ਨਹਿਰ ਵਿਚ ਨਹਾਉਣ ਗਿਆ ਨੌਜਵਾਨ ਹੋਇਆ ਲਾਪਤਾ

0
23
missing

ਮੋਗਾ, 1 ਅਗਸਤ 2026 : ਪੰਜਾਬ ਦੇ ਜਿਲਾ ਮੋਗਾ (Moga) ਦੇ ਪਿੰਡ ਭਿੰਡਰ ਕਲਾਂ ਦਾ ਇਕ ਨੌਜਵਾਨ ਗਰਮੀ ਤੋਂ ਰਾਹਤ ਪਾਉਣ ਲਈ ਨਹਿਰ ਵਿਚ ਨਹਾਉਣ ਵੇਲੇ ਲਾਪਤਾ ਹੋ ਗਿਆ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਮੋਗਾ ਦੇ ਜਿਸ ਪਿੰਡ ਭਿੰਡਰ ਕਲਾਂ (Village Bhinder Kalan) ਦਾ ਵਸਨੀਕ 17 ਸਾਲਾ ਨੌਜਵਾਨ ਜੋ ਨਹਿਰ ਵਿਚ ਨਹਾਉਣ (Bathing in the canal) ਗਿਆ ਤੇ ਉਸ ਤੋਂ ਉਸਦਾ ਕੁੱਝ ਪਤਾ ਨਹੀਂ ਚੱਲ ਰਿਹਾ ਹੈ ਦੀ ਪਛਾਣ ਕਰੁਣਪ੍ਰੀਤ ਸਿੰਘ (Karunpreet Singh) ਦੇ ਤੌਰ ‘ਤੇ ਹੋਈ ਹੈ । ਜਾਣਕਾਰੀ ਅਨੁਸਾਰ ਨੌਜਵਾਨ ਨੂੰ ਲਾਪਤਾ ਹੋਏ ਨੂੰ 24 ਘੰਟਿਆਂ ਦਾ ਸਮਾਂ ਵੀ ਬੀਤ ਚੁੱਕਿਆ ਹੈ ਤੇ ਪਰਿਵਾਰ ਵਲੋਂ ਆਪਣੇ ਪੱਧਰ ‘ਤੇ ਲੱਭਣ ਦੇ ਬਾਵਜੂਦ ਵੀ ਨੌਜਵਾਨ ਦਾ ਹਾਲੇ ਤੱਕ ਕੁੱਝ ਪਤਾ ਨਹੀਂ ਚੱਲਿਆ ਹੈ । ਜਿਸਦੇ ਚਲਦਿਆਂ ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਇਸ ਸਬੰਧੀ ਸੂਚਨਾ ਦੇ ਦਿੱਤੀ ਹੈ ।

ਪਰਿਵਾਰਕ ਮੈਂਬਰਾਂ ਨੇ ਕੀਤੀ ਲੋਕਾਂ ਨੂੰ ਅਪੀਲ

ਪ੍ਰਾਪਤ ਸੂਚਨਾ ਮੁਤਾਬਕ ਕਰੁਣਪ੍ਰੀਤ ਸਿੰਘ ਜੋ ਕਿ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਹੱਥ ਵਟਾਉਂਦਾ ਸੀ ਦੀ ਭਾਲ ਲਈ ਪਰਿਵਾਰਕ ਮੈਂਬਰਾਂ ਵਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ । ਦੱਸਣਯੋਗ ਹੈ ਕਿ ਗਰਮੀਆਂ ਦੇ ਦਿਨਾਂ ਵਿਚ ਨਹਿਰਾਂ ਵਿਚ ਗਰਮੀ ਦੂਰ ਕਰਨ ਲਈ ਨਹਾਉਂਦੇ ਵੇਲੇ ਅਕਸਰ ਹੀ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਤੇ ਅਜਿਹਾ ਹੋਣ ਨਾਲ ਕਈ ਵਿਅਕਤੀ ਆਪਣੀ ਕੀਮਤੀ ਜਾਨਾਂ ਗੁਆ ਬੈਠਦੇ ਹਨ, ਜਿਸ ਨਾਲ ਪਰਿਵਾਰਕ ਮੈਂਬਰਾਂ ਨੂੰ ਸਭ ਤੋਂ ਵਧ ਘਾਟਾ ਪੈਂਦਾ ਹੈ ।

LEAVE A REPLY

Please enter your comment!
Please enter your name here