ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਅਹਿਮ ਫ਼ੈਸਲਿਆਂ ‘ਤੇ ਲਗਾਈ ਮੋਹਰ

0
34
Cabinet meeting

ਚੰਡੀਗੜ੍ਹ, 5 ਅਗਸਤ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ (Punjab Cabinet Meeting) ਵਿਚ ਪੰਜਾਬ ਅਤੇ ਪੰਜਾਬੀਆਂ ਦੇ ਭਲੇ ਲਈ ਵੱਖ-ਵੱਖ ਫੈਸਲਿਆਂ ‘ਤੇ ਮੋਹਰ ਲਗਾਈ ਗਈ ।

ਕੀ ਦੱਸਿਆ ਵਿੱਤ ਮੰਤਰੀ ਚੀਮਾ ਨੇ

ਪੰਜਾਬ ਮੰਤਰੀ ਮੰਡਲ ਦੀ ਇੱਕ ਅਹਿਮ ਬੈਠਕ ਦੌਰਾਨ ਸੂਬੇ ਦੇ ਵਿਕਾਸ, ਸਿੱਖਿਆ ਅਤੇ ਕਰਮਚਾਰੀਆਂ ਦੇ ਹਿੱਤ ਵਿੱਚ ਕਈ ਵੱਡੇ ਫੈਸਲਿਆਂ ‘ਤੇ ਲਗਾਈ ਗਈ ਮੋਹਰ ਸਬੰਧੀ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਟਿੰਗ ਵਿਚ ਸਕੂਲ ਫੀਸਾਂ ਨਾਲ ਸਬੰਧਤ ਫ਼ੈਸਲੇ ਨਾਲ ਸਬੰਧਤ ਐਕਟ ਵਿਚ ਬਿੱਲ ਨੂੰ ਮਨਜੂਰੀ ਦੇਣ ਤੋਂ ਇਲਾਵਾ ਸੂਬੇ ਵਿਚ ਤਿੰਨ ਡਿਜ਼ੀਟਲ ਯੂਨੀਵਰਸਿਟੀਆਂ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ ਹੈ ।

ਕਿਹੜੀਆਂ ਕਿਹੜੀਆਂ ਥਾਵਾਂ ‘ਤੇ ਖੋਲ੍ਹੀਆਂ ਜਾਣਗੀਆਂ ਡਿਜ਼ੀਟਲ ਯੂਨੀਵਰਸਿਟੀਆਂ

ਮੀਟਿੰਗ ਵਿਚ ਲਏ ਗਏ ਪੰਜਾਬ ਭਰ ਵਿਚ ਤਿੰਨ ਡਿਜ਼ੀਟਲ ਯੂਨੀਵਰਸਿਟੀਆਂ (Digital Universities) ਖੋਲ੍ਹਣ ਦੇ ਫ਼ੈਸਲੇ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਹੁਸਿ਼ਆਰਪੁਰ ਵਿਖੇ ਪੰਜਾਬ ਦੀ ਪਹਿਲੀ ਕਲਾਉਡ ਯੂਨੀਵਰਸਿਟੀ ਬਣੇਗੀ ਜਿਥੇ ਵਿਦਿਆਰਥੀਆਂ ਨੂੰ ਆਧੁਨਿਕ ਡਿਜੀਟਲ ਤਰੀਕੇ ਨਾਲ ਪੜ੍ਹਾਈ ਕਰਵਾਈ ਜਾਵੇਗੀ । ਇਸ ਤੋਂ ਇਲਾਵਾ ਪਟਿਆਲਾ ਦੇ ਪਿੰਡ ਫਤਿਹਪੁਰ ਵਿਚ ਦੂਜੀ ਡਿਜ਼ੀਟਲ ਯੂਨੀਵਰਸਿਟੀ ਅਤੇ ਪਟਿਆਲਾ ਨੇੜਲੇ ਪਿੰਡ ਨੰਦਪੁਰ ਕੇਸ਼ੋਂ ਵਿਖੇ ਵੀ ਫਿਜੀਕਸ ਵਾਲਾ ਦੇ ਨਾਮ ਹੇਠ ਤੀਸਰੀ ਡਿਜ਼ੀਟਲ ਯੂਨੀਵਰਸਿਟੀ ਬਣਾਈ ਜਾਵੇਗੀ ।

ਆਊਟ-ਸੋਰਸ ਵਰਕਰਾਂ ਨੂੰ ਸਰਕਾਰ ਅਧੀਨ ਲਿਆਉਣ ਲਈ ਮਨੀ ਬਿਲ ਪਾਸ

ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਠੇਕੇਦਾਰੀ ਪ੍ਰਥਾ ਹੇਠ ਕੰਮ ਕਰ ਰਹੇ ਆਊਟ-ਸੋਰਸ ਮੁਲਾਜ਼ਮਾਂ ਲਈ ਵੀ ਕੈਬਨਿਟ ਨੇ ਵੱਡਾ ਫੈਸਲਾ ਲਿਆ ਹੈ । ਆਊਟ-ਸੋਰਸ ਵਰਕਰਾਂ ਨੂੰ ਸਰਕਾਰ ਦੇ ਅਧੀਨ ਲਿਆਉਣ ਲਈ ਇੱਕ ਵਿਸ਼ੇਸ਼ `ਮਨੀ ਬਿਲ` ਨੂੰ ਕੈਬਨਿਟ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ । ਵਿੱਤ ਮੰਤਰੀ (Finance Minister) ਨੇ ਦੱਸਿਆ ਕਿ ਇਸ ਬਿੱਲ ਨੂੰ ਬਹੁਤ ਜਲਦ ਚੱਲ ਰਹੇ ਵਿਧਾਨ ਸਭਾ ਸਦਨ ਵਿੱਚ ਪੇਸ਼ ਕੀਤਾ ਜਾਵੇਗਾ ।

LEAVE A REPLY

Please enter your comment!
Please enter your name here