10ਵੀਂ ਮੰਜਿ਼ਲ ਤੋਂ ਡਿੱਗਣ ਨਾਲ ਹੋਈ ਨੌਜਵਾਨ ਦੀ ਮੌਤ

0
38
Suicide

ਮੋਹਾਲੀ, 11 ਜੂਨ 2026 : ਪੰਜਾਬ ਦੇ ਜਿਲਾ ਮੋਹਾਲੀ (Mohali) ਵਿਖੇ ਇਕ ਨੌਜਵਾਨ ਦੀ ਬੀਤੀ ਦਰਮਿਆਨੀ ਰਾਤ ਨੂੰ 10ਵੀਂ ਮੰਜਿਲ ਤੋਂ ਡਿੱਗਣ (Falling 10th floor) ਦੇ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਮੋਹਾਲੀ ਦੇ ਖਰੜ-ਲਾਂਡਰਾਂ ਰੋਡ ‘ਤੇ ਸਥਿਤ ਜੋ ਐਸ. ਬੀ. ਪੀ. ਨੌਰਥ ਵੈਲੀ ਸੋਸਾਇਟੀ ਵਿਚ ਇਕ ਨੌਜਵਾਨ ਦੀ 10ਵੀਂ ਮੰਜਿ਼ਲ ਤੋਂ ਡਿੱਗਣ ਦੇ ਚਲਦਿਆਂ ਸ਼ੱਕੀ ਹਾਲਾਤ ਵਿਚ ਮੌਤ (Death) ਹੋ ਗਈ ਹੈ ਦੇ ਸਬੰਧ ਵਿਚ ਇਹ ਪਤਾ ਨਹੀਂ ਚੱਲ ਸਕਿਆ ਇਹ ਖੁਦਕੁਸ਼ੀ ਹੈ ਜਾਂ ਹਾਦਸਾ ।

ਪੁਲਸ ਨੇ ਲਾਸ਼ ਕਬਜੇ ਵਿਚ ਲੈ ਕੇ ਰੱਖਵਾ ਦਿੱਤੀ ਹੈ ਮੁਰਦਾਘਰ ਵਿਚ

ਉਪਰੋਕਤ ਵਾਪਰੇ ਘਟਨਾਕ੍ਰਮ ਦੀ ਸੂਚਨਾ ਮਿਲਣ ‘ਤੇ ਪੁਲਸ ਜੋ ਸਵੇਰੇ ਸਵਾਰ ਦੋ ਵਜੇ ਦੇ ਕਰੀਬ ਘਟਨਾ ਵਾਲੀ ‘ਤੇ ਪਹੁੰਚੀ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਖਰੜ ਦੇ ਮੁਰਦਾਘਰ ਵਿੱਚ ਰੱਖਵਾ ਦਿੱਤਾ ਹੈ । ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਤ ਦੇ ਕਾਰਨਾਂ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ । ਪੋਸਟਮਾਰਟਮ (Postmortem) ਰਿਪੋਰਟ, ਸੀ. ਸੀ. ਟੀ. ਵੀ. ਫੁਟੇਜ ਅਤੇ ਹੋਰ ਸਬੂਤਾਂ ਦੇ ਆਧਾਰ ‘ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ । ਪੁਲਸ ਫਿਲਹਾਲ ਮ੍ਰਿਤਕ ਦੀ ਪਛਾਣ ਕਰਨ ਅਤੇ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਕੰਮ ਕਰ ਰਹੀ ਹੈ ।

LEAVE A REPLY

Please enter your comment!
Please enter your name here