ਪਟਿਆਲਾ ’ਚ ਘਰ ’ਤੇ ਪੈਟਰੋਲ ਬੰਬ ਨਾਲ ਹਮਲਾ

0
30
Petrol bomb

ਪਟਿਆਲਾ, 27 ਜੁਲਾਈ 2026 : ਸ਼ਾਹੀ ਸ਼ਹਿਰ ਪਟਿਆਲਾ (Patiala) ਦੇ ਅਬਚਲ ਨਗਰ ਵਿਖੇ ਇਕ ਘਰ ‘ਤੇ ਕੁਝ ਨੌਜਵਾਨਾਂ ਵਲੋਂ ਪੈਟਰੋਲ ਬੰਬ (Petrol bomb) ਸੁੱਟ ਕੇ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕਿਸ ਦੇ ਘਰ ਦੇ ਕੀਤਾ ਗਿਆ ਹੈ ਹਮਲਾ

ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਸ਼ਹਿਰ ਦੇ ਜਿਸ ਅਬਚਲ ਨਗਰ (Abchal Nagar) ਵਿਖੇ ਦੋ ਨੌਜਵਾਨ ਵਲੋਂ ਪੈਟਰੋਲ ਬੰਬ ਸੁੱਟ ਕੇ ਘਰ ‘ਤੇ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਵਿਚ ਜਿਸ ਵਿਅਕਤੀ ਦੇ ਘਰ ਦੇ ਪੈਟਰੋਲ ਬੰਬ ਸੁੱਟਿਆ ਗਿਆ ਹੈ ਦੀ ਪਛਾਣ ਪਰਮਿੰਦਰ ਸਿੰਘ ਦੇ ਤੌਰ ‘ਤੇ ਹੋਈ ਹੈ ।

ਪੀੜ੍ਹਤ ਨੇ ਕਰਵਾ ਦਿੱਤੀ ਹੈ ਪੁਲਸ ਕੋਲ ਸਿ਼ਕਾਇਤ ਦਰਜ

ਉਪਰੋਕਤ ਵਾਪਰੇ ਘਟਨਾਕ੍ਰਮ ਸਬੰਧੀ ਪੀੜ੍ਹਤ ਵਿਅਕਤੀ ਵਲੋਂ ਖੇਤਰ ਦੇ ਸਬੰਧਤ ਪੁਲਸ ਥਾਣੇ ਵਿਖੇ ਸਿ਼ਕਾਇਤ ਦਰਜ ਕਰਵਾਈ ਗਈ ਹੈ, ਜਿਸ ਤੇ ਫੌਰੀ ਕਾਰਵਾਈ ਕਰਦਿਆਂ ਪੁਲਸ ਵਲੋਂ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਂਦਿਆਂ ਮਾਮਲਾ ਦਰਜ (Case registered) ਕਰਕੇ ਅਗਲੀ ਕਾਨੂੰੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਬੀਤੀ ਰਾਤ ਸੰਗਰੂਰ ਵਿਖੇ ਵੀ ਭਾਜਪਾ ਦੇ ਦਫ਼ਤਰ ‘ਤੇ ਹੀ ਇਸੇ ਤਰ੍ਹਾਂ ਪੈਟਰੋਲ ਬੰਬ ਸੁੱਟਿਆ ਗਿਆ ਹੈ ।

LEAVE A REPLY

Please enter your comment!
Please enter your name here