ਹਰਿਆਣਾ, 7 ਅਗਸਤ 2026 : ਹਰਿਆਣਾ (Haryana) ਦੇ ਜਿਲਾ ਫਤਿਹਾਬਾਦ ਵਿਖੇ ਇਕ ਵਿਆਹੁਤਾ ਮਹਿਲਾ ਵਲੋਂ ਪਾਣੀ ਦੀ ਟੈਂਕੀ ਵਿਚ ਡੁੱਬ ਕੇ ਆਪਣੇ ਦੋਵੇਂ ਬੱਚਿਆਂ ਸਮੇਤ ਖੁਦਕੁਸ਼ੀ (Suicide) ਕਰ ਲਈ ਗਈ ਹੈ ।
ਕੌਣ ਹਨ ਤਿੰਨੋਂ ਜਣੇ
ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਫਤਿਹਾਬਾਦ (Fatehabad) ਵਿਖੇ ਜੋ ਇਕ ਔਰਤ ਵਲੋਂ ਘਰ ਵਿਚ ਚੱਲ ਰਹੇ ਘਰੇਲੂ ਝਗੜੇ ਤੋਂ ਦੁਖੀ ਹੋ ਕੇ ਘਰ ਦੇ ਵਰਾਂਡੇ ਵਿਚ ਹੀ ਬਣੀ ਪਾਣੀ ਦੀ ਟੈਂਕੀ ਵਿਚ ਡੁੱਬ ਕੇ ਆਪਣੇ ਦੋਵੇਂ ਬੱਚਿਆਂ ਸਮੇਤ ਖੁਦਕੁਸ਼ੀ ਕਰ ਲਈ ਹੈ ਦੀ ਪਛਾਣ 31 ਸਾਲਾ ਸੁਦੇਸ਼ ਵਾਸੀ ਪਿੰਡ ਮੇਹੂਵਾਲਾ, ਪੁੱਤਰ 8 ਸਾਲਾ ਵਿਨੀਤ ਤੇ ਪੁੱਤਰੀ 10 ਸਾਲਾ ਜੋਤੀ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਮਹਿਲਾ ਪਿੰਡ ਵਿੱਚ ਆਂਗਣਵਾੜੀ ਵਰਕਰ ਵਜੋਂ ਕੰਮ ਕਰਦੀ ਸੀ ਤੇ ਉਸਦਾ ਪਤੀ ਸੰਦੀਪ ਨਸ਼ੇ ਦਾ ਆਦੀ ਸੀ ਅਤੇ ਇਸ ਕਾਰਨ ਜੋੜੇ ਵਿਚਕਾਰ ਅਕਸਰ ਝਗੜਾ ਹੁੰਦਾ ਰਹਿੰਦਾ ਸੀ ।
ਗੁਆਂਢੀਆਂ ਨੇ ਪਤਾ ਚਲਦਿਆਂ ਹੀ ਤਿੰਨਾਂ ਨੂੰ ਬਾਹਰ ਕੱਢਿਆ
ਉਪਰੋਕਤ ਵਾਪਰੇ ਘਟਨਾਕ੍ਰਮ ਸਬੰਧੀ ਜਿਵੇਂ ਹੀ ਗੁਆਂਢੀਆਂ ਅਤੇ ਹੋਰ ਲੋਕਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਤੁਰੰਤ ਤਿੰਨਾਂ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਉਹ ਤਿੰਨੋਂ ਡੁੱਬ ਚੁੱਕੇ ਸਨ । ਘਟਨਾ ਦੇ ਸਮੇਂ ਪਤੀ ਲੋਕਾਂ ਨੂੰ ਪਾਣੀ ਪਿਲਾਉਣ ਲਈ ਰੇਲਵੇ ਸਟੇਸ਼ਨ ਗਿਆ ਹੋਇਆ ਸੀ ।
ਪੁਲਸ ਨੇ ਮ੍ਰਿਤਕਾ ਦੇ ਭਰਾ ਦੇ ਬਿਆਨਾਂ ‘ਤੇ ਕੀਤਾ ਹੈ ਕੇਸ ਦਰਜ
ਬੱਚਿਆਂ ਸਮੇਤ ਖੁਦਕੁਸ਼ੀ ਕਰਨ ਵਾਲੀ ਮਹਿਲਾ ਦੇ ਭਰਾ ਪ੍ਰਵੀਨ ਕੁਮਾਰ ਨੇ ਦੋਸ਼ ਲਗਾਇਆ ਕਿ ਉਸਦੇ ਜੀਜੇ ਸੰਦੀਪ ਵਲੋਂ ਉਸਦੀ ਭੈਣ ਨੂੰ ਅਕਸਰ ਤੰਗ ਪ੍ਰੇਸ਼ਾਨ (Annoyed) ਕੀਤਾ ਜਾਂਦਾ ਸੀ ਅਤੇ ਇਸੇ ਤੰਗ ਪ੍ਰੇਸ਼ਾਨੀ ਦੇ ਚਲਦਿਆਂ ਉਸਨੇ ਖੁਦਕੁਸ਼ੀ ਕਰ ਲਈ । ਭੱਟੂ ਪੁਲਸ ਵਲੋਂ ਮ੍ਰਿਤਕ ਔਰਤ ਦੇ ਭਰਾ ਦੇ ਬਿਆਨਾਂ ਦੇ ਆਧਾਰ ‘ਤੇ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ (Case registered) ਕਰ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।









