ਚੰਡੀਗੜ੍ਹ, 1 ਅਗਸਤ 2026 : ਹਰਿਦੁਆਰ (Haridwar) ‘ਚ ਬੀਤੇ ਦਿਨੀਂ ਇਕ ਦਰਦਨਾਕ ਹਾਦਸੇ ‘ਚ ਚੰਡੀਗੜ੍ਹ ਦੇ 4 ਕਾਂਵੜੀਆਂ ਦੀ ਗੰਗਾ ਨਹਿਰ (Ganga nehar) ‘ਚ ਡੁੱਬਣ ਨਾਲ ਮੌਤ ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।
ਕੌਣ ਕੌਣ ਹਨ ਮ੍ਰਿਤਕਾਂ ਵਿਚ
ਚਾਰੇ ਨੌਜਵਾਨ ਜਵਾਲਾਪੁਰ ਕੋਤਵਾਲੀ ਖੇਤਰ ਸਥਿਤ ਜਟਵਾੜਾ ਪੁਲ ਨੇੜੇ ਗੰਗਾ ਨਹਿਰ ‘ਚ ਇਸ਼ਨਾਨ ਕਰ ਰਹੇ ਸਨ । ਇਸੇ ਦੌਰਾਨ ਇਕ ਨੌਜਵਾਨ ਤੇਜ਼ ਵਹਾਅ ‘ਚ ਰੁੜ੍ਹਨ ਲੱਗਿਆ ਤਾਂ ਉਸ ਨੂੰ ਬਚਾਉਣ ਲਈ 3 ਹੋਰ ਸਾਥੀ ਵੀ ਨਹਿਰ `ਚ ਉਤਰ ਗਏ ਪਰ ਚਾਰੇ ਪਾਣੀ ਦੇ ਤੇਜ਼ ਵਹਾਅ (Fast flow of water) ਦੀ ਲਪੇਟ ‘ਚ ਆ ਗਏ । ਮ੍ਰਿਤਕਾਂ ਦੀ ਪਛਾਣ ਸਿ਼ਵਾਂਸ਼ (16), ਨੀਤੇਸ਼, ਭਰਤ ਅਤੇ ਰੋਹਿਤ ਵਜੋਂ ਹੋਈ ਹੈ । ਸਾਰੇ ਚੰਡੀਗੜ੍ਹ ਦੇ ਸੈਕਟਰ-26 ਦੇ ਨਿਵਾਸੀ ਸਨ ਅਤੇ ਕਾਂਵੜ ਯਾਤਰਾ ਲਈ ਹਰਿਦੁਆਰ ਪਹੁੰਚੇ ਸ਼ਰਧਾਲੂਆਂ ਦੇ ਇਕ ਜਥੇ ਦਾ ਹਿੱਸਾ ਸਨ ।
ਪਤਾ ਚਲਦਿਆਂ ਹੀ ਚਲਾਇਆ ਗਿਆ ਸੀ ਰੈਸਕਿਊ
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਜਲ ਪੁਲਸ, ਐੱਸ. ਡੀ. ਆਰ. ਐੱਫ. ਅਤੇ ਸਥਾਨਕ ਪੁਲਸ ਮੌਕੇ ‘ਤੇ ਪਹੁੰਚੀ । ਸਾਂਝਾ ਰੈਸਕਿਊ ਅਭਿਆਨ ਚਲਾ ਕੇ ਚਾਰਾਂ ਨੌਜਵਾਨਾਂ ਨੂੰ ਨਹਿਰ ‘ਚੋਂ ਬਾਹਰ ਕੱਢਿਆ ਗਿਆ ਪਰ ਉਦੋਂ ਤੱਕ ਉਨ੍ਹਾਂ ਦੀ ਮੌਤ (Death) ਹੋ ਚੁੱਕੀ ਸੀ ।









