ਅਬਟਸਫ਼ੋਰਡ, 3 ਜੁਲਾਈ 2026 : ਕੈਨੇਡਾ (Canada) ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਵਿਚ ਇਕ ਪੰਜਾਬੀ ਵਿਅਕਤੀ ਨੂੰ ਉਸਦੀ ਆਪਣੀ ਪਤਨੀ ਦੇ ਕਤਲ ਦੇ ਦੋਸ਼ ਹੇਠ ਦੋਸ਼ੀ ਕਰਾਰ (Convicted) ਦਿੱਤਾ ਗਿਆ ਹੈ ।
ਕੌਣ ਹੈ ਇਹ ਪੰਜਾਬੀ ਵਿਅਕਤੀ
ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ (British Columbia) ਸੂਬੇ ਦੇ ਸ਼ਹਿਰ ਅਬਟਸਫ਼ੋਰਡ ਵਿਚ ਇਕ ਪੰਜਾਬੀ ਵਲੋਂ ਅਪਣੀ ਹੀ ਪਤਨੀ ਦਾ ਬੇਰਹਿਮੀ ਨਾਲ ਕਤਲ (Murder) ਕਰਨ ਦੇ ਮਾਮਲੇ ਵਿਚ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ ਦੀ ਪਛਾਣ 51 ਸਾਲਾ ਜਗਪ੍ਰੀਤ ਸਿੰਘ ਉਰਫ ਰਾਜੂ (Jagpreet Singh alias Raju) ਦੇ ਤੌਰ ‘ਤੇ ਹੋਈ ਹੈ ।
ਉਕਤ ਵਿਅਕਤੀ ਨੇ ਆਪਣੀ 41 ਸਾਲਾ ਪਤਨੀ ਬਲਵਿੰਦਰ ਕੌਰ ਦਾ ਕਤਲ ਲੁਧਿਆਣਾ ਤੋਂ ਕੈਨੇਡਾ ਪਹੁੰਚਣ ਦੇ 6 ਦਿਨਾਂ ਬਾਅਦ ਹੀ ਕਰ ਦਿੱਤਾ ਸੀ । ਪੋਸਟਮਾਰਟਮ ਰਿਪੋਰਟ ਵਿਚ ਹੋਏ ਖ਼ੁਲਾਸੇ ਅਨੁਸਾਰ ਬਲਵਿੰਦਰ ਕੌਰ ਦੀ ਗਰਦਨ ਅਤੇ ਛਾਤੀ ’ਤੇ 7 ਡੂੰਘੇ ਜ਼ਖ਼ਮ ਮਿਲੇ ਹਨ । ਮੁਲਜ਼ਮ ਨੇ 15 ਮਾਰਚ, 2024 ਦੀ ਰਾਤ ਨੂੰ ਇਸ ਵਾਰਦਾਤ ਨੂੰ ਅੰਜਾਮ ਦਿਤਾ ਸੀ ।
ਸੁਣਵਾਈ ਦੌਰਾਨ ਜਗਪ੍ਰ੍ਰੀਤ ਨੇ ਕੀ ਦਲੀਲ ਦਿੱਤੀ ਸੀ ਅਦਾਲਤ ਨੂੰ
ਕੈਨੇਡਾ ਦੀ ਅਦਾਲਤ (Court) ਵਿਚ ਸੁਣਵਾਈ ਦੌਰਾਨ ਜਗਪ੍ਰੀਤ ਸਿੰਘ ਨੇ ਅਦਾਲਤ ਵਿਚ ਦਲੀਲ ਦਿਤੀ ਸੀ ਕਿ ਉਸ ਨੇ ਇਹ ਕਤਲ ‘ਅਚਾਨਕ ਉਕਸਾਵੇ’ ਕਾਰਨ ਕੀਤਾ ਸੀ ਅਤੇ ਉਸ ਦੀ ਮਨਸ਼ਾ ਕਤਲ ਕਰਨ ਦੀ ਨਹੀਂ ਸੀ, ਜਿਸਦੇ ਚਲਦਿਆਂ ਉਸ ਨੇ ਇਸ ਨੂੰ ‘ਗ਼ੈਰ-ਇਰਾਦਤਨ ਹਤਿਆ’ ਮੰਨਣ ਦੀ ਅਪੀਲ ਕੀਤੀ ਸੀ ।
ਜਸਟਿਸ ਨੇ ਕਰ ਦਿੱਤਾ ਸੀ ਮੁਲਜਮ ਦੀਆਂ ਦਲੀਲਾਂ ਨੂੰ ਰੱਦ
ਹਾਲਾਂਕਿ ਜਸਟਿਸ ਐਂਡਰੀਆ ਓਰਮਿਸਟਨ ਨੇ ਮੁਲਜ਼ਮ ਦੀਆਂ ਦਲੀਲਾਂ ਨੂੰ ਅਵਿਸ਼ਵਾਸਯੋਗ ਦਸਦਿਆਂ ਰੱਦ ਕਰ ਦਿਤਾ ਅਤੇ ਉਸ ਨੂੰ ‘ਸੈਕੰਡ-ਡਿਗਰੀ ਮਰਡਰ’ ਦਾ ਦੋਸ਼ੀ ਠਹਿਰਾਇਆ । ਅਦਾਲਤੀ ਕਾਰਵਾਈ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਬਲਵਿੰਦਰ ਕੌਰ ਅਪਣੇ ਪਤੀ ਦੇ ਕੈਨੇਡਾ ਆਉਣ ਨੂੰ ਲੈ ਕੇ ਪਹਿਲਾਂ ਹੀ ਬਹੁਤ ਚਿੰਤਤ ਅਤੇ ਡਰੀ ਹੋਈ ਸੀ ।
ਬਲਵਿੰਦਰ ਕੌਰ ਖ਼ੁਦ 2022 ਵਿਚ ਅਪਣੀ ਧੀ ਦੀ ਪੜ੍ਹਾਈ ਵਿਚ ਮਦਦ ਕਰਨ ਲਈ ਕੈਨੇਡਾ ਆਈ ਸੀ ਅਤੇ ਉਸ ਨੇ ਹੀ ਜਗਪ੍ਰੀਤ ਦਾ ਵੀਜ਼ਾ ਸਪਾਂਸਰ ਕਰਵਾਇਆ ਸੀ । ਅਦਾਲਤ ਨੇ ਜਗਪ੍ਰੀਤ ਨੂੰ ਦੋਸ਼ੀ ਤਾਂ ਕਰਾਰ ਦੇ ਦਿਤਾ ਹੈ ਪਰ ਸਜ਼ਾ ਦਾ ਐਲਾਨ ਹੋਣਾ ਅਜੇ ਬਾਕੀ ਹੈ । ਰਿਪੋਰਟਾਂ ਅਨੁਸਾਰ ਮਾਮਲੇ ਦੀ ਅਗਲੀ ਸੁਣਵਾਈ 19 ਅਕਤੂਬਰ ਨੂੰ ਹੋਵੇਗੀ, ਜਿਸ ਤੋਂ ਬਾਅਦ ਸਜ਼ਾ ਦੀ ਮਿਆਦ ਤੈਅ ਕੀਤੀ ਜਾਵੇਗੀ ।









