ਅਹਿਮਦਾਬਾਦ `ਚ `ਨੀਟ` ਦੀ ਤਿਆਰੀ ਕਰ ਰਹੇ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ

0
31
suicide

ਅਹਿਮਦਾਬਾਦ, 19 ਜੂਨ 2026 : ਭਾਰਤ ਦੇਸ਼ ਦੇ ਸੂਬੇ ਗੁਜਰਾਤ (Gujarat) ਦੇ ਸ਼ਹਿਰ ਅਹਿਮਦਾਬਾਦ ਵਿਖੇ ਇਕ ਵਿਦਿਆਰਥੀ ਵਲੋਂ ਖੁਦਕੁਸ਼ੀ (Suicide) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਸ ਤਰ੍ਹਾਂ ਕੀਤੀ ਵਿਦਿਆਰਥੀ ਨੇ ਖੁਦਕੁਸ਼ੀ

ਮਿਲੀ ਜਾਣਕਾਰੀ ਅਨੁਸਾਰ ਗੁਜਰਾਤ ਦੇ ਅਹਿਮਦਾਬਾਦ (Ahmedabad) ‘ਚ ਦੋਬਾਰਾ ਨੀਟ-ਯੂ. ਜੀ. ਪ੍ਰੀਖਿਆ ਦੇਣ ਦੀ ਤਿਆਰੀ ਕਰ ਰਹੇ 17 ਸਾਲਾ ਵਿਦਿਆਰਥੀ (Student) ਨੇ ਆਪਣੇ ਫਲੈਟ ਤੋਂ ਕਥਿਤ ਤੌਰ ‘ਤੇ ਛਾਲ ਮਾਰ (Jump) ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਮੁਤਾਬਕ ਘਟਨਾ ਵਾਲੀ ਥਾਂ ਤੋਂ ਕੋਈ ਖੁਦਕੁਸ਼ੀ ਨੋਟ ਨਹੀਂ ਮਿਲਿਆ ਹੈ ।

ਕੀ ਦੱਸਿਆ ਇੰਸਪੈਕਟਰ ਨੇ

ਸਾਬਰਮਤੀ ਥਾਣੇ ਦੇ ਇੰਸਪੈਕਟਰ ਵਾਈ. ਆਰ. ਵਾਘੇਲਾ ਨੇ ਦੱਸਿਆ ਕਿ ਲਗਭਗ 2 .55 ਵਜੇ ਨੀਟ ਦੀ ਤਿਆਰੀ ਕਰ ਰਹੇ ਵਿਦਿਆਰਥੀ ਨੇ ਅਹਿਮਦਾਬਾਦ ਦੇ ਤੁਗਾਡ ਇਲਾਕੇ ‘ਚ`ਐਰਿਸਟੋ ਆਨੰਦਮ ਸੋਸਾਇਟੀ ਦੇ ‘ਬੀ`ਬਲਾਕ ‘ਚ ਸਥਿਤ ਆਪਣੇ ਅਪਾਰਟਮੈਂਟ ਦੀ ਛੇਵੀਂ ਮੰਜਿਲ ਦੀ ਬਾਲਕੋਨੀ ਤੋਂ ਛਾਲ ਮਾਰ ਦਿੱਤੀ ।

ਹਸਪਤਾਲ ਲਿਜਾਉਣ ਤੇ ਡਾਕਟਰਾਂ ਨੇ ਵਿਦਿਆਰਥੀ ਨੂੰ ਦਿੱਤਾ ਮ੍ਰਿਤਕ ਐਲਾਨ

ਅਧਿਕਾਰੀ ਨੇ ਦੱਸਿਆ ਕਿ ਸੋਸਾਇਟੀ ਦੇ ਸੁਰੱਖਿਆ ਗਾਰਡ ਨੇ ਲੜਕੇ ਨੂੰ ਜਨਤਕ ਥਾਂ ‘ਤੇ ਪਿਆ ਦੇਖਿਆ ਅਤੇ ਸੁਸਾਇਟੀ ਦੇ ਵਾਸੀਆਂ ਨੂੰ ਇਸ ਦੀ ਸੂਚਨਾ ਦਿੱਤੀ । ਉਨ੍ਹਾਂ ਦੱਸਿਆ ਕਿ ਲੜਕੇ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।

LEAVE A REPLY

Please enter your comment!
Please enter your name here