ਈਸਟ ਰਦਰਫੋਰਡ, 2 ਜੁਲਾਈ 2026 : ਹਾਲ ਹੀ ਵਿਚ ਚੱਲ ਰਹੇ ਫੀਫਾ ਵਿਸ਼ਵ ਕੱਪ (FIFA World Cup) ਦੌਰਾਨ ਫਰਾਂਸ ਦੇ ਸੁਪਰ ਸਟਾਰ ਫੁੱਟਬਾਲਰ ਕਾਇਲਿਆਨ ਐਮਬਾਪੇ (Kylian Mbappe) ਨੇ ਦੋ ਗੋਲ ਕਰਕੇ ਮੈਸੀ ਦੀ ਬਰਾਬਰੀ ਕੀਤੀ ਹੈ ।
ਐਮਬਾਪੇ ਨੇ 74ਵੇਂ ਮਿੰਟ `ਚ ਟੀਮ ਵੱਲੋਂ ਤੀਜਾ ਗੋਲ ਕਰਕੇ ਉਸਦੀ ਜਿੱਤ ਯਕੀਨੀ ਕਰ ਦਿੱਤੀ
ਧਾਕੜ ਫੁੱਟਬਾਲਰ (Great footballer) ਕਾਇਲਿਆਨ ਐਮਬਾਪੇ ਦੇ 2 ਗੋਲਾਂ ਦੀ ਮਦਦ ਨਾਲ ਫਰਾਂਸ ਨੇ ਸਵੀਡਨ ਨੂੰ 3-0 ਨਾਲ ਹਰਾ ਕੇ ਵਿਸ਼ਵ ਕੱਪ ਫੁੱਟਬਾਲ ਦੇ ਆਖਰੀ-16 ‘ਚ ਜਗ੍ਹਾ ਬਣਾ ਲਈ, ਜਿੱਥੇ ਉਸਦਾ ਸਾਹਮਣਾ ਪੈਰਾਗਵੇ ਨਾਲ ਹੋਵੇਗਾ । ਐਮਬਾਪੇ ਨੇ ਆਪਣੇ ਅਕਸ ਅਨੁਸਾਰ ਪ੍ਰਦਰਸ਼ਨ ਕਰਦੇ ਹੋਏ 45ਵੇਂ ਮਿੰਟ ‘ਚ ਇਕ ਸ਼ਾਨਦਾਰ ਕਰਾਸ ਓਵਰ ਸ਼ਾਟ ਨਾਲ ਫਰਾਂਸ ਨੂੰ ਬੜ੍ਹਤ ਦਿਵਾਈ ਤੇ ਫਿਰ ਦੂਜੇ ਹਾਫ ‘ਚ ਇਕ ਹੋਰ ਗੋਲ ਕਰਕੇ ਵਿਸ਼ਵ ਕੱਪ ਦੇ ਨਾਕਆਊਟ ਰਾਊਂਡ ‘ਚ ਸਰਵੋਤਮ ਗੋਲ ਕਰਨ ਦਾ ਰਿਕਾਰਡ ਬਣਾਇਆ । ਫਰਾਂਸ ਲਈ ਬੈਡਲੀ ਬਾਰਕੋਲਾ ਨੇ ਵੀ 53 ਵੇਂ ਮਿੰਟ ‘ਚ ਇਕ ਗੋਲ ਕੀਤਾ । ਐਮਬਾਪੇ ਨੇ 74ਵੇਂ ਮਿੰਟ ‘ਚ ਟੀਮ ਵੱਲੋਂ ਤੀਜਾ ਗੋਲ ਕੀਤਾ ਤੇ ਉਸਦੀ ਜਿੱਤ ਯਕੀਨੀ ਕਰ ਦਿੱਤੀ ।
ਪਿਛਲੇ 4 ਮੈਚਾਂ `ਚ ਤੀਜਾ ਮੌਕਾ ਹੈ ਜਦੋਂ ਐਮਬਾਪੇ ਨੇ ਮੈਚ `ਚ 2 ਗੋਲ ਕੀਤੇ
ਇਹ ਪਿਛਲੇ 4 ਮੈਚਾਂ ‘ਚ ਤੀਜਾ ਮੌਕਾ ਹੈ ਜਦੋਂ ਐਮਬਾਪੇ ਨੇ ਮੈਚ ‘ਚ 2 ਗੋਲ ਕੀਤੇ । ਮੌਜੂਦਾ ਟੂਰਨਾਮੈਂਟ ‘ਚ ਹੁਣ ਉਸਦੇ 6 ਗੋਲ ਹੋ ਗਏ ਹਨ ਤੇ ਉਸਨੇ ਅਰਜਨਟੀਨਾ ਦੇ ਫਾਰਵਰਡ ਲਿਓਨਿਲ ਮੈਸੀ ਦੀ ਬਰਾਬਰੀ ਕਰ ਲਈ ਹੈ । ਵਿਸ਼ਵ ਕੱਪ ਕਰੀਅਰ (World Cup career) ‘ਚ ਉਸਦੇ ਕੁੱਲ ਗੋਲਾਂ ਦੀ ਗਿਣਤੀ 18 ਹੋ ਗਈ ਹੈ, ਜਿਹੜੀ ਮੈਸੀ ਦੇ ਰਿਕਾਰਡ ਤੋਂ ਸਿਰਫ ਇਕ ਘੱਟ ਹੈ । ਐਮਬਾਪੇ ਹੁਣ ਤੱਕ ਵਿਸ਼ਵ ਕੱਪ ਦੇ ਨਾਕਆਊਟ ਰਾਊਂਡ ‘ਚ 10 ਗੋਲ ਕਰ ਚੁੱਕਾ ਹੈ ਜਿਹੜੇ ਬ੍ਰਾਜ਼ੀਲ ਦੇ ਧਾਕੜ ਲਿਓਨਿਡਾਸ ਤੇ ਰੋਨਾਲਡੋ ਦੇ ਪਿਛਲੇ ਰਿਕਾਰਡ ਤੋਂ 2 ਵੱਧ ਹਨ ।
ਸਟੇਡੀਅਮ `ਚ ਮੌਜੂਦ ਦਰਸ਼ਕਾਂ ਵਿਚ ਜਿ਼ਆਦਾਤਰ ਫਰਾਂਸ ਦੇ ਪ੍ਰਸ਼ੰਸਕ ਸਨ
4 ਸਾਲ ਪਹਿਲਾਂ ਵਿਸ਼ਵ ਕੱਪ ‘ਚ ਉਪ ਜੇਤੂ ਰਹੀ ਤੇ ਇਸ ਵਾਰ ਟੂਰਨਾਮੈਂਟ (Tournament) ਦੇ ਪ੍ਰਮੁੱਖ ਦਾਅਵੇਦਾਰਾਂ ‘ਚ ਸ਼ਾਮਲ ਫਰਾਂਸ ਨੇ ਹੁਣ ਤੱਕ ਟੂਰਨਾਮੈਂਟ ‘ਚ 13 ਗੋਲ ਕੀਤੇ ਹਨ ਤੇ ਉਸਦੇ ਵਿਰੁੱਧ ਸਿਰਫ 2 ਗੋਲ ਹੋਏ ਹਨ । ਉਸਦੀ ਵੱਲੋਂ ਮਾਈਕਲ ਓਲਿਸ ਨੇ 5 ਗੋਲਾਂ ‘ਚ ਮਦਦ ਕੀਤੀ ਹੈ । ਸਟੇਡੀਅਮ ‘ਚ ਮੌਜੂਦ 80,663 ਦਰਸ਼ਕਾਂ ‘ਚ ਜਿ਼ਆਦਾਤਰ ਫਰਾਂਸ ਦੇ ਪ੍ਰਸ਼ੰਸਕ ਸਨ। ਇਸ ਨਾਲ ਟੂਰਨਾਮੈਂਟ ‘ਚ ਰਿਕਾਰਡ 50 ਲੱਖ ਤੋਂ ਵੱਧ ਦਰਸ਼ਕਾਂ ਦਾ ਅੰਕੜਾ ਪਾਰ ਹੋ ਗਿਆ ਹੈ ।









