ਗ੍ਰੇਨੇਡਾਂ ਸਮੇਤ ਪਕੜੇ ਗਏ ਵਿਅਕਤੀਆਂ ਦੇ ਦੋ ਸਾਥੀਆਂ ਨੂੰ ਕੀਤਾ ਗ੍ਰਿਫ਼ਤਾਰ

0
41
arrested

ਅੰਮ੍ਰਿਤਸਰ, 12 ਜੂਨ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਦੀ ਪੁਲਸ ਨੇ ਲੰਘੇ ਦਿਨਾਂ ਦੋ ਗ੍ਰੇਨੇਡਾਂ ਸਮੇਤ ਪਕੜੇ ਗਏ ਦੋ ਵਿਅਕਤੀਆਂ ਦੇ ਸਾਥੀਆਂ ਨੂੰ ਵੀ ਹਥਿਆਰਾਂ ਸਮੇਤ ਗ੍ਰਿ਼ਫਤਾਰ (Arrest) ਕੀਤਾ ਹੈ ।

ਪਕੜੇ ਗਏ ਵਿਅਕਤੀਆਂ ਕੋਲੋਂ ਕੀ ਕੀ ਕੀਤ ਗਿਆ ਹੈ ਬਰਾਮਦ

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦਿਹਾਤੀ (ਸਪੈਸ਼ਲ) ਪੁਲਸ ਵਲੋਂ ਪਿਛਲੇ ਦਿਨੀਂ ਜੋ ਗ੍ਰਨੇਡ ਸਮੇਤ ਦੋ ਮੁਲਜ਼ਮਾਂ ਨੂੰ ਪਕੜਿਆ ਗਿਆ ਸੀ ਦੇ ਦੋ ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ । ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਛੇ ਪਿਸਤੌਲ (Six pistols) ਅਤੇ ਤਿੰਨ ਕਿੱਲੋ ਹੈਰੋਇਨ (Heroin) ਬਰਾਮਦ ਕਰਕੇ ਕੇਸ ਦਰਜ ਕਰ ਲਿਆ ਗਿਆ ਹੈ ।

ਪਿਸਤੌਲ ਕੀਤੇ ਜਾਣੇ ਸਨ ਪੰਜਾਬ ਵਿਚ ਸਰਗਰਮ ਗੈਂਗਸਟਰਾਂ ਨੂੰ ਸਪਲਾਈ

ਪਤਾ ਲੱਗਿਆ ਹੈ ਕਿ ਇਹ ਸਾਰੇ ਪਿਸਤੌਲ ਪੰਜਾਬ ਵਿੱਚ ਸਰਗਰਮ ਗੈਂਗਸਟਰਾਂ (Gangsters) ਨੂੰ ਸਪਲਾਈ ਕੀਤੇ ਜਾਣੇ ਸਨ। ਅਜੇ ਤੱਕ ਪੁਲਿਸ ਇਹ ਪਤਾ ਨਹੀਂ ਲਗਾ ਸਕੀ ਹੈ ਕਿ ਇਹ ਗ੍ਰਨੇਡ ਕਿਹੜੀਆਂ ਪੁਲਿਸ ਇਮਾਰਤਾਂ ਨੂੰ ਨਿਸ਼ਾਨਾ ਬਣਾਉਣ ਲਈ ਭੇਜੇ ਗਏ ਸਨ ।

LEAVE A REPLY

Please enter your comment!
Please enter your name here