ਹਰਦੋਈ `ਚ ਪ੍ਰੇਮੀ ਜੋੜੇ ਨੇ ਫਾਹਾ ਲਗਾ ਕੇ ਦੇ ਦਿੱਤੀ ਜਾਨ

0
28
Hardoi Suicide

ਹਰਦੋਈ, 1 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਹਰਦੋਈ ਵਿਖੇ ਇਕ ਪ੍ਰੇਮੀ ਜੋੜੇ ਵਲੋਂ ਫਾਹਾ ਲਗਾ ਕੇ ਖੁਦਕੁਸ਼ੀ (Suicide) ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਖੁਦਕੁਸ਼ੀ ਕਰਨ ਵਾਲੇ ਵਿਅਕਤੀ ਦੇ ਸਨ ਵਿਆਹੀ ਔਰਤ ਨਾਲ ਪ੍ਰੇਮ ਸਬੰਧ

ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਹਰਦੋਈ ਜਿਲੇ (Hardoi District) ‘ਚ ਜੋ ਇਕ ਪ੍ਰੇਮੀ ਜੋੜੇ ਨੇ ਕਥਿਤ ਤੌਰ ‘ਤੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਗਈ ਹੈ ਵਾਲਾ ਮਾਮਲਾ ਅਰਵਲ ਥਾਣਾ ਖੇਤਰ ਦੇ ਹੈਦਰਾਬਾਦ ਲਾਲਪੁਰ ਪਿੰਡ ਦਾ ਹੈ । ਦੱਸਿਆ ਜਾ ਰਿਹਾ ਹੈ ਕਿ ਪਿੰਡ ਨਿਵਾਸੀ 18 ਸਾਲਾ ਜਨਵੇਸ਼ ਦੇ ਇਕ ਵਿਆਹੀ ਔਰਤ ਨਾਲ ਲੱਗਭਗ 6 ਮਹੀਨਿਆਂ ਤੋਂ ਪ੍ਰੇਮ ਸਬੰਧ ਸਨ । ਔਰਤ ਦਾ ਵਿਆਹ ਲੱਗਭਗ 15 ਸਾਲ ਪਹਿਲਾਂ ਹੋਇਆ ਸੀ ਅਤੇ ਉਸ ਦੇ ਪੇਕੇ ਵੀ ਇਸੇ ਪਿੰਡ ‘ਚ ਹਨ ।

ਕੀ ਦੱਸਿਆ ਪਰਿਵਾਰਕ ਮੈਂਬਰਾਂ ਨੇ

ਪਰਿਵਾਰਕ ਮੈਂਬਰਾਂ ਅਨੁਸਾਰ ਵੀਰਵਾਰ ਰਾਤ ਔਰਤ ਦਾ ਦਿਓਰ ਪ੍ਰੇਮ ਸਬੰਧਾਂ ਨੂੰ ਲੈ ਕੇ ਜਨਵੇਸ਼ ਦੇ ਘਰ ਉਲਾਂਭਾ ਦੇਣ ਪਹੁੰਚਿਆ ਸੀ । ਇਸ ਤੋਂ ਬਾਅਦ ਨਾਰਾਜ਼ ਹੋ ਕੇ ਜਨਵੇਸ਼ ਘਰੋਂ ਨਿਕਲ ਗਿਆ ਅਤੇ ਦੇਰ ਰਾਤ ਤੱਕ ਵਾਪਸ ਨਹੀਂ ਪਰਤਿਆ । ਸ਼ੁੱਕਰਵਾਰ ਸਵੇਰੇ ਪਿੰਡ ਵਾਸੀਆਂ ਨੇ ਖੇਤਾਂ ਵੱਲ ਜਾਂਦੇ ਸਮੇਂ ਉਸ ਨੂੰ ਜਾਮਣ ਦੇ ਦਰੱਖਤ ਨਾਲ ਫਾਹੇ `ਤੇ ਲਟਕਦਾ ਦੇਖਿਆ । ਉਸ ਕੋਲ ਮੋਬਾਈਲ ਅਤੇ ਦਰੱਖਤ ਦੇ ਹੇਠਾਂ ਚੱਪਲਾਂ ਮਿਲੀਆਂ । ਕੁਝ ਦੇਰ ਬਾਅਦ ਪਿੰਡ ਵਾਸੀਆਂ ਨੂੰ ਲੱਗਭਗ 500 ਮੀਟਰ ਦੂਰੀ ‘ਤੇ ਔਰਤ ਦੀ ਲਾਸ਼ ਵੀ ਇਕ ਦਰੱਖਤ ਨਾਲ ਸਾੜ੍ਹੀ ਦੇ ਫਾਹੇ ਨਾਲ ਲਟਕਦੀ ਮਿਲੀ ।

ਪੁਲਸ ਕਰ ਰਹੀ ਹੈ ਮਾਮਲੇ ਦੀ ਜਾਂਚ

ਸੂਚਨਾ ਮਿਲਦਿਆਂ ਹੀ ਦੋਵਾਂ ਪਰਿਵਾਰਾਂ ਦੇ ਲੋਕ ਮੌਕੇ ‘ਤੇ ਪਹੁੰਚ ਗਏ ਅਤੇ ਪੁਲਸ ਨੂੰ ਜਾਣਕਾਰੀ ਦਿੱਤੀ । ਸਬ-ਇੰਸਪੈਕਟਰ ਸਿ਼ਵਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ । ਪੁਲਸ ਖੁਦਕੁਸ਼ੀ ਦੇ ਕਾਰਨਾਂ ਅਤੇ ਦੋਵਾਂ ਵਿਚਾਲੇ ਸਬੰਧਾਂ ਨਾਲ ਜੁੜੇ ਤੱਥਾਂ ਦੀ ਪੜਤਾਲ ਕਰ ਰਹੀ ਹੈ ।

LEAVE A REPLY

Please enter your comment!
Please enter your name here