ਉਤਰ ਪ੍ਰਦੇਸ਼ ਵਿਚ ਪੁੱਤਰ ਨੇ ਜਾਇਦਾਦ ਪਿੱਛੇ ਕੀਤਾ ਪਿਤਾ ਦਾ ਕਤਲ

0
35
Gaziabaad Murder

ਉੱਤਰ ਪ੍ਰਦੇਸ਼, 16 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਗਾਜੀਆਬਾਦ ਵਿਖੇ ਇਕ ਪੁੱਤਰ ਵਲੋਂ ਆਪਣੇ ਹੀ ਪਿਤਾ ਨੂੰ ਗੋਲੀਬਾਰੀ ਕਰਕੇ ਕਤਲ (Murder) ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਵਿਅਕਤੀ ਜੋ ਕਰ ਦਿੱਤਾ ਗਿਆ ਕਤਲ

ਮਿਲੀ ਜਾਣਕਾਰੀ ਅਨੁਸਾਰ ਉਤਰ ਪ੍ਰਦੇਸ਼ ਦੇ ਸ਼ਹਿਰ ਗਾਜੀਆਬਾਦ (Ghaziabad) ਵਿਖੇ ਜੋ ਇਕ ਪੁੱਤਰ ਵਲੋਂ ਆਪਣੇ ਹੀ ਪਿਤਾ ਨੂੰ ਗੋਲੀਆਂ ਮਾਰ (Shoot) ਕੇ ਕਤਲ ਕਰ ਦਿੱਤਾ ਗਿਆ ਹੈ ਵਿਚ ਮੌਤ ਦੇ ਘਾਟ ਉਤਰੇ ਵਿਅਕਤੀ ਦੀ ਪਛਾਣ 52 ਸਾਲਾ ਹਰੀਓਮ ਚੌਧਰੀ (Hariom Chaudhary) ਦੇ ਤੌਰ ‘ਤੇ ਹੋਈ ਹੈ ਜਦੋਂ ਕਿ ਪੁੱਤਰ ਦੀ ਪਛਾਣ 32 ਸਾਲਾ ਨਿਖਿਲ ਦੇ ਤੌਰ ‘ਤੇ ਹੋਈ ਹੈ ।

ਕੀ ਕਾਰਨ ਸਾਹਮਣੇ ਆਇਆ ਪੁਲਸ ਅਨੁਸਾਰ

ਯੂ. ਪੀ. ਪੁਲਸ ਮੁਤਾਬਕ ਬੁੱਧਵਾਰ ਅੱਧੀ ਰਾਤ ਸਮੇਂ ਜਦੋਂ ਪੁੱਤਰ ਨਸ਼ੇ ਦੀ ਹਾਲਤ ਵਿਚ ਘਰ ਆਇਆ ਤਾਂ ਪਿਤਾ ਵਲੋਂ ਉਸਨੂੰ ਝਿੜਕ ਦਿੱਤਾ ਗਿਆ, ਜਿਸ ਤੋਂ ਬਾਅਦ ਪੁੱਤਰ ਨੇ ਗੁੱਸੇ ਵਿਚ ਆ ਕੇ ਆਪਣੇ ਹੀ ਪਿਤਾ ਤੇ ਪਿਸਤੌਲ ਨਾਲ ਚੇਹਰੇ, ਛਾਤੀ ਅਤੇ ਪੇਟ ਵਿਚ ਛੇ ਗੋਲੀਆਂ ਮਾਰ ਦਿੱਤੀਆਂ ।

ਕੀ ਜਾਣਕਾਰੀ ਦਿੱਤੀ ਏ. ਸੀ. ਪੀ. ਨੇ

ਗਾਜੀਆਬਾਦ ਦੇ ਏ. ਸੀ. ਪੀ. ਭਾਸਕਰ ਵਰਮਾ ਨੇ ਦੱਸਿਆ ਕਿ ਵੱਡਾ ਪੁੱਤਰ ਨਿਖਿਲ ਸ਼ਰਾਬ ਦਾ ਆਦੀ ਹੈ । ਇਸ ਕਾਰਨ ਅਕਸਰ ਉਸ ਦਾ ਆਪਣੇ ਪਿਤਾ ਨਾਲ ਝਗੜਾ ਹੁੰਦਾ ਰਹਿੰਦਾ ਸੀ । ਹਾਲਾਂਕਿ ਉਸ ਦੇ ਪਿਤਾ ਨੇ ਉਸ ਨੂੰ ਪਹਿਲਾਂ ਹੀ ਬਾਜ਼ਾਰ ਵਿੱਚ ਦੁਕਾਨਾਂ ਅਤੇ 25 ਵਿਘੇ ਜ਼ਮੀਨ ਦੇ ਦਿੱਤੀ ਸੀ, ਫਿਰ ਵੀ ਨਿਖਿਲ ਬਾਕੀ ਦੀ ਜਾਇਦਾਦ ਵੀ ਆਪਣੇ ਨਾਂ ਕਰਵਾਉਣਾ ਚਾਹੁੰਦਾ ਸੀ । ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੇ ਜ਼ਮੀਨੀ ਵਿਵਾਦ ਦਾ ਜਿ਼ਕਰ ਕੀਤਾ ਹੈ । ਪੁਲਸ ਇਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ । ਮੁਲਜ਼ਮ ਪੁੱਤਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਸ ਨੂੰ ਜਲਦੀ ਹੀ ਗ੍ਰਿਫ਼ਤਾਰ (Arrested) ਕਰ ਲਿਆ ਜਾਵੇਗਾ ।

LEAVE A REPLY

Please enter your comment!
Please enter your name here