ਹਰਿਆਣਾ ਦੇ ਪਾਣੀਪਤ ਵਿੱਚ ਮਾਂ ਦੇ ਝਿੜਕਣ ਮਗਰੋਂ ਕੁੜੀ ਨੇ ਲਿਆ ਫਾਹਾ

0
45
Suicide

ਹਰਿਆਣਾ, 11 ਜੂਨ 2026 : ਹਰਿਆਣਾ (Haryana) ਦੇ ਸ਼ਹਿਰ ਪਾਣੀਪਤ ਵਿਖੇ ਇਕ ਲੜਕੀ ਵਲੋਂ ਆਪਣੀ ਹੀ ਮਾਂ ਵਲੋਂ ਝਿੜਕ ਦਿੱਤੇ ਜਾਣ ਦੇ ਚਲਦਿਆਂ ਫਾਹਾ ਲੈ ਕੇ ਖੁਦਕੁਸ਼ੀ (Suicide) ਕਰ ਲਈ ਗਈ ਹੈ ।

ਕੌਣ ਹੈ ਇਹ ਲੜਕੀ

ਮਿਲੀ ਜਾਣਕਾਰੀ ਮੁਤਾਬਕ ਪਾਣੀਪਤ (Panipat) ਦੇ ਸਨੌਲੀ ਰੋਡ ਸਥਿਤ ਆਰੀਆ ਨਗਰ ਵਿੱਚ ਇੱਕ 19 ਸਾਲਾ ਲੜਕੀ ਨੇ ਸ਼ੱਕੀ ਹਾਲਾਤਾਂ ਵਿੱਚ ਆਪਣੇ ਘਰ ਵਿੱਚ ਸਿਰਫ਼ ਆਪਣੀ ਮਾਂ ਦੇ ਝਿੜਕੇ ਜਾਣ ਦੇ ਚਲਦਿਆਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ ਵਿਚ ਮ੍ਰਿਤਕਾ ਦੀ ਪਛਾਣ ਖੁਸ਼ਬੂ (Kushboo) ਵਜੋਂ ਹੋਈ ਹੈ । ਇਸ ਘਟਨਾ ਤੋਂ ਬਾਅਦ ਵਿਆਹ ਦੀਆਂ ਖੁਸ਼ੀਆਂ ਸੋਗ ਵਿੱਚ ਬਦਲ ਗਈਆਂ ਹਨ ਅਤੇ ਪੂਰਾ ਪਰਿਵਾਰ ਸੋਗ ਵਿੱਚ ਹੈ ।

ਕੀ ਜਾਣਕਾਰੀ ਸਾਂਝੀ ਕੀਤੀ ਪਰਿਵਾਰਕ ਮੈਂਬਰਾਂ ਵਲੋਂ

ਪਰਿਵਾਰਕ ਜਾਣਕਾਰੀ ਅਨੁਸਾਰ ਖੁਸ਼ਬੂ ਨੇ ਸੱਤਵੀਂ ਜਮਾਤ ਤੱਕ ਪੜ੍ਹਾਈ ਕਰਨ ਤੋਂ ਬਾਅਦ ਲਗਭਗ ਪੰਜ ਸਾਲ ਪਹਿਲਾਂ ਸਕੂਲ ਛੱਡ ਦਿੱਤਾ ਸੀ । ਉਸ ਤੋਂ ਬਾਅਦ, ਉਹ ਜਿਆਦਾਤਰ ਘਰ ਹੀ ਰਹਿੰਦੀ ਸੀ ਅਤੇ ਘਰ ਵਿੱਚ ਹੀ ਉਰਦੂ ਸਿੱਖ ਰਹੀ ਸੀ । ਖੁਸ਼ਬੂ ਛੇ ਭੈਣ-ਭਰਾਵਾਂ ਵਿੱਚੋਂ ਚੌਥੀ ਸੀ । ਸਿਰਫ਼ 11 ਦਿਨ ਪਹਿਲਾਂ ਹੀ ਖੁਸ਼ਬੂ ਦੀ ਵੱਡੀ ਭੈਣ ਦਾ ਵਿਆਹ ਹੋਇਆ ਸੀ, ਜਿਸ ਕਾਰਨ ਘਰ ਵਿੱਚ ਅਜੇ ਵੀ ਵਿਆਹ ਦਾ ਮਾਹੌਲ ਸੀ, ਰਿਸ਼ਤੇਦਾਰ ਮੌਜੂਦ ਸਨ ।

LEAVE A REPLY

Please enter your comment!
Please enter your name here