ਜਹਾਜ਼ ਦੇ ਬਾਥਰੂਮ ਅੰਦਰ ਲੱਗੇ ਸਪੀਕਰ ਬਾਕਸ ਵਿਚੋਂ ਮਿਲਿਆ ਸੋਨਾ

0
40
Gold

ਅਹਿਮਦਾਬਾਦ, 13 ਜੂਨ 2026 : ਭਾਰਤ ਦੇਸ਼ ਦੇ ਸੂਬੇ ਗੁਜਰਾਤ (Gujarat) ਦੇ ਸ਼ਹਿਰ ਅਹਿਮਦਾਬਾਦ ਦੇ ਹਵਾਈ ਅੱਡੇ (Airports) ‘ਤੇ ਇਕ ਜਹਾਜ਼ ਦੇ ਬਾਥਰੂਮ ਦੇ ਸਪੀਕਰ ਬਾਕਸ ਵਿਚੋਂ ਸੋਨਾ ਮਿਲਿਆ ਹੈ ।

ਕਿੰਨਾ ਸੋਨਾ ਬਰਾਮਦ ਹੋਇਆ ਹੈ

ਮਿਲੀ ਜਾਣਕਾਰੀ ਅਨੁਸਾਰ ਅਹਿਮਦਾਬਾਦ (Ahmedabad) ਹਵਾਈ ਅੱਡੇ ‘ਤੇ ਇੱਕ ਜਹਾਜ਼ ਦੇ ਬਾਥਰੂਮ ਦੇ ਸਪੀਕਰ ਬਾਕਸ ਵਿੱਚੋਂ ਜੋ ਸੋਨਾ ਮਿਲਣ ਦਾ ਪਤਾ ਚੱਲਿਆ ਹੈ ਉਹ ਚਾਰ ਕਿਲੋਗ੍ਰਾਮ ਦੇ ਕਰੀਬ ਜ਼ਬਤ ਕੀਤਾ ਗਿਆ ਹੈ । ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ ਦੇ ਅਧਿਕਾਰੀਆਂ ਨੇ ਜਹਾਜ਼ ‘ਤੇ ਛਾਪਾ ਮਾਰਿਆ ਅਤੇ ਟਾਇਲਟ ਵਿੱਚੋਂ ਸੋਨਾ ਬਰਾਮਦ ਕੀਤਾ । ਦੱਸਣਯੋਗ ਹੈ ਕਿ ਇੰਡੀਗੋ ਦੀ ਇਹ ਉਡਾਣ ਵੀਰਵਾਰ ਨੂੰ ਦੁਬਈ ਤੋਂ ਅਹਿਮਦਾਬਾਦ ਪਹੁੰਚੀ ਸੀ । ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਸੋਨਾ ਕੌਣ ਲਿਆਇਆ ਸੀ ।

ਡੀ. ਆਰ. ਆਈ. ਨੇ ਸੂਚਨਾ ਦੇ ਆਧਾਰ ‘ਤੇ ਕੀਤੀ ਸੀ ਕਾਰਵਾਈ

ਡੀ. ਆਰ. ਆਈ. (D. R. I.) ਜਿਸਨੂੰ ਇੱਕ ਸੂਚਨਾ ਮਿਲੀ ਸੀ ਕਿ ਜਹਾਜ਼ ਵਿਚ ਸੋਨਾ ਸਮਗਲ (Gold smuggling) ਕਰਕੇ ਲਿਆਂਦਾ ਜਾ ਰਿਹਾ ਹੈ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਜਦੋਂ ਅਧਿਕਾਰੀਆਂ ਨੇ ਜਹਾਜ਼ ਦੀ ਤਲਾਸ਼ੀ ਲਈ ਤਾਂ ਤਲਾਸ਼ੀ ਦੌਰਾਨ ਟਾਇਲਟ ਵਿੱਚ ਲੱਗੇ ਇੱਕ ਸਪੀਕਰ ਬਾਕਸ ਦੇ ਅੰਦਰ ਦੋ ਥੈਲੀਆਂ ਮਿਲੀਆਂ । ਜਿਨ੍ਹਾਂ ਥੈਲੀਆਂ ਵਿੱਚ 24 ਸੋਨੇ ਦੇ ਬਿਸਕੁਟ (Gold biscuits) ਸਨ । ਇਨ੍ਹਾਂ 999-ਸ਼ੁੱਧਤਾ ਵਾਲੇ ਸੋਨੇ ਦੇ ਬਿਸਕੁਟਾਂ ਦੀ ਬਾਜ਼ਾਰੀ ਕੀਮਤ 4 ਕਰੋੜ ਤੋਂ ਵੱਧ ਹੋਣ ਦਾ ਅਨੁਮਾਨ ਹੈ ।

LEAVE A REPLY

Please enter your comment!
Please enter your name here