ਉਤਰ ਪ੍ਰਦੇਸ਼, 22 ਜੂਨ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੀ ਰਾਜਧਾਨੀ ਲਖਨਊ ਦੇ ਇਕ ਖੇਤਰ ਵਿਖੇ ਇਕ ਕੋਚਿੰਗ ਵਿਚ ਅਚਾਨਕ ਹੀ ਅੱਗ ਲੱਗਣ (Fire) ਦਾ ਘਟਨਾਕ੍ਰਮ ਵਾਪਰਿਆ ਹੈ ।
ਵਿਦਿਆਰਥੀਆਂ ਨੇ ਬਚਾਈ ਪਹਿਲੀ ਮੰਜਿਲ ਤੋਂ ਛਾਲ ਮਾਰ ਕੇ ਆਪਣੀ ਜਾਨ
ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ (Lucknow) ਦੇ ਅਲੀਗੰਜ ਇਲਾਕੇ ਵਿੱਚ ਅੱਜ ਸੋਮਵਾਰ ਨੂੰ ਜੋ ਇੱਕ ਕੋਚਿੰਗ ਸੈਂਟਰ (Coaching Center) ਵਿੱਚ ਭਿਆਨਕ ਅੱਗ ਲੱਗ ਗਈ ਵਿਚੋਂ ਆਪਣਾ ਬਚਾਅ ਕਰਨ ਦੇ ਚਲਦਿਆਂ ਕੋਚਿੰਗ ਸੈਂਟਰ ਵਿੱਚ ਮੌਜੂਦ ਵਿਦਿਆਰਥੀਆਂ ਦਾ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ, ਜਿਸ ਦੇ ਚਲਦਿਾਂ ਕਈ ਵਿਦਿਆਰਥੀਆਂ ਨੇ ਪਹਿਲੀ ਮੰਜਿ਼ਲ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ । ਛਾਲ ਮਾਰਨ ਕਾਰਨ ਕਈ ਬੱਚੇ ਜ਼ਖਮੀ ਹੋ ਗਏ ਹਨ ਅਤੇ ਕਈਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇੱਕ ਨੌਜਵਾਨ ਜਾਨ ਬਚਾਉਣ ਲਈ ਅੱਗ ਦੇ ਵਿਚੋਂ ਕੁੱਦਿਆ ਪਰ ਉਹ ਹੇਠਾਂ ਲੋਹੇ ਦੀ ਨੁਕੀਲੀ ਗ੍ਰਿਲ ‘ਤੇ ਜਾ ਡਿੱਗਿਆ, ਜਿਸ ਕਾਰਨ ਗ੍ਰਿਲ ਉਸ ਦੇ ਪੇਟ ਵਿੱਚ ਵੜ ਗਈ । ਸਥਾਨਕ ਲੋਕਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ ।
ਫਾਇਰ ਬ੍ਰਿਗੇਡ ਕਰਮਚਾਰੀਆਂ ਅਧਿਕਾਰੀਆਂ ਨੇ ਪਹੁੰਚ ਕੀਤੀ ਕਾਰਵਾਈ ਸ਼ੁਰੂ
ਕੋਚਿੰਗ ਵਿਚ ਲੱਗ ਅੱਗ ਦਾ ਧੂੰਆਂ ਉੱਠਦਾ ਦੇਖ ਕੇ ਆਸ-ਪਾਸ ਦੇ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ । ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ । ਫਾਇਰ ਬ੍ਰਿਗੇਡ (Fire brigade) ਦੀਆਂ ਕਈ ਗੱਡੀਆਂ ਅੱਗ ‘ਤੇ ਕਾਬੂ ਪਾਉਣ ‘ਚ ਲੱਗੀਆਂ ਹੋਈਆਂ ਹਨ । ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਸਥਾਨਕ ਲੋਕਾਂ ਮੁਤਾਬਕ 10-12 ਲੋਕ ਇੱਥੇ ਫਸੇ ਹੋਏ ਹਨ । ਫਾਇਰ ਬ੍ਰਿਗੇਡ ਦੀਆਂ 9-10 ਗੱਡੀਆਂ ਲੱਗੀਆਂ ਹੋਈਆਂ ਹਨ ਅਤੇ ਇੱਕ ਹਾਈਡ੍ਰੌਲਿਕ ਪਲੇਟਫਾਰਮ ਵੀ ਲਗਾਇਆ ਗਿਆ ਹੈ। ਸਾਡੇ ਸਾਰੇ ਅਧਿਕਾਰੀ ਮੌਕੇ ‘ਤੇ ਮੌਜੂਦ ਹਨ ।









