ਪੰਜਾਬੀ ਗਾਇਕ ਆਰ ਨੇਤ ਨਵੇਂ ਗੀਤ ‘ਰੀਲ’ ਨੂੰ ਲੈ ਕੇ ਘਿਰੇ ਵਿਵਾਦਾਂ ਵਿਚ

0
46
singer

ਲੁਧਿਆਣਾ, 12 ਜੂਨ 2026 : ਪੰਜਾਬੀ ਗਾਇਕ (Punjabi singer) ਆਰ. ਨੇਤ ਦੇ ਆਪਣੇ ਨਵੇਂ ਗੀਤ ‘ਰੀਲ’ (Reel) ਨੂੰ ਲੈ ਕੇ ਵਿਵਾਦਾਂ ਵਿਚ ਘਿਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਸ ਨੇ ਕੀਤਾ ਆਰ. ਨੇਤ ਦੇ ਰੀਲ ਗਾਣੇ ਤੇ ਇਤਰਾਜ ਪ੍ਰਗਟ

ਮਿਲੀ ਜਾਣਕਾਰੀ ਅਨੁਸਾਰ ਪ੍ਰਸਿੱਧ ਪੰਜਾਬੀ ਸੰਗੀਤ ਉਦਯੋਗ ਦੇ ਗਾਇਕ ਆਰ. ਨੈਤ ਜੋ ਆਪਣੇ ਨਵੇਂ ਗੀਤ “ਰੀਲ” ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਏ ਹਨ ਸਬੰਧੀ ਇਤਰਾਜ ਲੁਧਿਆਣਾ ਵਿੱਚ ਹਿੰਦੂ ਸੰਗਠਨ, ਸਿ਼ਵ ਸੈਨਾ ਪੰਜਾਬ ਨੇ ਪ੍ਰਗਟਾਇਆ ਹੈ । ਸੰਗਠਨ ਨੇ ਦੋਸ਼ ਲਗਾਇਆ ਹੈ ਕਿ ਆਰ. ਨੈਤ ਨੇ ਆਪਣੇ ਗੀਤ ਵਿੱਚ ਹਿੰਦੂ ਸੰਤਾਂ ਅਤੇ ਸਨਾਤਨ ਧਰਮ ਦੇ ਪਵਿੱਤਰ ਚਿੰਨ੍ਹਾਂ ਨੂੰ ਬਹੁਤ ਹੀ ਇਤਰਾਜ਼ਯੋਗ ਢੰਗ ਨਾਲ ਦਰਸਾਇਆ ਹੈ, ਜਿਸ ਨਾਲ ਲੱਖਾਂ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ।

ਗੀਤ ਤੇ ਇਤਰਾਜਾਂ ਨੂੰ ਲੈ ਕੇ ਕਰਵਾਈ ਗਈ ਹੈ ਸਿ਼ਕਾਇਤ ਦਰਜ

ਇਸ ਮਾਮਲੇ ਨੂੰ ਲੈ ਕੇ ਸਿ਼ਵ ਸੈਨਾ ਨੇ ਗਾਇਕ ਵਿਰੁੱਧ ਲੁਧਿਆਣਾ ਪੁਲਸ ਸਟੇਸ਼ਨ ਡਵੀਜ਼ਨ ਨੰਬਰ 3 ਵਿੱਚ ਲਿਖਤੀ ਸਿ਼ਕਾਇਤ ਦਰਜ (Complaint filed) ਕਰਵਾਈ ਗਈ ਹੈ, ਜਿਸ ਵਿੱਚ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ (Strict legal action) ਦੀ ਮੰਗ ਕੀਤੀ ਗਈ ਹੈ । ਪੁਲਸ ਨੇ ਸ਼ਿਕਾਇਤ ਮਿਲਣ ਦੀ ਪੁਸ਼ਟੀ ਕੀਤੀ ਹੈ ਅਤੇ ਵੀਡੀਓ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।

LEAVE A REPLY

Please enter your comment!
Please enter your name here