ਆਪ ਕਨਵੀਨਰ ਅਰਵਿੰਦ ਕੇਜਰੀਵਾਲ ਆਉਣਗੇ ਪੰਜਾਬ ਦੇ ਤਿੰਨ ਦਿਨਾਂ ਦੌਰੇ ‘ਤੇ

0
34
Arvind Kejriwal

ਚੰਡੀਗੜ੍ਹ, 23 ਜੂਨ 2026 : ਆਮ ਆਦਮੀ ਪਾਰਟੀ (Aam Aadmi Party) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 27 ਜੂਨ ਤੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਤਿੰਨ ਰੋਜ਼ਾ ਦੌਰੇ (Three-day tour) ‘ਤੇ ਆ ਰਹੇ ਹਨ ।

ਕਿਹੜੇ ਕਿਹੜੇ ਹਨ ਤਿੰਨ ਜਿਲੇ

ਮਿਲੀ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ (Convener Arvind Kejriwal) 27 ਜੂਨ ਨੂੰ ਮਾਝੇ ਦੇ ਤਿੰਨ ਦਿਨਾਂ ਦੌਰੇ ’ਤੇ ਆ ਰਹੇ ਹਨ ਵਲੋਂ ਆਪਣੇ ਤਿੰਨ ਦਿਨਾਂ ਦੌਰਾਨ ਉਹ ਸਰਹੱਦੀ ਜਿ਼ਲ੍ਹਿਆਂ ਅੰਮ੍ਰਿਤਸਰ, ਗੁਰਦਾਸਪੁਰ ਅਤੇ ਬਟਾਲਾ ਵਿਖੇ ਹੋਣ ਵਾਲੇ ਧਾਰਮਿਕ ਸਮਾਗਮ ਵਿਚ ਹਿੱਸਾ ਲੈਣਗੇ ।ਦੱਸਣਯੋਗ ਹੈ ਕਿ ਅਰਵਿੰਦ ਕੇਜਰੀਵਾਲ ਇਸ ਤੋਂ ਪਹਿਲਾਂ ਮਾਲਵੇ ਦੇ ਬਠਿੰਡਾ, ਲੁਧਿਆਣਾ ਅਤੇ ਦੁਆਬਾ ਦੇ ਮੋਹਾਲੀ ਵਿਖੇ ਵੱਖ-ਵੱਖ ਸਮਾਗਮਾਂ ਵਿਚ ਸ਼ਮੂਲੀਅਤ ਕਰ ਚੁੱਕੇ ਹਨ ।

ਜਾਣਕਾਰੀ ਅਨੁਸਾਰ ਕੇਜਰੀਵਾਲ ਮਾਝੇ ਦੇ ਤਿੰਨ ਦਿਨਾਂ ਦੌਰੇ ’ਤੇ 27 ਜੂਨ ਨੂੰ ਅੰਮ੍ਰਿਤਸਰ ਰਣਜੀਤ ਐਵਨਿਊ ਗਰਾਊਡ ਵਿਚ ਇਕ ਸ਼ਾਮ ਭਗਵਾਨ ਸ਼ਿਵ ਦੇ ਨਾਮ ਪ੍ਰੋਗਰਾਮ ਵਿਚ ਸ਼ਾਮਲ ਹੋਣਗੇ। ਉਸ ਤੋਂ ਬਾਅਦ 28 ਨੂੰ ਸਰਕਾਰੀ ਕਾਲਜ਼ ਗੁਰਦਾਸਪੁਰ ਅਤੇ 29 ਜੂਨ ਨੂੰ ਐੱਸ. ਐੱਲ. ਬਾਵਾ ਸਕੂਲ ਬਟਾਲਾ ਦੇ ਮੈਦਾਨ ਵਿਚ ਕਰਵਾਏ ਜਾ ਰਹੇ ਧਾਰਮਿਕ ਸਮਾਗਮ ਵਿਚ ਹਿੱਸਾ ਲੈਣਗੇ ।

LEAVE A REPLY

Please enter your comment!
Please enter your name here