ਬ੍ਰੋਸਟਲ ਜੇਲ ਵਿਚ ਵਿਚਾਰ ਅਧੀਨ ਕੈਦੀ ਨੇ ਲਿਆ ਫਾਹਾ

0
37
Suicide

ਲੁਧਿਆਣਾ, 4 ਜੁਲਾਈ 2026 : ਪੰਜਾਬ ਦੇ ਜਿਲਾ ਲੁਧਿਆਣਾ (District Ludhiana) ਦੇ ਤਾਜਪੁਰ ਰੋਡ ਦੀ ਬ੍ਰੋਸਟਲ ਜੇਲ ਵਿਚ ਬੰਦ ਇਕ ਵਿਚਾਰ ਅਧੀਨ ਕੈਦੀ ਨੇ ਖੁਦਕੁਸ਼ੀ (Suicide) ਕਰ ਲਏ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਕੈਦੀ

ਜਾਣਕਾਰੀ ਮੁਤਾਬਕ ਵਿਚਾਰ ਅਧੀਨ ਕੈਦੀ ਅਰਸ਼ਦੀਪ ਸਿੰਘ ਉਰਫ ਗਿਆਨੀ (Prisoner Arshdeep Singh alias Giani) ਪੁੱਤਰ ਗੁਰਸੇਵਕ ਸਿੰਘ ਸੇਬੀ, 19 ਸਾਲਾ, ਨਿਵਾਸੀ ਨੇੜੇ ਵਾਲਮੀਕਿ ਮੰਦਰ, ਸ਼ਤਰੂਨ ਜਿਲਾ ਪਟਿਆਲਾ ਦਾ ਰਹਿਣ ਵਾਲਾ ਸੀ । ਮ੍ਰਿਤਕ ਵਿਚਾਰਅਧੀਨ ਕੈਦੀ ਨੂੰ ਜੇਲ ਦੀ ਬੈਰਕ ਨੰਬਰ 6 ਵਿਚ ਰੱਖਿਆ ਗਿਆ ਸੀ । 3 ਜੂਨ ਸ਼ਾਮ ਨੂੰ ਉਕਤ ਕੈਦੀ ਸੇਵਾ ਕਰਨ ਲਈ ਜੇਲ ਗੁਰਦੁਆਰਾ ਸਾਹਿਬ ਗਿਆ । ਸ਼ਾਮ ਲਗਭਗ 6 ਵਜੇ ਚੱਕਰ ਹੈੱਡ ਵਾਰਡਨ ਪਰਮਜੀਤ ਸਿੰਘ ਨੂੰ ਪਤਾ ਲੱਗਿਆ ਕਿ ਜੇਲ ਗੁਰਦੁਆਰਾ ਸਾਹਿਬ ਦੇ ਸ਼ੈੱਡ ਦੇ ਥੱਲੇ ਅਰਸ਼ਦੀਪ ਸਿੰਘ ਉਰਫ ਗਿਆਨੀ ਪੁੱਤਰ ਗੁਰਸੇਵਕ ਸਿੰਘ ਨੇ ਕੱਪੜੇ ਨਾਲ ਫਾਹਾ ਲਾਉਣ ਦਾ ਯਤਨ ਕੀਤਾ ਹੈ ।

ਪਤਾ ਲੱਗਣ ‘ਤੇ ਜੇਲ ਮੈਡੀਕਲ ਅਧਿਕਾਰੀ ਨੇ ਕੀਤੀ ਜਾਂਚ

ਉਹ ਤੁਰੰਤ ਮੌਕੇ `ਤੇ ਪੁੱਜੇ ਅਤੇ ਦੇਖਿਆ ਕਿ ਉਕਤ ਕੈਦੀ ਨੇ ਕੱਪੜੇ ਦੀ ਮਦਦ ਨਾਲ ਫਾਹਾ ਲਿਆ ਹੈ ਤੇ ਪਰਮਜੀਤ ਸਿੰਘ ਚੱਕਰ ਹੈੱਡ ਵਾਰਡਨ ਨੇ ਜੇਲ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਤੇ ਜੇਲ ਹਸਪਤਾਲ ਅਧਿਕਾਰੀ ਨੂੰ ਤੁਰੰਤ ਬੁਲਾਇਆ ਗਿਆ । ਜੇਲ ਮੈਡੀਕਲ ਅਧਿਕਾਰੀ (Jail Medical Officer) ਨੇ ਉਨ੍ਹਾਂ ਦੀ ਜਾਂਚ ਕੀਤੀ ਤੇ ਮੁੱਢਲਾ ਇਲਾਜ ਦਿੱਤਾ । ਕੈਦੀ ਨੂੰ ਜੇਲ ਹਸਪਤਾਲ ਤੋਂ ਸਿਵਲ ਹਸਪਤਾਲ ਰੈਫਰ ਕੀਤਾ ਗਿਆ। ਸਿਵਲ ਹਸਪਤਾਲ ਲੁਧਿਆਣਾ ਵਿਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।

LEAVE A REPLY

Please enter your comment!
Please enter your name here