ਪਟਿਆਲਾ, 30 ਮਈ 2026 : ਪਟਿਆਲਾ ਪੁਲਸ (Patiala Police) ਵਲੋਂ ਰੇਲਵੇ ਕਾਲੋਨੀ ਵਿਖੇ ਨੀਲੇ ਡਰੰਮ ਵਿਚੋਂ ਮਿਲੀ ਲੜਕੀ ਲਾਸ਼ (Girl corpse) ਦੇ ਮਾਮਲੇ ਨੂੰ ਹੱਲ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕੌਣ ਹੈ ਜਿਸਨੇ ਕੀਤਾ ਸੀ ਲੜਕੀ ਦਾ ਕਤਲ
ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਪੁਲਸ ਵਲੋਂ ਤਫਤੀਸ਼ ਦੇ ਤੌਰ ‘ਤੇ ਕੀਤੀ ਗਈ ਰੇਡ ਦੌਰਾਨ ਜਦੋਂ ਸੀ. ਸੀ. ਟੀ. ਵੀ. ਫੁਟੇਜ, ਕਾਲ ਡਿਟੇਲਜਸ, ਟਾਵਰ ਲੋਕੇਸ਼ਨਾਂ, ਡੰਪ ਅਤੇ ਹਿਊਮਨ ਇੰਟੈਲੀਜੈਂਸੀ ਦੀ ਮਦਦ ਲਈ ਗਈ ਤਾਂ ਪਤਾ ਚੱਲਿਆ ਕਿ ਉਕਤ ਘਟਨਾ ਨੂੰ ਅੰਜਾਮ ਵਿਰਾਟ ਕਸ਼ਯਪ (Virat Kashyap) ਪੁੱਤਰ ਦਲੀਪ ਕੁਮਾਰ ਵਾਸੀ ਗੁਹਲਾ ਮਲੀਪੁਰਾ ਕਾਲੋਨੀ ਬੈਕਸਾਈਡ ਦਰਗਾ ਥਾਣਾ ਬਹਿਰਾਈਚ ਜਿਲਾ ਬਹਿਰਾਈਚ ਯੂ. ਪੀ. ਤੇ ਹਾਲ ਵਾਸੀ ਕਿਰਾਏਦਾਰ ਸੁਖਰਾਮ ਕਾਲੋਨੀ ਨੇੇੜੇ ਭਾਰਤ ਨਗਰ ਥਾਣਾ ਅਨਾਜ ਮੰਡੀ ਜਿਲਾ ਪਟਿਆਲਾ ਵਲੋਂ ਕੀਤਾ ਗਿਆ ਹੈ ।
ਕੀ ਦੱਸਿਆ ਵਿਰਾਟ ਨੇ ਪੁੱਛਗਿੱਛ ਦੌਰਾਨ
ਐਸ. ਪੀ. (ਸਿਟੀ) (S. P. City) ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਇਸ ਸਬੰਧੀ ਜਦੋਂ ਵਿਰਾਟ ਕਸ਼ਯਪ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਸ ਵਲੋਂ ਲੜਕੀ ਨੇਹਾ ਦਾ ਕਤਲ ਇਸ ਲਈ ਕਰ ਦਿੱਤਾ ਗਿਆ ਸੀ ਕਿਉਂਕਿ ਉਹ ਉਸ ਨਾਲ ਰਿਲੇਸ਼ਨਸਿ਼ਪ ਵਿਚ ਹੋਣ ਦੇ ਬਾਵਜੂਦ ਵੀ ਵਿਆਹ ਲਈ ਰਾਜੀ ਨਹੀਂ ਸੀ ।
ਪੁਲਸ ਮੁਤਾਬਕ ਵਿਰਾਟ ਨੇ ਦਸਿਆ ਕਿ 25 ਮਈ ਦੀ ਰਾਤ ਨੂੰ ਦੋਹਾਂ ਦਾ ਆਪਸ ਵਿਚ ਇਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ ਤਾਂ ਉਸਨੇ ਨੇਹਾ ਦਾ ਗਲਾ ਦਬਾ (Throat choked) ਕੇ ਕਤਲ ਹੀ ਕਰ ਦਿੱਤਾ ਅਤੇ ਲਾਸ਼ ਨੂੰ ਇਕ ਨੀਲੇ ਰੰਗ ਦੇ ਡਰੰਮ ਵਿਚ ਪਾ ਕੇ ਵਾਹਨ ਦਾ ਇੰਤਜਾਮ ਕਰਕੇ ਡਰੰਮ ਨੂੰ ਡੀ. ਸੀ. ਡਬਲਿਊ. ਪੁੱਲ ਦੇ ਨੇੜੇ ਸੁੱਟਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ।









