ਬਿਸਕੁਟਾਂ ਦੇ ਪੈਕੇਟਾਂ `ਚ ਲੁਕੋਈ ਕਰੋੜਾਂ ਦੀ ਡਰੱਗਜ਼ ਜ਼ਬਤ

0
41
Drugs

ਅਹਿਮਦਾਬਾਦ, 3 ਜੂਨ 2026 : ਭਾਰਤ ਦੇਸ ਦੇ ਸੂਬੇ ਗੁਜਰਾਤ (Gujarat) ਦੇ ਸ਼ਹਿਰ ਅਹਿਮਦਬਾਦ ਵਿਖੇ ਇਕ ਵਿਅਕਤੀ ਕੋਲੋਂ ਕਰੋੜਾਂ ਰੁਪਏ ਦੀ ਡਰੱਗਜ ਜਬਤ (Drugs seized) ਕੀਤੇ ਜਾਣ ਦਾ ਸਮਾਚਾਰ ਹੈ ।

ਕਿੰਨੀ ਮਾਤਰਾ ਵਿਚ ਸੀ ਡਰੱਗਜ਼

ਮਿਲੀ ਜਾਣਕਾਰੀ ਮੁਤਾਬਕ ਅਹਿਮਦਾਬਾਦ (Ahmedabad) ‘ਚ ਪੁਲਸ ਨੇ ਜੋ ਮੁੰਬਈ ਜਾ ਰਹੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ (Arrested) ਕਰ ਕੇ ਉਸ ਕੋਲੋਂ ਬਿਸਕੁਟਾਂ ਦੇ ਪੈਕੇਟਾਂ ‘ਚ ਲੁਕੋ ਕੇ ਲਿਜਾਈ ਜਾ ਰਹੀ 7 ਕਿਲੋ ਤੋਂ ਵੱਧ ਮੈਥਾਮਫੇਟਾਮਾਈਨ ਡਰੱਗਜ਼ ਜ਼ਬਤ ਕੀਤੀ ਹੈ ਦੀ ਨਸ਼ੀਲੇ ਪਦਾਰਥਾਂ ਦੇ ਬਾਜ਼ਾਰ ‘ਚ ਇਸ ਦੀ ਕੀਮਤ 14.16 ਕਰੋੜ ਰੁਪਏ ਹੈ ।

ਕੀ ਦੱਸਿਆ ਪੁਲਸ ਅਧਿਕਾਰੀ ਨੇ

ਮੈਥਾਮਫੇਟਾਮਾਈਨ ਦੀ ਵਿਕਰੀ ਅਤੇ ਸਮੱਗਲਿੰਗ ‘ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟਾਂਸਿਜ਼ (ਐੱਨ. ਡੀ. ਪੀ. ਐੱਸ.) ਐਕਟ`ਤਹਿਤ ਪਾਬੰਦੀਸ਼ੁਦਾ ਹੈ । ਇੰਸਪੈਕਟਰ ਐੱਸ. ਏ. ਕੋਟੜੀਆ ਨੇ ਦੱਸਿਆ ਇਕ ਗੁਪਤ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਅਹਿਮਦਾਬਾਦ ਦੇ ਨਾਨਾ ਚਿਲੋੜਾ ਚੌਕ ਤੋਂ ਮੁੰਬਈ ਵਾਸੀ ਮੁਹੰਮਦ ਸਾਜਿਦ ਮੁਹੰਮਦ ਉਸਮਾਨ ਸ਼ੇਖ (48) ਨੂੰ ਗ੍ਰਿਫ਼ਤਾਰ ਕੀਤਾ ਹੈ । ਉਹ ਆਪਣੇ ਨਾਲ ਇਸ ਡਰੱਗਜ਼ ਨਾਲ ਭਰੇ ਬਿਸਕੁਟਾਂ ਦੇ ਪੈਕੇਟ ਲੈ ਕੇ ਜਾ ਰਿਹਾ ਸੀ।

LEAVE A REPLY

Please enter your comment!
Please enter your name here