ਫ਼ਰੀਦਾਬਾਦ, 30 ਮਈ 2026 : ਹਰਿਆਣਾ (Haryana) ਦੇ ਸ਼ਹਿਰ ਫਰੀਦਾਬਾਦ ਵਿਖੇ ਇਕ 13 ਸਾਲਾਂ ਦੀ ਮਾਸੂਮ ਨਾਲ ਜਬਰ ਜਨਾਹ (Rape) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕੀ ਹੈ ਪੂਰਾ ਮਾਮਲਾ
ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਸ਼ਹਿਰ ਫਰੀਦਾਬਾਦ (Faridabad) ਦੇ ਪੱਲਾ ਥਾਣਾ ਇਲਾਕੇ ਵਿਚ ਇਕ ਨੌਜਵਾਨ ਨੇ 13 ਸਾਲ ਦੀ ਮਾਸੂਮ ਨੂੰ ਆਪਣੀ ਹਵਸ ਦਾ ਸਿ਼ਕਾਰ ਬਣਾ ਲਿਆ ਤੇ ਮੁਲਜਮ ਨੇ ਮਾਸੂਮ ਨੂੰ ਛੱਤ ਤੇ ਪਾਣੀ ਦੀ ਟੈਂਕੀ ਕੋਲ ਸੁੱਟ ਦਿੱਤਾ । ਨਾਬਾਲਗ ਲੜਕੀ ਦੀ ਮਾਂ ਨੇ ਪੱਲਾ ਥਾਣਾ ਪੁਲਸ ਨੂੰ ਦੱਸਿਆ ਹੈ ਕਿ ਉਨ੍ਹਾਂ ਦੇ ਗੁਆਂਢ ਵਿਚ ਇਕ ਬੱਚੇ ਦਾ ਜਨਮ ਦਿਨ ਸੀ । ਰਾਤ ਕਰੀਬ 10 ਵਜੇ ਉਨ੍ਹਾਂ ਦੀ ਬੇਟੀ ਜਨਮ ਦਿਨ ਦੀ ਪਾਰਟੀ ਵਿਚ ਗਈ ਸੀ ।
ਗੁਆਂਢ ਵਿਚ ਰਹਿਣ ਵਾਲਾ ਬਿਜੇਂਦਰ ਲੈ ਗਿਆ ਸੀ ਲੜਕੀ ਨੂੰ
ਰਸਤੇ ਵਿਚ ਗੁਆਂਢ ਵਿਚ ਰਹਿਣ ਵਾਲਾ ਬਿਜੇਂਦਰ ਲੜਕੀ ਨੂੰ ਗੱਲਾਂ ਵਿਚ ਉਲਝਾ ਕੇ ਆਪਣੇ ਕਮਰੇ ਵਿਚ ਲੈ ਗਿਆ ਅਤੇ ਉੱਥੇ ਉਸ ਨਾਲ ਜਬਰ-ਜਨਾਹ ਕੀਤਾ । ਜਦੋਂ ਲੜਕੀ ਬੇਹੋਸ਼ ਹੋ ਗਈ, ਤਾਂ ਉਹ ਉਸ ਨੂੰ ਛੱਤ ‘ਤੇ ਪਾਣੀ ਦੀ ਟੈਂਕੀ ਕੋਲ ਸੁੱਟ ਕੇ ਫ਼ਰਾਰ ਹੋ ਗਿਆ । ਜਦੋਂ ਲੜਕੀ ਕਾਫ਼ੀ ਦੇਰ ਤੱਕ ਘਰ ਨਹੀਂ ਪਰਤੀ ਤਾਂ ਉਨ੍ਹਾਂ ਨੂੰ ਚਿੰਤਾ ਹੋਈ । ਉਹ ਲੱਭਦੇ ਹੋਏ ਬਿਜੇਂਦਰ ਦੇ ਕਮਰੇ ‘ਤੇ ਪਹੁੰਚੇ । ਉੱਥੇ ਲੜਕੀ ਛੱਤ ‘ਤੇ ਬੇਹੋਸ਼ੀ ਦੀ ਹਾਲਤ ਵਿਚ ਮਿਲੀ । ਹੋਸ਼ ਵਿਚ ਆਉਣ ‘ਤੇ ਲੜਕੀ ਨੇ ਜਬਰ-ਜਨਾਹ ਦੀ ਗੱਲ ਦੱਸੀ ।








