ਮਲੋਟ, 3 ਜੁਲਾਈ 2026 : ਮਲੋਟ (Malout) ਵਿਖੇ ਸਕੂਲ ਜਾਣ ਤੋਂ ਬਚਣ ਲਈ ਰਿਸ਼ਤੇਦਾਰ ਦੇ ਘਰ ਜਾ ਰਹੀ ਇਕ ਨਾਬਾਲਗ ਬੱਚੀ (Minor girl) ਨਾਲ ਟੈਂਪੂ ਚਾਲਕ ਵੱਲੋਂ ਜਬਰ-ਜਨਾਹ (Rape) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ।
ਕੀ ਸੀ ਪੂਰਾ ਮਾਮਲਾ
ਜਾਣਕਾਰੀ ਅਨੁਸਾਰ ਛੁੱਟੀਆਂ ਮਗਰੋਂ ਸਕੂਲ ਖੁੱਲ੍ਹਣ ‘ਤੇ ਬੱਚੀ ਸਕੂਲ ਨਹੀਂ ਸੀ ਜਾਣਾ ਚਾਹੁੰਦੀ, ਜਿਸ ਕਾਰਨ ਉਸ ਨੇ ਨੇੜਲੇ ਪਿੰਡ ‘ਚ ਰਹਿੰਦੇ ਆਪਣੇ ਰਿਸ਼ਤੇਦਾਰ ਦੇ ਘਰ ਜਾਣ ਦੀ ਯੋਜਨਾ ਬਣਾਈ ਤਾਂ ਜੋ ਲੇਟ ਹੋਣ ‘ਤੇ ਉਸ ਨੂੰ ਸਕੂਲ ਨਾ ਜਾਣਾ ਪਵੇ । ਉੱਥੇ ਜਾਣ ਲਈ ਉਸ ਨੇ ਇਕ ਆਟੋ ਰਿਕਸ਼ਾ ਫੜ ਲਿਆ ਤੇ ਰਸਤੇ ‘ਚ ਬੱਚੀ ਰਿਸ਼ਤੇਦਾਰ ਦਾ ਘਰ ਭੁੱਲ ਗਈ, ਜਿਸ ਦਾ ਫਾਇਦਾ ਉਠਾਉਂਦਿਆਂ ਮੁਲਜ਼ਮ ਟੈਂਪੂ ਚਾਲਕ ਨੇ ਬੱਚੀ ਨੂੰ ਵਰਗਲਾ ਲਿਆ ਅਤੇ ਇਕ ਸੁੰਨਸਾਨ ਥਾਂ ‘ਤੇ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ ।
ਪੁਲਸ ਨੇ ਪਰਿਵਾਰ ਦੀ ਮਦਦ ਨਾਲ ਟੈਂਪੂ ਚਾਲਕ ਨੂੰ ਕੀਤਾ ਕਾਬੂ
ਬਦਹਵਾਸ ਹਾਲਤ ‘ਚ ਘਰ ਪਹੁੰਚੀ ਬੱਚੀ ਨੇ ਜਦੋਂ ਪਰਿਵਾਰ ਨੂੰ ਆਪਬੀਤੀ ਦੱਸੀ, ਤਾਂ ਉਨ੍ਹਾਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਅਤੇ ਖੁਦ ਵੀ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ । ਪਰਿਵਾਰ ਦੀ ਮਦਦ ਨਾਲ ਪੁਲਸ ਨੇ ਮੁਲਜ਼ਮ ਟੈਂਪੂ ਚਾਲਕ (Tempo driver) ਨੂੰ ਕਾਬੂ ਨੂੰ ਕਾਬੂ ਕਰ ਲਿਆ ਹੈ । ਫਿਲਹਾਲ ਪੀੜਤ ਬੱਚੀ ਨੂੰ ਮੈਡੀਕਲ ਜਾਂਚ ਲਈ ਸਰਕਾਰੀ ਹਸਪਤਾਲ ਭੇਜਿਆ ਗਿਆ ਹੈ ਅਤੇ ਪੁਲਸ ਨੇ ਮੁਲਜ਼ਮ ਖ਼ਿਲਾਫ ਮਾਮਲਾ ਦਰਜ (Case registered) ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।









