ਟ੍ਰੈਫਿਕ ਜਾਮ ਵਿਚ ਐਂਬੂਲੈਂਸ ਫਸਣ ਕਾਰਨ ਹੋਈ ਮਰੀਜ਼ ਦੀ ਮੌਤ

0
39
ambulance

ਪਲੱਕੜ, 13 ਜੂਨ 2026 : ਭਾਰਤ ਦੇਸ ਦੇ ਸੂਬੇ ਕੇਰਲ (Kerala) ਦੇ ਜਿਲਾ ਪਲੱਕੜ ਵਿਖੇ ਅੱਟਪਾੜੀ ਘਾਟ ਖੇਤਰ ਵਿਖੇ ਐਂਬੂਲੈਂਸ ਦੇ ਟੈ੍ਫਿਕ ਜਾਮ ਵਿਚ ਫਸਣ ਕਾਰਨ ਮਰੀਜ਼ ਦੀ ਮੌਤ (Patient death) ਹੋ ਗਈ ਹੈ ।

ਕੌਣ ਹੈ ਇਹ ਮਰੀਜ਼

ਮਿਲੀ ਜਾਣਕਾਰੀ ਅਨੁਸਾਰ ਕੇਰਲ ਦੇ ਪਲੱਕੜ ਜਿਲੇ (Palakkad district) ਵਿਚ ਅੱਟਪਾੜੀ ਘਾਟ ਖੇਤਰ ਵਿਚ ਟ੍ਰੈਫਿਕ ਜਾਮ ਵਿਚ ਐਂਬੂਲੈਂਸ (Ambulance) ਦੇ ਫਸ ਜਾਣ ਕਾਰਨ ਜੋ ਇਕ ਮਰੀਜ਼ ਦੀ ਮੌਤ ਹੋ ਗਈ ਦੀ ਪਛਾਣ ਸੰਜੀਵ ਕੁਮਾਰ (25) ਵਜੋਂ ਹੋਈ ਹੈ, ਜੋ ਅੱਟਪਾੜੀ ਦੇ ਵਲਾਮਾਰੀ ਉਰੂ ਦਾ ਰਹਿਣ ਵਾਲਾ ਸੀ । ਪੁਲਸ ਮੁਤਾਬਕ ਇਸ ਨੌਜਵਾਨ ਨੂੰ ਬੁਖ਼ਾਰ ਅਤੇ ਬਾਅਦ ਵਿਚ ਸਾਂਹ ਲੈਣ ਵਿਚ ਤਕਲੀਫ਼ ਹੋਣ ਕਾਰਨ ਅੱਟਪਾੜੀ ਸਥਿਤ ‘ਟ੍ਰਾਈਬਲ ਤਾਲੁਕ ਸਪੈਸ਼ਲਿਟੀ ਹਸਪਤਾਲ`ਤੋਂ ਤ੍ਰਿਸ਼ਰ ਮੈਡੀਕਲ ਕਾਲਜ ਹਸਪਤਾਲ ਲਈ ਰੈਫ਼ਰ ਕੀਤਾ ਗਿਆ ਸੀ ।

ਸੜਕ ਦੇ ਦਰੱਖਤ ਡਿੱਗਣ ਕਾਰਨ ਹੋ ਗਿਆ ਸੀ ਟੈ੍ਰਫਿਕ ਜਾਮ

ਐਂਬੁਲੈਂਸ ਜਦੋਂ ਘਾਟ ਖੇਤਰ ਵਿਚੋਂ ਲੰਘ ਰਹੀ ਸੀ, ਉਦੋਂ ਹੀ ਸੜਕ ‘ਤੇ ਰੁੱਖ ਡਿੱਗਣ ਕਾਰਨ ਟ੍ਰੈਫਿਕ ਪੂਰੀ ਤਰ੍ਹਾਂ ਠੱਪ ਹੋ ਗਿਆ ਅਤੇ ਐਂਬੂਲੈਂਸ ਇਕ ਘੰਟੇ ਤੋਂ ਵੱਧ ਸਮੇਂ ਤੱਕ ਜਾਮ ਵਿਚ ਫਸੀ ਰਹੀ । ਹਸਪਤਾਲ ਪਹੁੰਚਣ ‘ਤੇ ਨੌਜਵਾਨ ਦੀ ਹਾਲਤ ਵਿਗੜ ਚੁੱਕੀ ਸੀ ਅਤੇ ਬਾਅਦ ਵਿਚ ਉਸਦੀ ਮੌਤ ਹੋ ਗਈ ।

LEAVE A REPLY

Please enter your comment!
Please enter your name here