ਕਰਨਾਟਕ `ਚ ਪਾਕਿ ਦੇ ਅੱਤਵਾਦੀ ਸੰਗਠਨ ਨਾਲ ਜੁੜਿਆ ਸ਼ੱਕੀ ਗ੍ਰਿਫ਼ਤਾਰ

0
29
Arrest

ਦਾਵਨਗੇਰੇ, 26 ਜੂਨ 2026 : ਕਰਨਾਟਕ (Karnataka) ਦੇ ਦਾਵਨਗੇਰੇ ਜਿਲੇ ‘ਚ ਪਾਕਿਸਤਾਨ ਦੇ ਇਕ ਅੱਤਵਾਦੀ ਸੰਗਠਨ ਨਾਲ ਸਬੰਧ ਹੋਣ ਦੇ ਸ਼ੱਕ ਹੇਠ ਇਕ ਵਿਅਕਤੀ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੀ ਆਖਿਆ ਪੁਲਸ ਨੇ

ਪੁਲਸ ਨੇ ਕਿਹਾ ਕਿ ਮੁਲਜ਼ਮ ਸੁਹੇਲ (Accused Suhail) (20) ਕੁਝ ਦਿਨ ਪਹਿਲਾਂ ਆਪਣੇ ਗ੍ਰਹਿ ਸੂਬੇ ਉੱਤਰ ਪ੍ਰਦੇਸ਼ ਤੋਂ ਦਾਵਨਗੇਰੇ ਦੇ ਹਰੀਹਰ ਕਸਬੇ ‘ਚ ਆਇਆ ਸੀ । ਉਹ ਉੱਤਰ ਪ੍ਰਦੇਸ਼ `ਚ ਪੇਂਟਰ ਵਜੋਂ ਕੰਮ ਕਰ ਰਿਹਾ ਸੀ । ਸੁਹੇਲ ਨੂੰ ਰਾਸ਼ਟਰੀ ਜਾਂਚ ਏਜੰਸੀ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਖੁਫੀਆ ਅਧਿਕਾਰੀਆਂ ਨਾਲ ਇਕ ਸਾਂਝੇ ਆਪ੍ਰੇਸ਼ਨ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ ।

ਮੁਲਜਮ ਨੂੰ ਪਕੜ ਕੇ ਕਰ ਦਿੱਤਾ ਗਿਆ ਹੈ ਸਬੰਧਤ ਜਾਂਚ ਏਜੰਸੀ ਹਵਾਲੇ

ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਅਸੀਂ ਮੁਲਜ਼ਮ ਨੂੰ ਫੜ ਲਿਆ ਤੇ ਉਸ ਨੂੰ ਸਬੰਧਤ ਜਾਂਚ ਏਜੰਸੀ ਦੇ ਹਵਾਲੇ ਕਰ ਦਿੱਤਾ । ਪੁਲਸ ਅਨੁਸਾਰ ਸੁਹੇਲ ਦੇ ਵਟਸਐਪ ਅਕਾਊਂਟ ‘ਤੇ ਅੱਤਵਾਦ ਨਾਲ ਸਬੰਧਤ ਸ਼ੱਕੀ ਸਮੱਗਰੀ ਮਿਲੀ ਹੈ । ਉਹ ਕਥਿਤ ਤੌਰ ‘ਤੇ ਪਾਕਿਸਤਾਨ `ਚ ਕਈ ਵਿਅਕਤੀਆਂ ਦੇ ਸੰਪਰਕ ‘ਚ ਸੀ ।

LEAVE A REPLY

Please enter your comment!
Please enter your name here