ਪੰਚਕੂਲਾ ਵਿਖੇ ਮਹਿਲਾ ਕਤਲ ਕਾਂਡ ਦੇ ਤਿੰਨ ਮੁਲਜਮ ਪੁਲਸ ਵਲੋਂ ਗ੍ਰਿਫ਼ਤਾਰ

0
30
Panchkula Murder

ਪੰਚਕੂਲਾ, 5 ਅਗਸਤ 2026 : ਹਰਿਆਣਾ (Haryana) ਦੇ ਸ਼ਹਿਰ ਪੰਚਕੂਲਾ ਦੇ ਸੈਕਟਰ-21 ਵਿਖੇ ਜੋ ਲੰਘੇ ਦਿਨੀਂ ਇਕ ਬਜ਼ੁਰਗ ਮਹਿਲਾ ਦਾ ਕਤਲ ਹੋ ਗਿਆ ਸੀ ਦੇ ਮਾਮਲੇ ਵਿਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੀ ਸੀ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਪੰਚਕੂਲਾ ਵਿਖੇ ਜੋ ਸੈਕਟਰ-21 ਦੀ ਰਹਿਣ ਵਾਲੀ ਬਜ਼ੁਰਗ ਮਹਿਲਾ ਨੀਰਾ ਦਾ ਕਤਲ (Murder) ਉਸਦੀ ਹੀ ਘਰ ਵਿਚ ਸਾਲਾਂ ਤੋਂ ਕੰਮ ਕਰਦੀ ਨੌਕਰਾਣੀ ਵਲੋਂ ਕਰ ਦਿੱਤਾ ਗਿਆ ਸੀ ਦਾ ਮਾਮਲਾ ਸਾਹਮਣੇ ਆਇਆ ਸੀ ਦੇ ਮਾਮਲੇ ਵਿਚ ਪੰਚਕੂਲਾ ਪੁਲਸ ਵਲੋਂ ਨੌਕਰਾਣੀ, ਉਸਦੇ ਪਤੀ ਅਤੇ ਪੁੱਤਰ ਨੂੰ ਇਸ ਮਾਮਲੇ ਵਿਚ ਸ਼ਾਮਲ ਪਾਏ ਜਾਣ ਤੇ ਗ੍ਰਿਫ਼ਤਾਰ ਕੀਤਾ ਗਿਆ ਹੈ । ਦੱਸਣਯੋਗ ਹੈ ਕਿ ਉਕਤ ਮਹਿਲਾ ਦਾ ਕਤਲ ਉਸਦੇ ਘਰ ਵਿਚੋਂ ਗਾਇਬ ਹੋਏ ਗਹਿਣਿਆਂ ਦੀ ਪੁੱਛਗਿੱਛ ਲਈ ਨੌਕਰਾਣੀ ਦੇ ਘਰ ਜਾਣ ‘ਤੇ ਹੋਈ ਬਹਿਸਬਾਜੀ ਤੋਂ ਬਾਅਦ ਕਰ ਦਿੱਤਾ ਗਿਆ ਸੀ ।

ਕੀ ਦੱਸਿਆ ਪੁਲਸ ਨੇ

ਪੰਚਕੂਲਾ ਪੁਲਸ (Panchkula Police) ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਜਦੋਂ ਮਹਿਲਾ ਦੀ ਭਾਲ ਉਸਦੇ ਪਤੀ ਵਲੋਂ ਕੀਤੀ ਗਈ ਤਾਂ ਉਸਦੇ ਨਾ ਮਿਲਣ ‘ਤੇ ਜਾਂਚ ਕੀਤੀ ਗਈ ਤਾਂ ਜਾਂਚ ਵਿਚ ਸਾਹਮਣੇ ਆਇਆ ਕਿ ਮਹਿਲਾ ਨੌਕਰਾਣੀ ਦੇ ਘਰ ਗਈ ਸੀ ਤੇ ਫਿਰ ਉਸਦਾ ਕੋਈ ਥਹੁ ਪਤਾ ਨਹੀਂ ਲੱਗਿਆ। ਜਿਸ ਤੇ ਜਦੋਂ ਪੁਲਸ ਨੇ ਹੋਰ ਜਾਂਚ ਅੱਗੇ ਵਧਾਉਂਦਿਆਂ ਨੌਕਰਾਣੀ ਤੋਂ ਪੁੱਛਗਿੱਛ ਕੀਤੀ ਤਾਂ ਉਹ ਜਾਂਚ ਦੌਰਾਨ ਘਬਰਾ ਗਈ ਤੇ ਫਿਰ ਜਾ ਕੇ ਪਤਾ ਚੱਲਿਆ ਕਿ ਕਿਸ ਤਰ੍ਹਾਂ ਉਨ੍ਹਾਂ ਤਿੰਨਾਂ ਵਲੋਂ ਮਿਲ ਕੇ ਮਹਿਲਾ ਦਾ ਕਤਲ ਹੀ ਕਰ ਦਿੱਤਾ ਗਿਆ ਸੀ ।

LEAVE A REPLY

Please enter your comment!
Please enter your name here