ਲੁਧਿਆਣਾ ਪੁਲਸ ਦੀ ਰਿਪੋਰਟ ਤੋਂ ਚੇਅਰਪਰਸਨ ਰਾਜ ਲਾਲੀ ਗਿੱਲ ਅਸੰਤੁਸ਼ਟ

0
37
Chairperson

ਲੁਧਿਆਣਾ, 9 ਜੂਨ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਤੋਂ ਦਰਜਨ ਦੇ ਕਰੀਬ ਕੁੜੀਆਂ ਦੇ ਲਾਪਤਾ ਹੋਣ ਦੇ ਮਾਮਲੇ ਸਬੰਧੀ ਪੁਲਸ ਦੀ ਪੇਸ਼ ਰਿਪੋਰਟ (Report) ਚੇਅਰਪਰਸਨ ਨੇ ਅਸੰਤੁਸ਼ਟੀ ਪ੍ਰਗਟ ਕੀਤੀ ਹੈ ।

ਕੀ ਆਖਿਆ ਗਿਆ ਹੈ ਪੁਲਸ ਦੀ ਰਿਪੋਰਟ ਵਿਚ

ਲੁਧਿਆਣਾ ਤੋਂ ਇੱਕ ਮਹੀਨੇ ਵਿਚ ਲਗਭਗ ਇੱਕ ਦਰਜਨ ਕੁੜੀਆਂ ਦੇ ਅਚਾਨਕ ਲਾਪਤਾ ਹੋਣ ਦੇ ਮਾਮਲੇ ਸਬੰਧੀ ਪੰਜਾਬ ਰਾਜ ਮਹਿਲਾ ਕਮਿਸ਼ਨ (Punjab State Women’s Commission) ਦੇ ਨੋਟਿਸ ਉੱਤੇ ਲੁਧਿਆਣਾ ਪੁਲਸ ਵਲੋਂ ਭੇਜੀ ਗਈ ਰਿਪੋਰਟ ਤੋਂ ਕਮਿਸ਼ਨ ਦੀ ਚੇਅਰਪਰਸਨ ਰਾਜਲਾਲੀ ਗਿੱਲ ਇਸ ਲਈ ਅਸੰਤੁਸ਼ਟ ਹਨ ਕਿਉਂਕਿ ਪੁਲਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਲਾਪਤਾ ਕੁੜੀਆਂ ਆਪਣੇ ਆਪ ਘਰ ਛੱਡ ਗਈਆਂ ਸਨ । ਰਿਪੋਰਟ ਅਨੁਸਾਰ ਚਾਰ ਕੁੜੀਆਂ ਨੂੰ ਉਨ੍ਹਾਂ ਦੇ ਮਾਪਿਆਂ ਨੂੰ ਸੌਂਪ ਦਿਤਾ ਗਿਆ ਹੈ, ਜਦੋਂ ਕਿ ਤਿੰਨ ਦਾ ਪਤਾ ਲਗਾ ਲਿਆ ਗਿਆ ਹੈ ।

ਚੇਅਰਪਰਸਨ ਨੇ ਪੁਲਸ ਅਧਿਕਾਰੀਆਂ ਨੂੰ ਚਿਤਾਵਨੀ

ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਬਾਕੀ ਮਾਮਲਿਆਂ ਵਿਚ ਜਿ਼ਆਦਾਤਰ ਕੁੜੀਆਂ ਦੂਜੇ ਰਾਜਾਂ ਦੀਆਂ ਦੱਸੀਆਂ ਜਾਣ ਤੇ ਇਸ ਰਿਪੋਰਟ ‘ਤੇ ਅਸੰਤੁਸ਼ਟੀ ਪ੍ਰਗਟ ਕਰਦਿਆਂ ਪੁਲਸ ਅਧਿਕਾਰੀਆਂ ਨੂੰ ਸਖ਼ਤ ਚੇਤਾਵਨੀ (Strong warning) ਦਿਤੀ ਕਿ ਇਹ ਨਾਬਾਲਗ ਕੁੜੀਆਂ ਦੀ ਸੁਰੱਖਿਆ ਨਾਲ ਜੁੜਿਆ ਗੰਭੀਰ ਤੇ ਸੰਵੇਦਨਸ਼ੀਲ ਮਾਮਲਾ ਹੈ । ਉਨ੍ਹਾਂ ਨੂੰ ਇਸ ਨੂੰ ਇਕ ਆਮ ਘਟਨਾ ਵਾਂਗ ਹਲਕੇ ਵਿਚ ਲੈਣ ਦੀ ਗ਼ਲਤੀ ਨਹੀਂ ਕਰਨੀ ਚਾਹੀਦੀ ।

ਪੁਲਸ ਰਿਪੋੋਰਟ ਵਿਚ ਮਹੱਤਵਪੂਰਨ ਵੇਰਵੇ ਹਨ ਗਾਇਬ : ਗਿੱਲ

ਚੇਅਰਪਰਸਨ ਨੇ ਕਿਹਾ ਕਿ ਪੁਲਸ ਵਲੋਂ ਜੋ ਰਿਪੋਰਟ ਪੇਸ਼ ਕੀਤੀ ਗਈ ਹੈ ਵਿਚ ਕਈ ਮਹੱਤਵਪੂਰਨ ਵੇਰਵੇ ਗ਼ਾਇਬ ਹਨ । ਉਨ੍ਹਾਂ ਕਿਹਾ ਕਿ ਪੇਸ਼ ਕੀਤੀ ਗਈ ਰਿਪੋਰਟ ਮਾਮਲਿਆਂ ਦੀ ਮੌਜੂਦਾ ਸਥਿਤੀ ਦੀ ਸਪੱਸ਼ਟ ਤਸਵੀਰ ਪ੍ਰਦਾਨ ਹੀ ਨਹੀਂ ਕਰਦੀ । ਉਨ੍ਹਾਂ ਕਿਹਾ ਕਿ ਕਮਿਸ਼ਨ ਹਰੇਕ ਪ੍ਰਭਾਵਿਤ ਪਰਿਵਾਰ ਲਈ ਨਿਆਂ ਯਕੀਨੀ ਬਣਾਉਣ ਅਤੇ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਮਾਮਲੇ ਇਕ ਨਿਆਂਪੂਰਨ ਸਿੱਟੇ ‘ਤੇ ਪਹੁੰਚਣ । ਲੁਧਿਆਣਾ ਪੁਲਸ ਵਲੋਂ ਜਾਰੀ ਇੱਕ ਵੀਡੀਓ ਵਿਚ ਏ. ਡੀ. ਸੀ. ਪੀ. ਆਰ. ਐਸ. ਭੁੱਲਰ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਮਾਮਲੇ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ, ਜਿਸ ਕਾਰਨ ਲੋਕਾਂ ਵਿਚ ਭੰਬਲਭੂਸਾ ਪੈਦਾ ਹੋ ਗਿਆ ।

ਚੇਅਰਪਰਸਨ ਨੇ ਪੁਲਸ ਦੀ ਦਲੀਲ ਨੂੰ ਕੀਤਾ ਰੱਦ

ਰਾਜਲਾਲੀ ਗਿੱਲ ਨੇ “ਇੱਛਾ ਨਾਲ ਜਾਣ ਵਾਲੀ” ਪੁਲਸ ਦੀ ਦਲੀਲ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਪੀੜਤ ਮਾਪੇ ਅਜੇ ਵੀ ਆਪਣੀਆਂ ਧੀਆਂ ਦੀ ਭਾਲ ਕਰ ਰਹੇ ਹਨ ਤਾਂ ਪੁਲਸ ਅਜਿਹੇ ਅਧੂਰੇ ਸਪੱਸ਼ਟੀਕਰਨ ਨਹੀਂ ਦੇ ਸਕਦੀ । ਕਮਿਸ਼ਨ ਨੇ ਲੁਧਿਆਣਾ ਪੁਲਸ ਨੂੰ ਸਾਰੇ ਮਾਮਲਿਆਂ ਲਈ ਵਿਸਥਾਰਿਤ ਕੇਸ-ਦਰ-ਕੇਸ ਰਿਪੋਰਟਾਂ ਮੁੜ ਜਮ੍ਹਾਂ ਕਰਾਉਣ ਦੇ ਨਿਰਦੇਸ਼ ਦਿਤੇ ਹਨ। ਪੁਲਿਸ ਨੇ ਇਸ ਲਈ ਤਿੰਨ ਤੋਂ ਚਾਰ ਦਿਨਾਂ ਦਾ ਸਮਾਂ ਮੰਗਿਆ ਹੈ ।

LEAVE A REPLY

Please enter your comment!
Please enter your name here