ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕਿੰਨੇ ਲੋਕਾਂ ਨੇ ਕੀਤਾ ਇਲਾਜ ਪ੍ਰਾਪਤ

0
37
Health Minister

ਚੰਡੀਗੜ੍ਹ, 28 ਜੁਲਾਈ 2026 : ਪੰਜਾਬ ਅੰਦਰ ਮੁੱਖ ਮੰਤਰੀ ਸਿਹਤ ਯੋਜਨਾ (Chief Minister’s Health Scheme) ਤਹਿਤ ਫੇਫੜਿਆਂ ਦੀ ਬਿਮਾਰੀਆਂ ਅਤੇ ਥੈਰੇਸਿਕ ਸਰਜਰੀ ਲਈ 7 ਮਹੀਨਿਆਂ ਵਿਚ ਵੱਡੀ ਪੱਧਰ ‘ਤੇ ਇਲਾਜ ਪ੍ਰਾਪਤ ਕੀਤਾ ਹੈ ।

ਕਿੰਨੇ ਲੋਕਾਂ ਨੇ ਕੀਤਾ ਹੈ ਇਲਾਜ ਪ੍ਰਾਪਤ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਰਾਜ ਸਿਹਤ ਏਜੰਸੀ ਪੰਜਾਬ ਦੁਆਰਾ ਸਾਂਝੇ ਕੀਤੇ ਅੰਕੜਿਆਂ ਮੁਤਾਬਕ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚਲਾਈ ਜਾ ਰਹੀ ਇੱਕ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 8 ਜਨਵਰੀ ਤੋਂ ਲੈ ਕੇ 21 ਜੁਲਾਈ-2026 ਦੇ ਵਿਚਕਾਰ 14 ਹਜ਼ਾਰ 32 ਲੋਕਾਂ ਨੇ ਫੇਫੜਿਆਂ ਦੀਆਂ ਪੁਰਾਣੀਆਂ ਬਿਮਾਰੀਆਂ ਅਤੇ ਥੌਰੇਸਿਕ ਸਰਜਰੀ/ਸਾਹ ਦੀ ਦੇਖਭਾਲ ਲਈ ਇਲਾਜ ਪ੍ਰਾਪਤ ਕੀਤਾ ਹੈ ।

ਕਿਹੜੀ ਉਮਰ ਦੇ ਕਿੰਨੇ ਲੋਕਾਂ ਨੇ ਕਰਵਾਇਆ ਇਲਾਜ

ਅੰਕੜਿਆਂ ਦੇ ਮੁਤਾਬਕ, 36-60 ਸਾਲ ਦੀ ਉਮਰ ਸਮੂਹ ਵਿਚ 5,559 ਇਲਾਜ ਦੇ ਕੇਸ ਦਰਜ ਕੀਤੇ ਗਏ ਸਨ, ਜਦੋਂ ਕਿ 60 ਸਾਲ ਤੋਂ ਵੱਧ ਉਮਰ ਦੇ 5,659 ਸੀਨੀਅਰ ਨਾਗਰਿਕਾਂ ਨੇ ਵੀ ਹਸਪਤਾਲ ਵਿਚ ਇਲਾਜ ਪ੍ਰਾਪਤ ਕੀਤਾ । ਇਹ ਦੋਵੇਂ ਉਮਰ ਸਮੂਹ ਮਿਲ ਕੇ ਯੋਜਨਾ ਦੇ ਤਹਿਤ ਕੁੱਲ ਸਾਹ ਸੰਬੰਧੀ ਇਲਾਜ ਦੇ ਕੇਸਾਂ ਦਾ 80 ਫੀਸਦੀ ਤੋਂ ਵੱਧ ਹਨ ।

ਇਸ ਤੋਂ ਇਲਾਵਾ 2,522 ਨੌਜਵਾਨ ਬਾਲਗਾਂ ਅਤੇ 292 ਬੱਚਿਆਂ ਨੇ ਵੀ ਸਾਹ ਸੰਬੰਧੀ ਇਲਾਜ ਪ੍ਰਾਪਤ ਕੀਤਾ । ਲਿੰਗ-ਅਧਾਰਤ ਅੰਕੜਿਆਂ ਮੁਤਾਬਕ, 8,345 ਪੁਰਸ਼ਾਂ ਦਾ ਇਲਾਜ 22.79 ਕਰੋੜ ਦੀ ਲਾਗਤ ਨਾਲ ਕੀਤਾ ਗਿਆ, ਜਦੋਂ ਕਿ 5,684 ਔਰਤਾਂ ਨੇ 14.50 ਕਰੋੜ ਦਾ ਇਲਾਜ ਪ੍ਰਾਪਤ ਕੀਤਾ । ਇਸ ਤੋਂ ਇਲਾਵਾ, ਹੋਰ ਲਿੰਗ ਸ਼੍ਰੇਣੀ ਦੇ ਤਿੰਨ ਲਾਭਪਾਤਰੀਆਂ ਨੇ ਵੀ ਇਸ ਯੋਜਨਾ ਦੇ ਤਹਿਤ ਨਕਦ ਰਹਿਤ ਸਿਹਤ ਸੇਵਾਵਾਂ ਦਾ ਲਾਭ ਉਠਾਇਆ ।

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਗੂੰਝਲਦਾਰ ਅਤੇ ਮਹਿੰਗੇ ਸਾਂਹ ਇਲਾਜ ਵੀ ਕੀਤੇ ਹਨ ਪ੍ਰਦਾਨ

ਮਹੀਨਾਵਾਰ ਅੰਕੜੇ ਦਰਸਾਉਂਦੇ ਹਨ ਕਿ ਵਿਸ਼ੇਸ਼ ਸਾਹ ਸੇਵਾਵਾਂ ਦੀ ਮੰਗ ਰਿਪੋਰਟਿੰਗ ਅਵਧੀ ਦੌਰਾਨ ਇਕਸਾਰ ਰਹੀ । ਇਲਾਜ ਕੀਤੇ ਮਾਮਲਿਆਂ ਦੀ ਗਿਣਤੀ ਜਨਵਰੀ ‘ਚ 1,332 ਤੋਂ ਵਧ ਕੇ ਅਪ੍ਰੈਲ ‘ਚ 2,509 ਹੋ ਗਈ, ਜੋ ਕਿ ਛੇ ਮਹੀਨਿਆਂ ਦੀ ਮਿਆਦ ‘ਚ ਸਭ ਤੋਂ ਵੱਧ ਹੈ। ਹਾਲਾਂਕਿ ਜੂਨ ਵਿਚ 2004 ਕੇਸ ਦਰਜ ਕੀਤੇ ਗਏ ਸਨ, ਪਰ ਇਲਾਜ ਦੀ ਲਾਗਤ ਸਭ ਤੋਂ ਵੱਧ ਸੀ, 6.73 ਕਰੋੜ। ਇਹ ਦਰਸਾਉਂਦਾ ਹੈ ਕਿ ਯੋਜਨਾ ਦੇ ਤਹਿਤ ਵਧੇਰੇ ਗੁੰਝਲਦਾਰ ਅਤੇ ਮਹਿੰਗੇ ਸਾਹ ਇਲਾਜ ਵੀ ਪ੍ਰਦਾਨ ਕੀਤੇ ਜਾ ਰਹੇ ਹਨ ।

ਸਾਂਹ ਚੜ੍ਹਨ ਨੂੰ ਕਦੇ ਵੀ ਅਣਦੇਖਾ ਨਹੀਂ ਕਰਨਾ ਚਾਹੀਦਾ : ਸਿਹਤ ਮੰਤਰੀ

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ (Dr. Balbir Singh) ਨੇ ਕਿਹਾ ਕਿ ਇਹ ਅੰਕੜੇ ਸਾਹ ਦੀਆਂ ਬਿਮਾਰੀਆਂ ਬਾਰੇ ਜਨਤਕ ਜਾਗਰੂਕਤਾ ਵਧਾਉਣ ਦੀ ਤੁਰੰਤ ਲੋੜ ਨੂੰ ਉਜਾਗਰ ਕਰਦੇ ਹਨ । ਲੋਕ ਅਕਸਰ ਲਗਾਤਾਰ ਖੰਘ ਜਾਂ ਸਾਹ ਚੜ੍ਹਨ ਨੂੰ ਇੱਕ ਅਸਥਾਈ ਸਮੱਸਿਆ ਜਾਂ ਉਮਰ ਵਧਣ ਦੇ ਆਮ ਲੱਛਣ ਵਜੋਂ ਰੱਦ ਕਰਦੇ ਹਨ ।

ਬਦਕਿਸਮਤੀ ਨਾਲ, ਫੇਫੜਿਆਂ ਦੀਆਂ ਪੁਰਾਣੀਆਂ ਬਿਮਾਰੀਆਂ ਹੌਲੀ ਹੌਲੀ ਅਤੇ ਸਪੱਸ਼ਟ ਸੰਕੇਤਾਂ ਤੋਂ ਬਿਨਾਂ ਵਧਦੀਆਂ ਹਨ। ਜਦੋਂ ਤੱਕ ਬਹੁਤ ਸਾਰੇ ਮਰੀਜ਼ ਡਾਕਟਰੀ ਸਹਾਇਤਾ ਲੈਂਦੇ ਹਨ, ਫੇਫੜਿਆਂ ਨੂੰ ਗੰਭੀਰ ਨੁਕਸਾਨ ਹੋ ਚੁੱਕਾ ਹੁੰਦਾ ਹੈ । ਸਾਂਹ ਚੜ੍ਹਨ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ । ਸਮੇਂ ਸਿਰ ਇਲਾਜ ਫੇਫੜਿਆਂ, ਜਾਨਾਂ ਅਤੇ ਰੋਜ਼ੀ-ਰੋਟੀ ਨੂੰ ਬਚਾ ਸਕਦਾ ਹੈ ।

ਲੱਛਣ ਬਣੇ ਰਹਿਣ ਤੇ ਤੁਰੰਤ ਡਾਕਟਰੀ ਸਹਾਇਤਾ ਲਈ ਜਾਵੇ

ਸਿਹਤ ਮੰਤਰੀ ਨੇ ਖਾਸ ਤੌਰ ‘ਤੇ ਸਿਗਰਟਨੋਸ਼ੀ ਕਰਨ ਵਾਲਿਆਂ, ਉਦਯੋਗਿਕ ਖੇਤਰਾਂ ਵਿਚ ਕੰਮ ਕਰਨ ਵਾਲਿਆਂ ਅਤੇ ਧੂੜ ਅਤੇ ਪ੍ਰਦੂਸ਼ਣ ਦੇ ਸੰਪਰਕ ‘ਚ ਆਉਣ ਵਾਲਿਆਂ ਨੂੰ ਅਪੀਲ ਕੀਤੀ ਕਿ ਜੇਕਰ ਲੱਛਣ ਬਣੇ ਰਹਿੰਦੇ ਹਨ ਤਾਂ ਤੁਰੰਤ ਡਾਕਟਰੀ ਸਹਾਇਤਾ ਲੈਣ । ਉਨ੍ਹਾਂ ਨੇ ਤੰਬਾਕੂ ਤੋਂ ਪਰਹੇਜ਼ ਕਰਨ, ਪ੍ਰਦੂਸ਼ਿਤ ਵਾਤਾਵਰਣ ਦੇ ਸੰਪਰਕ ਨੂੰ ਘਟਾਉਣ ਅਤੇ ਪੁਰਾਣੀਆਂ ਸਾਹ ਦੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਲਈ ਨਿਯਮਤ ਸਿਹਤ ਜਾਂਚ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ ।

LEAVE A REPLY

Please enter your comment!
Please enter your name here