦੀ ਸੜਕ ਹਾਦਸੇ (Road accidents) ਵਿਚ ਮੌਤ ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਵਿਚ ਲੜਕੀ ਦੀ ਪਛਾਣ ਰਮਨਦੀਪ ਕੌਰ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਪੰਜਾਬ ਦੇ ਸ਼ਹਿਰ ਜਗਰਾਓਂ ਦੇ ਪਿੰਡ ਗੁੜੇ ਦੀ ਰਹਿਣ ਵਾਲੀ ਇਹ ਲੜਕੀ ਜਦੋਂ 8 ਸਾਲ ਪਹਿਲਾਂ ਕੈਨੇਡਾ ਦੇ ਵਿਨੀਪੈਗ ਗਈ ਸੀ ਤਾਂ ਪੜ੍ਹਾਈ ਕਰਨ ਉਪਰੰਤ ਹੀ ਸਖ਼ਤ ਮਿਹਨਤ ਮਗਰੋਂ ਉਸਦੀ ਕੈਨੇਡਾ ਵਿਖੇ ਪੁਲਸ ਵਿਚ ਚੋਣ ਹੋ ਗਈ ਸੀ ।
ਕਿਵੇਂ ਹੋਈ ਸੜਕ ਹਾਦਸੇ ਵਿਚ ਮੌਤ
ਕੈਨੇਡਾ ਪੁਲਸ ਵਲੋਂ ਲੜਕੀ ਦੇ ਮਾਪਿਆਂ ਨੂੰ ਜਾਰੀ ਕੀਤੀ ਗਈ ਜਾਣਕਾਰੀ ਮੁਤਾਬਕ ਰਮਨਦੀਪ ਕੌਰ (Ramandeep Kaur) ਬੀਤੇ ਦਿਨੀਂ ਆਪਣੇ ਸਹਿਯੋਗੀ ਪੁਲਸ ਅਧਿਕਾਰੀਆਂ ਨਾਲ ਇਕ ਪੁਲਸ ਵਾਹਨ ਵਿਚ ਇਕ ਮਹਿਲਾ ਮੁਜਰਮ ਨੂੰ ਜੇਲ ਛੱਡਣ ਜਾ ਰਹੇ ਸਨ ਤਾਂ ਰਾਹ ਵਿਚ ਹੀ ਸੜਕ ਹਾਦਸਾ ਵਾਪਰ ਗਿਆ, ਜਿਸ ਵਿਚ ਰਮਨਦੀਪ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ।









