398 ਕਰੋੜ ਦੇ ਸਾਈਬਰ ਧੋਖਾਦੇਹੀ ਨੈੱਟਵਰਕ ਵਿਚ 14 ਵਿਅਕਤੀ ਗ੍ਰਿਫ਼ਤਾਰ

0
167
Arrested

ਪਾਟਨ, 11 ਜੂਨ 2026 : ਭਾਰਤ ਦੇਸ ਦੇ ਸੂਬੇ ਗੁਜਰਾਤ (Gujarat) ਦੇ ਜਿਲਾ ਪਾਟਨ ਵਿਖੇ ਪੁਲਸ ਵਲੋਂ ਕਰੋੜਾਂ ਰੁਪਏ ਦੇ ਸਾਈਬਰ ਧੋਖਾਧੜੀ ਨੈਟਵਰਕ (Cyber ​​fraud network) ਮਾਮਲੇ ਵਿਚ 14 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ।

13 ਮਿਊਲ ਖਾਤਿਆਂ ਰਾਹੀਂ ਹੋਇਆ 398 ਕਰੋੜ ਦਾ ਗੈਰ-ਕਾਨੂੰਨੀ ਲੈਣ ਦੇਣ

ਗੁਜਰਾਤ ਦੇ ਪਾਟਨ ਜਿ਼ਲੇ ਤੋਂ ਪੁਲਸ ਨੇ ‘ਆਪ੍ਰੇਸ਼ਨ ਮਿਊਲ ਹੰਟ 2.0`ਹੇਠ 14 ਲੋਕਾਂ ਨੂੰ ਗ੍ਰਿਫ਼ਤਾਰ ਕਰਦਿਆਂ ਸਾਈਬਰ ਧੋਖਾਦੇਹੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਸ ‘ਚ 228 ਅੰਤਰਰਾਜੀ ਸਾਈਬਰ ਧੋਖਾਦੇਹੀ ਸਿਕਾਇਤਾਂ ਨਾਲ ਜੁੜੇ 13 ਮਿਊਲ ਖਾਤਿਆਂ ਜ਼ਰੀਏ 398 ਕਰੋੜ ਰੁਪਏ ਦਾ ਗੈਰ-ਕਾਨੂੰਨੀ ਲੈਣ-ਦੇਣ ਸ਼ਾਮਲ ਹੈ ।

ਕੀ ਜਾਣਕਾਰੀ ਦਿੱਤੀ ਅਧਿਕਾਰੀਆਂ ਨੇ

ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਮਿਊਲ`ਬੈਂਕ ਖਾਤੇ ਅਜਿਹੇ ਖਾਤੇ ਹੁੰਦੇ ਹਨ, ਜਿਨ੍ਹਾਂ ਦੀ ਵਰਤੋਂ ਅਪਰਾਧੀ ਖਾਤਾਧਾਰਕਾਂ ਦੀ ਜਾਣਕਾਰੀ ਤੋਂ ਬਿਨਾਂ ਜਾਂ ਕਦੇ-ਕਦੇ ਉਨ੍ਹਾਂ ਦੀ ਮਿਲੀਭੁਗਤ ਨਾਲ ਵੀ ਗੈਰ-ਕਾਨੂੰਨੀ ਧਨ ਦੇ ਲੈਣ-ਦੇਣ ਜਾਂ ਮਨੀ ਲਾਂਡਰਿੰਗ (Money laundering) ਲਈ ਕਰਦੇ ਹਨ । ਪਾਟਨ ਪੁਲਸ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਇਹ ਕਾਰਵਾਈ ਸੂਬਾ ਸਰਕਾਰ ਵੱਲੋਂ ਆਨ-ਲਾਈਨ ਧੋਖਾਦੇਹੀ ‘ਤੇ ਨੱਥ ਪਾਉਣ ਅਤੇ ਸਾਈਬਰ ਅਪਰਾਧੀਆਂ ਦੇ ਵਿੱਤੀ ਨੈੱਟਵਰਕ ਨੂੰ ਤਬਾਹ ਕਰਨ ਦੀ ਮੁਹਿੰਮ ਹੇਠ ਕੀਤੀ ਗਈ ਹੈ ।

LEAVE A REPLY

Please enter your comment!
Please enter your name here