ਅਗਲੇ 6 ਮਹੀਨਿਆਂ ਵਿਚ ਹੋਣਗੇ ਭਾਰਤ `ਚ 11 ਅੰਤਰਰਾਸ਼ਟਰੀ ਟੂਰਨਾਮੈਂਟ

0
32
Sports Ministry

ਨਵੀਂ ਦਿੱਲੀ, 3 ਜੁਲਾਈ 2026 : ਭਾਰਤ ਵਿੱਚ ਅਗਲੇ 6 ਮਹੀਨਿਆਂ ਦੌਰਾਨ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ (Badminton World Championship) ਸਮੇਤ 11 ਅੰਤਰਰਾਸ਼ਟਰੀ ਟੂਰਨਾਮੈਂਟ ਕਰਵਾਏ ਜਾਣੇ ਹਨ ।

ਮੁਕਾਬਲਿਆਂ ਦੀ ਮੇਜ਼ਬਾਨੀ ਹੋਵੇਗੀ ਉਚ ਪੱਧਰ ਦੀ : ਖੇਡ ਮੰਤਰਾਲਾ

ਖੇਡ ਮੰਤਰਾਲੇ ਨੇ ਭਰੋਸਾ ਦਿਵਾਇਆ ਹੈ ਕਿ ਇਨ੍ਹਾਂ ਮੁਕਾਬਲਿਆਂ ਦੀ ਮੇਜ਼ਬਾਨੀ ਉੱਚ ਪੱਧਰ ਦੀ ਹੋਵੇਗੀ ਅਤੇ ਪਿਛਲੇ ਸਮੇਂ ਵਾਂਗ ਮਾੜੇ ਪ੍ਰਬੰਧਾਂ ਦੀ ਦੁਹਰਾਈ ਨਹੀਂ ਹੋਣ ਦਿੱਤੀ ਜਾਵੇਗੀ । ਖੇਡ ਮੰਤਰਾਲੇ (Ministry of Sports) ਦੇ ਇੱਕ ਸੂਤਰ ਨੇ ਕਿਹਾ ਕਿ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਸਾਰੀਆਂ ਸਹੂਲਤਾਂ ਵਿਸ਼ਵ ਪੱਧਰੀ ਹੋਣ ।

ਮੰਤਰਾਲਾ ਤਿਆਰੀਆਂ ‘ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ । ਅਸੀਂ ਭਾਰਤ ਬਾਰੇ ਬਣੀ ਨਕਾਰਾਤਮਕ ਧਾਰਨਾ ਨੂੰ ਬਦਲਣ ਲਈ ਕੰਮ ਕਰ ਰਹੇ ਹਾਂ । 17 ਅਗਸਤ ਤੋਂ ਇੰਦਿਰਾ ਗਾਂਧੀ ਇੰਡੋਰ ਸਟੇਡੀਅਮ ਵਿੱਚ ਹੋਣ ਵਾਲੀ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਤੋਂ ਪਹਿਲਾਂ ਇਸ ਸਾਲ ਜਨਵਰੀ ਵਿੱਚ ਇੰਡੀਆ ਓਪਨ ਦੌਰਾਨ ਸਫ਼ਾਈ ਅਤੇ ਰੱਖ-ਰਖਾਅ ਨਾਲ ਜੁੜੇ ਮੁੱਦਿਆਂ ਕਾਰਨ ਵਿਦੇਸ਼ੀ ਖਿਡਾਰੀਆਂ ਨੇ ਕਾਫ਼ੀ ਆਲੋਚਨਾ ਕੀਤੀ ਸੀ ।

ਭਾਰਤੀ ਖੇਡ ਪ੍ਰਾਧਿਕਰਨ ਦੇ ਬੁਨਿਆਦੀ ਢਾਂਚੇ ਦੀ ਸੰਭਾਲ ਲਈ ਪ੍ਰੋਟੋਕੋਲ ਤਿਆਰ

ਇੰਡੀਆ ਓਪਨ ਵਿਵਾਦ ਤੋਂ ਬਾਅਦ ਜਿਸ ਨਾਲ ਮੇਜ਼ਬਾਨ ਵਜੋਂ ਭਾਰਤ ਦੀ ਛਵੀ ਨੂੰ ਝਟਕਾ ਲੱਗਾ ਸੀ, ਖੇਡ ਮੰਤਰਾਲੇ ਨੇ ਭਾਰਤੀ ਖੇਡ ਪ੍ਰਾਧਿਕਰਨ ਦੇ ਬੁਨਿਆਦੀ ਢਾਂਚੇ ਦੀ ਸੰਭਾਲ ਲਈ ਨਵੇਂ ਪ੍ਰੋਟੋਕੋਲ ਤਿਆਰ ਕੀਤੇ ਹਨ । ਇਨ੍ਹਾਂ ਤਹਿਤ ਹਰ ਤਿਮਾਹੀ ਸਟੇਡੀਅਮਾਂ ਦੀ ਸਮੀਖਿਆ ਖੇਡ ਮੰਤਰੀ ਵੱਲੋਂ ਕੀਤੀ ਜਾਵੇਗੀ ।

ਵਿਸ਼ਵ ਚੈਂਪੀਅਨਸਿ਼ਪ ਤੋਂ ਪਹਿਲਾਂ ਭਾਰਤ ਵਿੱਚ ਰਾਸ਼ਟਰਮੰਡਲ ਟੇਬਲ ਟੈਨਿਸ ਚੈਂਪੀਅਨਸਿਪ (Commonwealth Table Tennis Championship) ਵੀ ਕਰਵਾਈ ਜਾਵੇਗੀ । ਇਹ ਟੂਰਨਾਮੈਂਟ 28 ਜੁਲਾਈ ਤੋਂ 4 ਅਗਸਤ ਤੱਕ ਹੋਵੇਗਾ, ਜਿਸ ਵਿੱਚ 35 ਦੇਸ਼ਾਂ ਦੇ ਹਿੱਸਾ ਲੈਣ ਦੀ ਉਮੀਦ ਹੈ । ਇਸ ਤੋਂ ਇਲਾਵਾ ਅਗਸਤ ਮਹੀਨੇ ਵਿੱਚ ਭੁਵਨੇਸ਼ਵਰ ਵਿੱਚ ਐਥਲੈਟਿਕਸ ਇੰਡੀਆ ਓਪਨ ਵੀ ਆਯੋਜਿਤ ਕੀਤਾ ਜਾਵੇਗਾ ।

ਭਾਰਤ ਨੂੰ ਮਿਲੀ 2027 ਤੋਂ 28 ਵਿਚਕਾਰ ਅੰਤਰਰਾਸ਼ਟਰੀ ਟੂਰਨਾਮੈਂਟਾਂ ਦੀ ਮੇਜ਼ਬਾਨੀ

ਸਾਲ 2036 ਦੀਆਂ ਓਲੰਪਿਕ ਖੇਡਾਂ (Olympic Games) ਦੀ ਮੇਜ਼ਬਾਨੀ ਹਾਸਲ ਕਰਨ ਦੇ ਇੱਛੁਕ ਭਾਰਤ ਨੇ ਜਨਵਰੀ 2025 ਤੋਂ ਜੂਨ 2026 ਦਰਮਿਆਨ 15 ਤੋਂ ਵੱਧ ਸ਼ਹਿਰਾਂ ਵਿੱਚ 36 ਅੰਤਰਰਾਸ਼ਟਰੀ ਖੇਡ ਟੂਰਨਾਮੈਂਟਾਂ ਦਾ ਸਫ਼ਲ ਆਯੋਜਨ ਕੀਤਾ ਹੈ । ਇਸ ਦੇ ਨਾਲ ਹੀ ਭਾਰਤ ਨੂੰ ਸਾਲ 2027 ਤੋਂ 2028 ਦੇ ਵਿਚਕਾਰ 19 ਅੰਤਰਰਾਸ਼ਟਰੀ ਟੂਰਨਾਮੈਂਟਾਂ ਦੀ ਮੇਜ਼ਬਾਨੀ ਵੀ ਮਿਲੀ ਹੈ । ਸੂਤਰਾਂ ਮੁਤਾਬਕ, ਲਾਸ ਏਂਜਲਸ ਓਲੰਪਿਕ 2028 ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਖੇਡ ਮੰਤਰੀ ਮਨਸੁਖ ਮਾਂਡਵੀਆ ਅਗਲੇ ਹਫ਼ਤੇ ਰਾਸ਼ਟਰੀ ਖੇਡ ਮਹਾਸੰਘਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਨਗੇ ।

LEAVE A REPLY

Please enter your comment!
Please enter your name here