ਸਕੂਲ `ਚ ਮਹਿਲਾ ਅਧਿਆਪਕਾ ਦਾ 27 ਵਾਰ ਚਾਕੂ ਮਾਰ ਕੇ ਕੀਤਾ ਕਤਲ

0
33
Haryana Murder

ਫ਼ਰੀਦਾਬਾਦ, 4 ਅਗਸਤ 2026 : ਹਰਿਆਣਾ (Haryana) ਦੇ ਸ਼ਹਿਰ ਫਰੀਦਾਬਾਦ ਦੇ ਪਿੰਡ ਸਿਕਰੋਨਾ ਸਥਿਤ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਦੀ ਮਹਿਲਾ ਅਧਿਆਪਕ ਦਾ ਕਤਲ (Murder) ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਮਹਿਲਾ ਅਧਿਆਪਕ

ਮਿਲੀ ਜਾਣਕਾਰੀ ਅਨੁਸਾਰ ਫਰੀਦਾਬਾਦ ਦੇ ਬੱਲਭਗੜ੍ਹ ਦੇ ਪਿੰਡ ਸਿਕਰੋਨਾ ਸਥਿਤ ਜਿਸ ਸਰਵਸਤੀ ਸੀਨੀਅਰ ਸੈਕੰਡਰੀ ਸਕੂਲ ਵਿਚ ਬੀਤੀ ਸਵਾਰ ਇਕ ਮਹਿਲਾ ਅਧਿਆਪਕ (Female teacher) ਦਾ ਇਕ ਸਿਰਫਿਰੇ ਨੌਜਵਾਨ ਵਲੋਂ ਚਾਕੂ ਮਾਰ-ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਵਿਚ ਪਹਿਲਾ ਅਧਿਆਪਕ ਦੀ ਪਛਾਣ ਸੰਧਿਆ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਹਿੱਸਿਆਂ ‘ਤੇ ਲੱਗਭਗ 27 ਵਾਰ ਚਾਕੂ ਨਾਲ ਵਾਰ ਕੀਤੇ । ਗੰਭੀਰ ਰੂਪ ਵਿਚ ਜ਼ਖ਼ਮੀ ਅਧਿਆਪਕਾ ਨੂੰ ਹਸਪਤਾਲ ਲਿਜਾਇਆ ਗਿਆ ।

ਕੀ ਸਾਹਮਣੇ ਆਇਆ ਸ਼ੁਰੂਆਤੀ ਜਾਂਚ ਵਿਚ

ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ ਪਹਿਲਾਂ ਵੀ ਅਧਿਆਪਕਾਂ ਨਾਲ ਛੇੜਛਾੜ ਕੀਤੀ ਸੀ, ਜਿਸ ਦੀ ਸਿ਼ਕਾਇਤ ਪੁਲਸ ਵਿਚ ਦਰਜ ਕਰਵਾਈ ਗਈ ਸੀ । ਉਸ ਸਮੇਂ ਮੁਆਫ਼ੀ ਮੰਗਣ ਦੇ ਬਾਵਜੂਦ ਉਹ ਰੰਜਸ਼ ਰੱਖਦਾ ਸੀ ਤੇ ਸੋਮਵਾਰ ਸਵੇਰੇ ਉਹ ਮੂੰਹ ‘ਤੇ ਕੱਪੜਾ ਬੰਨ੍ਹ ਕੇ ਸਕੂਲ ਪਹੁੰਚਿਆ ਅਤੇ ਅਧਿਆਪਕਾ ਨੂੰ ਮਿਲਣ ਦੇ ਬਹਾਨੇ ਉਨ੍ਹਾਂ ਨੂੰ ਮੁੱਖ ਗੇਟ ਤੱਕ ਬੁਲਾਇਆ ਅਤੇ ਉੱਥੇ ਪਹੁੰਚਦੇ ਹੀ ਉਸ ਨੇ ਚਾਕੂ ਨਾਲ ਤਾਬੜਤੋੜ ਹਮਲਾ ਕਰ ਦਿੱਤਾ ।

ਵਾਰਦਾਤ ਦੀ ਘਟਨਾ ਹੋ ਗਈ ਹੈ ਕੈਮਰੇ ਵਿਚ ਕੈਦ

ਹਮਲੇ ਦੌਰਾਨ ਅਧਿਆਪਕਾ ਜਾਨ ਬਚਾਉਣ ਦੀ ਕੋਸਿ਼ਸ਼ ਕਰਦੀ ਰਹੀ ਪਰ ਮੁਲਜ਼ਮ ਲਗਾਤਾਰ ਵਾਰ ਕਰਦਾ ਰਿਹਾ । ਉਨ੍ਹਾਂ ਨੂੰ ਬਚਾਉਣ ਲਈ ਅੱਗੇ ਆਏ ਲੋਕਾਂ ਨੂੰ ਵੀ ਮੁਲਜ਼ਮ ਨੇ ਚਾਕੂ ਦਿਖਾ ਕੇ ਅਤੇ ਧਮਕਾ ਕੇ ਪਿੱਛੇ ਹਟਾ ਦਿੱਤਾ । ਵਾਰਦਾਤ ਤੋਂ ਬਾਅਦ ਉਹ ਮੌਕੇ ਤੋਂ ਫ਼ਰਾਰ ਹੋ ਗਿਆ । ਕਤਲ ਦੀ ਪੂਰੀ ਘਟਨਾ ਸਕੂਲ ਦੇ ਸੀ. ਸੀ. ਟੀ. ਵੀ. ਕੈਮਰਿਆਂ (C. C. T. V. Cameras) ਵਿਚ ਰਿਕਾਰਡ ਹੋ ਗਈ ਹੈ ।

LEAVE A REPLY

Please enter your comment!
Please enter your name here