ਅੰਮ੍ਰਿਤਸਰ, 22 ਜੂਨ 2026 : ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਸਿਰਸਾ ਤੋਂ ਅੰਮ੍ਰਿਤਸਰ (Amritsar) ਵਿਖੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਪਹੁੰਚੀ ਸੰਗਤ ਨਾਲ ਇਕ ਭਾਣਾ ਵਾਪਰ ਗਿਆ ।
ਕੀ ਹੈ ਪੂਰਾ ਮਾਮਲਾ
ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਸਿਰਸਾ ਤੋਂ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਈ ਸੰਗਤਾਂ ਦੇ ਨਾਲ ਜੋ ਇੱਕ ਜੱਥੇ ਨਾਲ ਦਰਦਨਾਕ ਹਾਦਸਾ ਵਾਪਰਿਆ ਹੈ ਉਹ ਹੈ ਇੱਕ ਅੰਮ੍ਰਿਤਧਾਰੀ ਸਿੱਖ ਲੜਕੇ ਰਾਜਪ੍ਰੀਤ ਸਿੰਘ ਦੀ ਮੌਤ (Death) ਹੋ ਜਾਣਾ । ਉਕਤ ਬੱਚੇ ਨਾਲ ਵਾਪਰਿਆ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਜੱਥੇ ਨਾਲ ਆਇਆ ਬੱਚਾ ਦੀ ਉਡੀਕ ਵਿਚ ਖੜ੍ਹਾ ਹੋਣ ਵੇਲੇ ਅਚਾਨਕ ਡਿੱਗੇ ਇਕ ਦਰੱਖਤ ਦੀ ਲਪੇਟ ਵਿਚ ਆ ਗਿਆ ।
ਕੌਣ ਹੈ ਇਹ ਬੱਚਾ
ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਐਸ. ਜੀ. ਪੀ. ਸੀ. ਦੀ ਮੁਫ਼ਤ ਬਸ ਸੇਵਾ ਦੀ ਉਡੀਕ ਕਰਦੇ ਵੇਲੇ ਇਕ ਸਿੱਖ ਅੰਮ੍ਰਿਤਧਾਰੀ ਬੱਚਾ ਅਚਾਨਕ ਹੀ ਦਰੱਖਤ ਡਿੱਗਣ (Tree falling) ਕਾਰਨ ਮੌਤ ਦੇ ਘਾਟ ਉਤਰ ਗਿਆ ਹੈ ਦੀ ਪਛਾਣ ਰਾਜਪ੍ਰੀਤ ਸਿੰਘ (Rajpreet Singh) 13 ਸਾਲ ਦੇ ਤੌਰ ਤੇ ਹੋਈ ‘ਹੈ । ਦੱਸਣਯੋਗ ਹੈ ਕਿ ਜੱਥੇ ਵਿਚ 15 ਵਿਅਕਤੀ ਸ਼ਾਮਲ ਸਨ ।
ਪੁਲਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ
ਰੇਲਵੇ ਸਟੇਸ਼ਨ ਅੰਮ੍ਰਿਤਸਰ ਦੇ ਏ. ਐਸ. ਆਈ. ਬਗੀਚਾ ਸਿੰਘ ਨੇ ਦੱਸਿਆ ਕਿ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ (Postmortem) ਲਈ ਭੇਜ ਦਿੱਤਾ ਹੈ । ਪੋਸਟਮਾਰਟਮ ਪੂਰਾ ਹੋਣ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ । ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਦੇ ਕਈ ਅਧਿਕਾਰੀ ਅਤੇ ਕਰਮਚਾਰੀ ਜਿਨ੍ਹਾਂ ‘ਚ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਬਿਕਰਮਜੀਤ ਸਿੰਘ ਵੀ ਸ਼ਾਮਲ ਸਨ ਮੌਕੇ ‘ਤੇ ਪਹੁੰਚੇ ਤੇ ਉਨ੍ਹਾਂ ਦੁਖੀ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ । ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਆਰਥਿਕ ਤੌਰ ‘ਤੇ ਕਮਜ਼ੋਰ ਸੀ । ਰਾਜਪ੍ਰੀਤ ਨੇ ਛੋਟੀ ਉਮਰ ‘ਚ ਹੀ ਅੰਮ੍ਰਿਤ ਛਕ ਲਿਆ ਸੀ ਅਤੇ ਇੱਕ ਅੰਮ੍ਰਿਤਧਾਰੀ ਸਿੱਖ ਵਜੋਂ ਗੁਰਸਿੱਖ ਜੀਵਨ ਬਤੀਤ ਕਰ ਰਿਹਾ ਸੀ ।









