ਨੂਰਮਹਿਲ, 8 ਜੁਲਾਈ 2026 : ਪਿੰਡ ਉੱਪਲ ਜਗੀਰ (Village Uppal Jagir) ਵਿਖੇ ਕਾਰ ਸਵਾਰ ਲੜਕਾ-ਲੜਕੀ ਵਲੋਂ ਸਕੂਟਰ ਸਵਾਰ ਦੋ ਭਰਾਵਾਂ ‘ਤੇ ਗੋਲੀ ਚਲਾ ਕੇ ਇਕ ਭਰਾ ਨੂੰ ਜ਼ਖਮੀ (Injured) ਕਰ ਦਿੱਤਾ ਗਿਆ ਹੈ ।
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪੀੜ੍ਹਤ ਨੇ ਕੀ ਦੱਸਿਆ
ਪੀੜਤ ਹੈਪੀ ਪੁੱਤਰ ਕਰਮਜੀਤ ਵਾਸੀ ਪਿੰਡ ਉੱਪਲ ਭੂਪਾ ਨੇ ਪੁਲਸ ਨੂੰ ਦਿੱਤੇ ਬਿਆਨਾਂ ‘ਚ ਕਿਹਾ ਕਿ ਉਹ ਆਪਣੇ ਭਰਾ ਨਵਦੀਪ ਨਾਲ ਨੂਰਮਹਿਲ ਵੱਲ ਜਾ ਰਿਹਾ ਸੀ ਤੇ ਉਹ ਜਦੋਂ ਰਸਤੇ ਵਿਚ ਪੈਂਦੇ ਪਿੰਡ ਉੱਪਲ ਜਗੀਰ ਪਹੁੰਚੇ ਤਾਂ ਪਿੱਛੋਂ ਆ ਰਹੀ ਇਕ ਗੱਡੀ ਨੇ ਸਾਡੀ ਸਕੂਟਰੀ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਦੋਵੇਂ ਡਿੱਗ ਪਏ । ਇਸ ਦੌਰਾਨ ਕਾਰ ਸਵਾਰ ਲੜਕੀ ਮਨਜੋਤ ਕੌਰ ਪੁੱਤਰੀ ਹਰਨੇਕ ਸਿੰਘ ਵਾਸੀ ਉੱਪਲ ਜਗੀਰ ਅਤੇ ਲੜਕੇ ਹਰਕੀਰਤ ਸਿੰਘ ਪੁੱਤਰ ਸੋਢੀ ਸਿੰਘ ਵਾਸੀ ਪਿੰਡ ਸੋਹਲ ਜਗੀਰ ਥਾਣਾ ਸ਼ਾਹਕੋਟ ਸਾਡੀ ਮਦਦ ਕਰਨ ਦੀ ਬਜਾਏ ਗਾਲੀ-ਗਲੋਚ ਕਰਨ ਲੱਗੇ ਅਤੇ ਹੱਥੋਪਾਈ ਹੋਣ ਲੱਗੇ ।
ਪੁਲਸ ਨੇ ਲੜਕਾ-ਲੜਕੀ ਨੂੰ ਗ੍ਰਿਫ਼ਤਾਰ ਕਰਕੇ ਸੁਰੂ ਕਰ ਦਿੱਤੀ ਹੈ ਕਾਰਵਾਈ
ਇਸ ਦੌਰਾਨ ਕਾਰ ਸਵਾਰ ਲੜਕੀ ਨੇ ਲੜਕੇ ਨੂੰ ਕਿਹਾ ਕਿ ਇਨ੍ਹਾਂ ਨੂੰ ਗੋਲੀ ਮਾਰ ਦੇ । ਇਸ ਤੋਂ ਬਾਅਦ ਉਕਤ ਲੜਕੇ ਨੇ ਪਿਸਤੌਲ ਕੱਢ ਕੇ ਫ਼ਾਇਰ (Fire) ਕਰ ਦਿੱਤੇ । ਇਕ ਫ਼ਾਇਰ ਉਸ ਦੀ ਬਾਂਹ ‘ਤੇ ਲੱਗਾ ਅਤੇ ਜਦੋਂ ਦੂਜਾ ਫ਼ਾਇਰ ਉਸ ਦੇ ਭਰਾ ਦੇ ਪੇਟ ਨੂੰ ਖਹਿ ਕੇ ਲੰਘ ਗਿਆ । ਸਾਡੇ ਰੌਲਾ ਪਾਉਣ ਤੇ ਜਦੋਂ ਪਿੰਡ ਵਾਸੀ ਇਕੱਠੇ ਹੋਣ ਲੱਗੇ ਤਾਂ ਉਕਤ ਦੋਵੇਂ ਲੜਕਾ-ਲੜਕੀ ਗੱਡੀ ਲੈ ਕੇ ਪਿੰਡ ਉੱਪਲ ਜਗੀਰ ਵੱਲ ਚਲੇ ਗਏ । ਇਸ ਦੌਰਾਨ ਪੁਲਸ ਨੇ ਦੋਵੇਂ ਲੜਕਾ-ਲੜਕੀ ਨੂੰ ਗ੍ਰਿਫ਼ਤਾਰ (Arrested) ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।









