ਬਿਨਾਂ ਵਿਆਹ ਗਰਭਵਤੀ ਹੋਈ ਧੀ ਨੂੰ ਪਿਓ ਨੇ ਨਦੀ `ਚ ਡੁਬੋ ਕੇ ਮਾਰਿਆ

0
30
Aagra Murder

ਆਗਰਾ, 6 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਆਗਰਾ ਵਿਖੇ ਬਿਨਾਂ ਵਿਆਹੀ ਨੂੰ ਗਰਭਵਤੀ ਹੋਣ ਤੇ ਚੰਬਲ ਨਦੀ ਵਿਚ ਡੁਬੋ ਕੇ ਮੌਤ (Death) ਦੇ ਘਾਟ ਉਤਾਰ ਦਿੱਤਾ ਹੈ ।

ਫਿਰ ਲਾਸ਼ ਦੇ ਪੈਰੀਂ ਹੱਥ ਲਾ ਕੇ ਮੰਗੀ `ਮੁਆਫ਼ੀ`

ਮਿਲੀ ਜਾਣਕਾਰੀ ਅਨੁਸਾਰ ਉਤਰ ਪ੍ਰਦੇਸ਼ ਦੇ ਆਗਰਾ (Agra) ਵਿਚ ਆਨਰ ਕਿਲਿੰਗ ਦਾ ਇਕ ਹੋਰ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ । ਦੋਸ਼ ਹੈ ਕਿ ਦੱਖਣੀ ਦਿੱਲੀ ਦੇ ਤਿਗੜੀ ਇਲਾਕੇ ਵਿਚ ਰਹਿਣ ਵਾਲੇ ਇਕ ਪਿਓ ਨੇ ਆਪਣੀ 18 ਸਾਲਾ ਕੁਆਰੀ ਅਤੇ ਕਥਿਤ ਗਰਭਵਤੀ ਧੀ (Pregnant daughter) ਨੂੰ ਦਵਾਈ ਦਿਵਾਉਣ ਦੇ ਬਹਾਨੇ ਆਗਰਾ ਦੇ ਬਾਸੌਨੀ ਖੇਤਰ ਲਿਆ ਕੇ ਚੰਬਲ ਨਦੀ ਵਿਚ ਡੁਬੋ ਕੇ ਮਾਰ ਦਿੱਤਾ । ਧੀ ਦਾ ਕਤਲ ਕਰਨ ਤੋਂ ਬਾਅਦ `ਝੂਠੀ ਸ਼ਾਨ`ਵਿਚ ਅੰਨ੍ਹੇ ਹੋਏ ਪਿਓ ਨੇ ਨਦੀ ਵਿਚ ਪਈ ਲਾਸ਼ ਦੇ ਪੈਰੀਂ ਹੱਥ ਲਾ ਕੇ ਮੁਆਫ਼ੀ ਮੰਗੀ ।

ਜਾਂਚ ਦੌਰਾਨ ਲੜਕੀ ਦੇ ਪਿਤਾ ਨੇ ਕੀਤਾ ਜੁਰਮ ਕਬੂਲ

ਪੁਲਸ ਅਨੁਸਾਰ ਕੁੜੀ ਦੇ ਪਰਿਵਾਰ ਵਾਲਿਆਂ ਨੇ ਦਿੱਲੀ ਦੇ ਵਿਗੜੀ ਥਾਣਾ ਵਿਚ ਉਸ ਦੀ ਗੁੰਮਸ਼ੁਦਗੀ ਦਰਜ ਕਰਵਾਈ ਸੀ । ਜਾਂਚ ਦੌਰਾਨ ਪੁਲਸ ਨੂੰ ਪਰਿਵਾਰ ਦੀ ਕਹਾਣੀ ‘ਤੇ ਸ਼ੱਕ ਹੋਇਆ । ਪੁੱਛਗਿੱਛ ਦੌਰਾਨ ਪਿਓ ਨੇ ਕਥਿਤ ਤੌਰ ‘ਤੇ ਵਾਰਦਾਤ ਕਬੂਲ ਕਰ ਲਈ । ਪੁਲਸ ਮੁਤਾਬਕ, ਕੁੜੀ ਦੇ ਕਥਿਤ ਗਰਭਵਤੀ ਹੋਣ ਤੋਂ ਪਰਿਵਾਰ ਨਾਰਾਜ਼ ਸੀ । ਮੁਲਜ਼ਮ ਪਿਓ ਅਤੇ ਉਸ ਦੇ ਜਵਾਈ ਨੂੰ ਲੈ ਕੇ ਪੁਲਸ ਆਗਰਾ ਪਹੁੰਚੀ ਅਤੇ ਉਨ੍ਹਾਂ ਦੀ ਨਿਸ਼ਾਨਦੇਹੀ ‘ਤੇ ਚੰਬਲ ਨਦੀ ਵਿਚ ਕੁੜੀ ਦੀ ਭਾਲ ਸ਼ੁਰੂ ਕੀਤੀ ਗਈ । ਮਾਮਲੇ ਦੀ ਜਾਂਚ ਦਿੱਲੀ ਅਤੇ ਆਗਰਾ ਪੁਲਸ ਸਾਂਝੇ ਤੌਰ ‘ਤੇ ਕਰ ਰਹੀਆਂ ਹਨ ।

LEAVE A REPLY

Please enter your comment!
Please enter your name here