ਮੀਨਾ ਪ੍ਰਮਾਰ ਬਣੀ ਹਰਿਆਣਾ ਮਹਿਲਾ ਕਮਿਸ਼ਨ ਦੀ ਉਪ-ਪ੍ਰਧਾਨ

0
38
Meena Parmar

ਭਿਵਾਨੀ, 13 ਜੂਨ 2026 : ਹਰਿਆਣਾ (Haryana) ਸੂਬੇ ਵਿਚ ਹਾਲ ਹੀ ਵਿਚ ਭਾਜਪਾ ਦੀ ਸੀਨੀਅਰ ਆਗੂ ਮੀਨਾ ਪ੍ਰਮਾਰ ਨੰ ਹਰਿਆਣਾ ਮਹਿਲਾ ਕਮਿਸ਼ਨ (Haryana Women’s Commission) ਦੀ ਉਪ-ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ।

ਕੀ ਆਖਿਆ ਮੀਨਾ ਪ੍ਰਮਾਰ ਨੇ ਨਿਯੁਕਤੀ ਤੇ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਮਹਿਲਾ ਕਮਿਸ਼ਨ ਵਿੱਚ ਨਵੀਆਂ ਨਿਯੁਕਤੀਆਂ ਦਰਮਿਆਨ ਜੋ ਭਿਵਾਨੀ ਦੀ ਭਾਜਪਾ ਸੀਨੀਅਰ ਆਗੂ ਮੀਨਾ ਪ੍ਰਮਾਰ (Meena Pramar) ਨੂੰ ਵੱਡੀ ਜਿ਼ੰਮੇਵਾਰੀ ਦਿੰਦਿਆਂ ਹਰਿਆਣਾ ਮਹਿਲਾ ਕਮਿਸ਼ਨ ਦੀ ਉਪ-ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਸਬੰਧੀ ਬੋਲਦਿਆਂ ਮੀਨਾ ਪ੍ਰਮਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਦੀ ਰਾਸ਼ਟਰੀ ਲੀਡਰਸਿ਼ਪ, ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਸੂਬਾ ਪ੍ਰਧਾਨ ਡਾ. ਰਚਨਾ ਗੁਪਤਾ ਸਮੇਤ ਪਾਰਟੀ ਦੇ ਸਾਰੇ ਸੀਨੀਅਰ ਆਗੂਆਂ ਦਾ ਧੰਨਵਾਦ ਪ੍ਰਗਟਾਇਆ ।

ਹੋਰ ਕੀ ਕੀ ਆਖਿਆ ਉਪ-ਪ੍ਰਧਾਨ ਨੇ

ਉਨ੍ਹਾਂ ਕਿਹਾ ਕਿ ਸੰਗਠਨ ਨੇ ਉਨ੍ਹਾਂ ‘ਤੇ ਜੋ ਭਰੋਸਾ ਜਤਾਇਆ ਹੈ, ਉਹ ਉਸ ‘ਤੇ ਪੂਰੀ ਨਿਸ਼ਠਾ ਅਤੇ ਇਮਾਨਦਾਰੀ ਨਾਲ ਖਰਾ ਉਤਰਨ ਦੀ ਕੋਸਿ਼ਸ਼ ਕਰਨਗੇ । ਨਵ-ਨਿਯੁਕਤ ਉਪ-ਪ੍ਰਧਾਨ (Vice President) ਨੇ ਕਿਹਾ ਕਿ ਮਹਿਲਾਵਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ‘ਤੇ ਹੱਲ ਕਰਵਾਇਆ ਜਾਵੇਗਾ । ਮਹਿਲਾ ਸੁਰੱਖਿਆ, ਸਨਮਾਨ ਅਤੇ ਅਧਿਕਾਰਾਂ ਨਾਲ ਜੁੜੇ ਮਾਮਲਿਆਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ, ਤਾਂ ਜੋ ਲੋੜਵੰਦ ਮਹਿਲਾਵਾਂ ਨੂੰ ਸਮੇਂ ਸਿਰ ਨਿਆਂ ਅਤੇ ਸਹਾਇਤਾ ਮਿਲ ਸਕੇ । ਮੀਨਾ ਪਰਮਾਰ ਨੇ ਕਿਹਾ ਕਿ ਹਰਿਆਣਾ ਸਰਕਾਰ ਅਤੇ ਕੇਂਦਰ ਸਰਕਾਰ ਮਹਿਲਾਵਾਂ ਦੇ ਵਿਕਾਸ ਲਈ ਕਈ ਲੋਕ ਭਲਾਈ ਸਕੀਮਾਂ ਚਲਾ ਰਹੀਆਂ ਹਨ। ਇਨ੍ਹਾਂ ਸਕੀਮਾਂ ਦਾ ਲਾਭ ਆਖਰੀ ਕਤਾਰ ‘ਚ ਖੜ੍ਹੇ ਵਿਅਕਤੀ ਤੱਕ ਪਹੁੰਚਾਉਣਾ ਉਨ੍ਹਾਂ ਦੀ ਪਹਿਲ ਰਹੇਗੀ ।

ਮਹਿਲਾ ਸਸ਼ਕਤੀਕਰਨ ਲਈ ਮਹਿਲਾ ਕਮਿਸ਼ਨ ਨਿਭਾਏਗਾ ਸਰਗਰਮ ਭੂਮਿਕਾ

ਉਨ੍ਹਾਂ ਕਿਹਾ ਕਿ ਮਹਿਲਾ ਸਸ਼ਕਤੀਕਰਨ ਨੂੰ ਲੈ ਕੇ ਸਰਕਾਰ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤੀ ਦੇਣ ਲਈ ਮਹਿਲਾ ਕਮਿਸ਼ਨ ਸਰਗਰਮ ਭੂਮਿਕਾ ਨਿਭਾਏਗਾ । ਹਰਿਆਣਾ ਮਹਿਲਾ ਕਮਿਸ਼ਨ ਦੇ ਉਪ-ਪ੍ਰਧਾਨ ਅਹੁਦੇ ਦੀ ਜਿ਼ੰਮੇਵਾਰੀ ਮਿਲਣ ਤੋਂ ਬਾਅਦ ਮੀਨਾ ਪ੍ਰਮਾਰ ਨੇ ਮਹਿਲਾਵਾਂ ਦੇ ਹਿੱਤਾਂ ਦੀ ਰੱਖਿਆ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਨੂੰ ਸਰਵ-ਉੱਚ ਪਹਿਲ ਦੇਣ ਦਾ ਭਰੋਸਾ ਦਿੱਤਾ ਹੈ । ਹੁਣ ਸਭ ਦੀਆਂ ਨਜਰਾਂ ਇਸ ਗੱਲ `ਤੇ ਹੋਣਗੀਆਂ ਕਿ ਉਹ ਆਪਣੀ ਇਸ ਨਵੀਂ ਜਿ਼ੰਮੇਵਾਰੀ ਵਿੱਚ ਮਹਿਲਾਵਾਂ ਲਈ ਕਿਸ ਤਰ੍ਹਾਂ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਂਦੇ ਹਨ ।

LEAVE A REPLY

Please enter your comment!
Please enter your name here