ਅੰਮ੍ਰਿਤਸਰ ਦਿਹਾਤੀ ਤੇ ਫਿਰੋਜ਼ਪੁਰ ਨੇ ਕੀਤੇ ਹੈਰੋਇਨ ਸਮੇਤ ਚਾਰ ਤਸਕਰ ਗ੍ਰਿਫ਼ਤਾਰ

0
35
smugglers arrested

ਅੰਮ੍ਰਿਤਸਰ/ਫਿਰੋਜ਼ਪੁਰ, 3 ਅਗਸਤ 2026 : ਅੰਮਿਤਸਰ ਤੇ ਫਿਰੋਜ਼ਪੁਰ (Amritsar and Ferozepur) ਪੁਲਸ ਵਲੋਂ ਵੱਖ-ਵੱਖ ਅਪ੍ਰੇਸ਼ਨਾਂ ਦੌਰਾਨ ਹੈਰੋਇਨ ਸਮੇਤ ਚਾਰ ਨਸ਼ਾ ਤਸਕਰਾਂ ਨੂੰ ਵੀ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੀ ਦੱਸਿਆ ਐਸ. ਐਸ . ਪੀ. ਨੇ

ਉਪਰੋਕਤ ਸਫ਼ਲਤਾ ਸਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ (ਦਿਹਾਤੀ) ਦੇ ਐੱਸ. ਐੱਸ. ਪੀ. ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਲੋਪੋਕੇ ਥਾਣਾ ਪੁਲਸ ਨੇ ਖ਼ਾਸ ਸੂਚਨਾ ਦੇ ਆਧਾਰ `ਤੇ ਨਾਕਾਬੰਦੀ ਕਰਕੇ ਨੂਰਪੁਰ ਦੇ ਹਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ । ਉਸ ਕੋਲੋਂ 3 ਕਿਲੋ 29 ਗ੍ਰਾਮ ਹੈਰੋਇਨ (Heroin), ਇੱਕ ਮੋਟਰਸਾਈਕਲ ਅਤੇ ਇੱਕ ਹਜ਼ਾਰ ਰੁਪਏ ਨਕਦ ਬਰਾਮਦ ਹੋਏ । ਮੁੱਢਲੀ ਪੁੱਛਗਿੱਛ ਵਿੱਚ ਮੁਲਜ਼ਮ ਨੇ ਦੱਸਿਆ ਕਿ ਹੈਰੋਇਨ ਦੀ ਖੇਪ ਪਾਕਿਸਤਾਨੀ ਤਸਕਰਾਂ ਨੇ ਡਰੋਨ ਰਾਹੀਂ ਸਰਹੱਦੀ ਖੇਤਰ ਵਿੱਚ ਸੁੱਟੀ ਸੀ। ਪੁਲਿਸ ਨੂੰ ਉਸ ਦੇ ਮੋਬਾਈਲ ਵਿੱਚੋਂ ਪਾਕਿਸਤਾਨੀ ਤਸਕਰਾਂ ਨਾਲ ਸੰਪਰਕਾਂ ਦੇ ਸਬੂਤ ਵੀ ਮਿਲੇ ਹਨ ।

ਘਰਿੰਡਾ ਥਾਣਾ ਪੁਲਸ ਨੇ ਲਵਾਰਾਸ ਹਾਲਤ ਵਿਚ ਕਿੰਨੀ ਹੈਰੋਇਨ ਕੀਤੀ ਬਰਾਮਦ

ਇਸੇ ਦੌਰਾਨ ਘਰਿੰਡਾ ਥਾਣਾ ਪੁਲਸ ਨੇ ਅਟਾਰੀ ਸੈਕਟਰ ਦੇ ਇੱਕ ਖੇਤ ਵਿੱਚੋਂ 1 ਕਿਲੋ 96 ਗ੍ਰਾਮ ਹੈਰੋਇਨ ਲਾਵਾਰਿਸ ਹਾਲਤ ਵਿੱਚ ਬਰਾਮਦ ਕੀਤੀ । ਪੁਲਸ ਇਹ ਪਤਾ ਲਗਾ ਰਹੀ ਹੈ ਕਿ ਇਹ ਖੇਪ ਕਿਸ ਲਈ ਸੁੱਟੀ ਗਈ ਸੀ । ਇੱਕ ਹੋਰ ਕਾਰਵਾਈ ਵਿੱਚ ਘਰਿੰਡਾ ਪੁਲਸ ਨੇ ਪਧਾਰੀ ਪਿੰਡ ਦੇ ਜ਼ੋਰਾਵਰ ਸਿੰਘ ਅਤੇ ਨੂਰ ਸਿੰਘ ਉਰਫ਼ ਨੂਰੀ ਨੂੰ ਵਿਦੇਸ਼ੀ ਪਿਸਤੌਲ ਸਮੇਤ ਗ੍ਰਿਫ਼ਤਾਰ ਕੀਤਾ। ਜਾਂਚ ਵਿੱਚ ਸਾਹਮਣੇ ਆਇਆ ਕਿ ਦੋਵੇਂ ਇਹ ਹਥਿਆਰ ਇੱਕ ਅਪਰਾਧੀ ਤੱਕ ਪਹੁੰਚਾਉਣ ਜਾ ਰਹੇ ਸਨ ।

ਫਿਰੋਜ਼ਪੁਰ ਵਿੱਚ 3.54 ਕਿਲੋ ਹੈਰੋਇਨ ਸਮੇਤ ਤਸਕਰ ਗ੍ਰਿਫ਼ਤਾਰ

ਸੀ. ਆਈ. ਏ. ਸਟਾਫ਼ ਜ਼ੀਰਾ ਨੇ ਫਿਰੋਜ਼ਪੁਰ-ਫਾਜ਼ਿਲਕਾ ਮੁੱਖ ਮਾਰਗ ‘ਤੇ ਦਰਗਾਹ ਬਾਬਾ ਮਲੰਗ ਸ਼ਾਹ ਨੇੜੇ ਨਾਕਾਬੰਦੀ ਕਰਕੇ ਪਿੰਡ ਖਾਈ ਫੇਮੇ ਕੀ ਦੇ ਗੁਰਜੀਤ ਸਿੰਘ ਉਰਫ਼ ਜੀਤਾ ਨੂੰ 3 ਕਿਲੋ 540 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ । ਸਬ-ਇੰਸਪੈਕਟਰ ਅੰਗਰੇਜ਼ ਸਿੰਘ ਨੇ ਦੱਸਿਆ ਕਿ ਮੁਖ਼ਬਰੀ ਦੇ ਆਧਾਰ ‘ਤੇ ਕੀਤੀ ਕਾਰਵਾਈ ਦੌਰਾਨ ਮੁਲਜ਼ਮ ਨੂੰ ਮੌਕੇ ਤੋਂ ਹੀ ਕਾਬੂ ਕਰ ਲਿਆ ਗਿਆ । ਐਨ. ਡੀ. ਪੀ. ਐੱਸ. ਐਕਟ (N. D. P. S. Act) ਤਹਿਤ ਕੇਸ ਦਰਜ ਕਰਕੇ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਖੇਪ ਕਿੱਥੋਂ ਲਿਆਂਦੀ ਗਈ ਸੀ ਅਤੇ ਅੱਗੇ ਕਿਸ ਤੱਕ ਪਹੁੰਚਾਈ ਜਾਣੀ ਸੀ ।

LEAVE A REPLY

Please enter your comment!
Please enter your name here