ਕਸਰਤ ਕਰਦੇੇ ਸਮੇਂ ਜਿੰਮ ਵਿਚ ਹੋਈ ਉਤਰਾਖੰਡ ਦੇ ਕਾਂਸਟੇਬਲ ਦੀ ਮੌਤ

0
31
Death

ਉਤਰਾਖੰਡ, 20 ਜੂਨ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ (Uttarakhand) ਦੇ ਚੰਪਾਵਤ ਦੇ ਬਨਬਾਸਾ ਵਿਖੇ ਜਿੰਮ ਵਿਚ ਕਸਰਤ ਕਰਦੇ ਵੇਲੇ ਇਕ ਕਾਂਸਟੇਬਲ ਦੀ ਮੌਤ (Death of a constable) ਹੋ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਕਾਂਸਟੇਬਲ

ਮਿਲੀ ਜਾਣਕਾਰੀ ਅਨੁਸਾਰ ਉਤਰਾਖੰਡ ਦੇ ਚੰਪਾਵਤ ਦੇ ਬਨਬਾਸਾ ਵਿਖੇ ਜੋ ਜਿੰਮ ਵਿਚ ਕਸਰਤ ਕਰਦੇ ਵੇਲੇ (While exercising) ਇਕ ਕਾਂਸਟੇਬਲ ਦੀ ਮੌਤ ਹੋ ਗਈ ਹੈ ਦੀ ਪਛਾਣ 38 ਸਾਲਾ ਗਿਰੀਸ਼ ਭੱਟ ਦੇ ਤੌਰ ਤੇ ਹੋਈ ਹੈ। ਗਿਰੀਸ਼ ਭੱਟ ਪੁਲਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸ. ਓ. ਜੀ.) ਦੇ ਕਾਂਸਟੇਬਲ ਹੈ । ਜਦੋਂ ਗਿਰੀਸ਼ ਅਚਾਨਕ ਹੀ ਕਸਰਤ ਕਰਦੇ ਸਮੇਂ ਡਿੱਗ ਪਿਆ ਤਾਂ ਉਸਦੇ ਦੋਸਤਾਂ ਨੇ ਉਸਨੂੰ ਨੇੜਲੇ ਹਸਪਤਾਲ (Hospital) ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ ।

ਦੱਸਣਯੋਗ ਹੈ ਕਿ ਗਿਰੀਸ਼ 2006 ਵਿੱਚ ਉਤਰਾਖੰਡ ਪੁਲਸ ਵਿੱਚ ਸ਼ਾਮਲ ਹੋਇਆ ਸੀ । ਗਿਰੀਸ਼ ਦੇ ਦੋਸਤਾਂ ਅਨੁਸਾਰ ਉਹ ਪਿਛਲੇ ਤਿੰਨ ਸਾਲਾਂ ਤੋਂ ਜਿਮ ਵਿੱਚ ਰੋਜ਼ਾਨਾ ਹੀ ਜਾਂਦਾ ਸੀ ਤੇ ਸ਼ੁੱਕਰਵਾਰ ਸ਼ਾਮ ਨੂੰ, ਉਹ ਆਮ ਵਾਂਗ ਕਸਰਤ ਕਰ ਰਿਹਾ ਸੀ ਪਰ ਅਚਾਨਕ ਹੀ ਇਹ ਘਟਨਾਕ੍ਰਮ ਵਾਪਰ ਗਿਆ।

LEAVE A REPLY

Please enter your comment!
Please enter your name here