ਵਿਧਾਇਕ ਪਠਾਣਮਾਜਰਾ ਤੇ ਜੌੜਾਮਾਜਰਾ ਨੇ ਦਿੱਤਾ ‘ਆਪ` ਤੋਂ ਅਸਤੀਫ਼ਾ

0
31
Pathanmajra Jauramajra

ਚੰਡੀਗੜ੍ਹ, 2 ਨਵੰਬਰ 2026 : ਆਮ ਆਦਮੀ ਪਾਰਟੀ (Aam Aadmi Party) ਤੋਂ ਵਿਧਾਇਕ ਹਲਕਾ ਸਮਾਣਾ ਜੌੜੇਮਾਜਰਾ ਤੇ ਵਿਧਾਇਕ ਹਲਕਾ ਸਨੌਰ ਪਠਾਣਮਾਜਰਾ ਵਲੋਂ ਵੀ ਅਸਤੀਫਾ (Resignation) ਦੇ ਦਿੱਤੇ ਜਾਣ ਦਾ ਸਮਾਚਾਰ ਹੈ ।

ਕਿਸ ਕਾਰਨ ਦਿੱਤਾ ਗਿਆ ਹੈ ਦੋਹਾਂ ਵਲੋਂ ਅਸਤੀਫਾ

ਮਿਲੀ ਜਾਣਕਾਰੀ ਅਨੁਸਾਰ ਵਿਧਾਨ ਸਭਾ ਹਲਕਾ ਸਮਾਣਾ (Samana Assembly Constituency) ਤੋਂ ਜੋ ਆਮ ਆਦਮੀ ਪਾਰਟੀ ਦੀ ਟਿਕਟ ਤੇ ਜਿੱਤੇ ਵਿਧਾਇਕ ਚੇਤਨ ਸਿੰਘ ਜੌੜੇਮਾਜਰਾ ਤੇ ਵਿਧਾਨ ਸਭਾ ਹਲਕਾ ਸਨੌਰ (Sanour Assembly Constituency) ਤੋਂ ਜੋ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵਲੋਂ ਆਮ ਆਦਮੀ ਪਾਰਟੀ ਦੀ ਮੁੁੱਢਲੀ ਮੈਂਬਰਸਿ਼ਪ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ ਦਾ ਮੁੱਖ ਕਾਰਨ ਆਮ ਆਦਮੀ ਪਾਰਟੀ ਵਲੋਂ ਵਿਧਾਨ ਸਭਾ ਚੋਣਾਂ ਪੰਜਾਬ 2027 ਦੀ ਪਹਿਲੀ ਉਮੀਦਵਾਰਾਂ ਦੀ ਜਾਰੀ ਹੋਈ ਸੂਚੀ ਿਿਵਚ ਉਨ੍ਹਾਂ ਨੂੰ ਟਿਕਟ ਨਾ ਦੇਣਾ ਹੈ ।

ਕੀ ਕੀ ਆਖਿਆ ਜੌੜੇਮਾਜਰਾ ਤੇੇ ਪਠਾਣਮਾਜਰਾ ਨੇੇ

ਉਕਤ ਦੋਵੇਂ ਵਿਧਾਇਕਾਂ ਨੇ ਬੀਤੇ ਦਿਨੀਂ ਚੰਡੀਗੜ੍ਹ ‘ਚ ਪ੍ਰੈੱਸ ਕਾਨਫ਼ਰੰਸ ਦੌਰਾਨ ਅਰਵਿੰਦ ਕੇਜਰੀਵਾਲ ਅਤੇ ਵਿਭਵ ਕੁਮਾਰ ਨੂੰ ਪੰਜਾਬ ਦੇ ਮੌਜੂਦਾ ਹਾਲਾਤ ਲਈ ਜਿ਼ੰਮੇਵਾਰ ਠਹਿਰਾਉਂਦੇ ਹੋਏ ਪਾਰਟੀ ਲੀਡਰਸਿ਼ਪ ਅਤੇ ਮਾਨ ਸਰਕਾਰ ‘ਤੇ ਸਵਾਲ ਉਠਾਏ । ਹਰਮੀਤ ਸਿੰਘ ਪਠਾਣਮਾਜਰਾ (Harmeet Singh Pathanmajra) ਨੇ ਪਾਰਟੀ ਦੇ ਕੰਮਕਾਜ, ਲੀਡਰਸਿ਼ਪ ਅਤੇ ਸਰਕਾਰ ਦੇ ਕੰਮਕਾਜ ‘ਤੇ ਸਵਾਲ ਉਠਾਉਂਦਿਆਂ ਕਿਹਾ ਕਿ ਕਈ ਅਜਿਹੇ ਨੇਤਾ ਹਨ ਜੋ ਪਹਿਲਾਂ ਉਨ੍ਹਾਂ ਨਾਲ ਸਹਿਮਤ ਸਨ ਅਤੇ ਨਾਲ ਚੱਲਣ ਦੀ ਗੱਲ ਕਰਦੇ ਸਨ ਪਰ ਹੁਣ ਹਾਲਾਤ ਬਦਲ ਗਏ ਹਨ ।

ਕੀ ਦੋਸ਼ ਲਗਾਇਆ ਗਿਆ ਦੋਹਾਂ ਵਲੋ

ਉਨ੍ਹਾਂ ਕਿਹਾ ਕਿ ਪਾਰਟੀ ‘ਚ ਉਨ੍ਹਾਂ ਨੂੰ ਢੁੱਕਵਾਂ ਸਤਿਕਾਰ ਨਹੀਂ ਮਿਲਿਆ । ਉਨ੍ਹਾਂ ਦੇ ਵਜੂਦ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ । ਉਨ੍ਹਾਂ ਦੋਸ਼ ਲਗਾਇਆ ਕਿ `ਆਪ` ਸਰਕਾਰ ਦੀ ਸੱਤਾ ਦੇ ਸਾਢੇ 4 ਸਾਲ ਤੋਂ ਵੱਧ ਦਾ ਸਮਾਂ ਬੀਤਣ ਦੇ ਬਾਵਜੂਦ ਨਸ਼ਾ ਅਤੇ ਭ੍ਰਿਸ਼ਟਾਚਾਰ ਖ਼ਤਮ ਕਰਨ ਦੀ ਚੋਣ ਗਾਰੰਟੀ ਪੂਰੀ ਨਹੀਂ ਹੋਈ । ਪੰਜਾਬ ‘ਚ ਚਿੱਟੇ ਦੀ ਵਿਕਰੀ ਅਤੇ ਇਸ ਨਾਲ ਉੱਜੜਦੇ ਪਰਿਵਾਰਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ‘ਤੇ ਸਵਾਲ ਉਠਾਏ । ਮਾਨਸਾ ‘ਚ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਦਾ ਜਿ਼ਕਰ ਕਰਦਿਆਂ ਉਨ੍ਹਾਂ ਕਾਨੂੰਨ-ਵਿਵਸਥਾ ‘ਤੇ ਵੀ ਜਵਾਬ ਮੰਗਿਆ ।

ਪੰਜਾਬ ਵਿਚ ਆਮ ਲੋਕਾਂ ਅਤੇ ਕਾਰੋਬਾਰੀਆਂ ਵਿਚ ਅਸੁਰੱਖਿਆ ਵਧ ਰਹੀ ਹੈ

ਉਨ੍ਹਾਂ ਨੇ ਗੈਂਗਸਟਰਵਾਦ, ਫਿਰੌਤੀ, ਕਤਲਾਂ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਲੈ ਕੇ ਕਿਹਾ ਕਿ ਸੂਬੇ ‘ਚ ਆਮ ਲੋਕਾਂ ਅਤੇ ਕਾਰੋਬਾਰੀਆਂ ‘ਚ ਅਸੁਰੱਖਿਆ ਵਧ ਰਹੀ ਹੈ । ਉਨ੍ਹਾਂ ਨੇ ਵਿਜੇ ਸਿੰਗਲਾ ਅਤੇ ਸੰਜੀਵ ਅਰੋੜਾ ਨਾਲ ਜੁੜੇ ਮਾਮਲਿਆਂ ‘ਚ ਕਾਰਵਾਈ ਦੇ ਦੋਹਰੇ ਮਾਪਦੰਡ ਅਪਣਾਉਣ ਪੈਨਸ਼ਨਰਾਂ ਦੇ ਕਰੀਬ 14,191 ਕਰੋੜ ਦਾ ਦੋਸ਼ ਲਾਇਆ। ਕਰਮਚਾਰੀਆਂ ਅਤੇ ਰੁਪਏ ਦੇ ਬਕਾਇਆ ਡੀ. ਏ.-ਡੀ.ਆਰ., ਕਰਮਚਾਰੀਆਂ ਨੂੰ ਪੱਕਾ ਕਰਨ ਦੇ ਵਾਅਦੇ `ਤੇ ਵੀ ਸਰਕਾਰ ਤੋਂ ਜਵਾਬ ਮੰਗਿਆ ।

LEAVE A REPLY

Please enter your comment!
Please enter your name here