ਸਵੇਰ ਤੋਂ ਦੁਪਹਿਰ ਤੱਕ ਆਏ ਨਤੀਜਿਆਂ ਵਿਚ ਆਪ ਨੇ ਜਿੱਤੀਆਂ 630 ਸੀਟਾਂ

0
46
Voting

ਚੰਡੀਗੜ੍ਹ, 29 ਮਈ 2026 : ਪੰਜਾਬ ਵਿਚ ਨਗਰ ਨਿਗਮਾਂ (Municipal Corporations), ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀ ਚੱਲ ਰਹੀ ਕਾਊਂਟਿੰਗ ਦੌਰਾਨ ਸਵੇਰ ਤੋਂ ਦੁਪਹਿਰ ਤੱਕ ਆਏ ਨਤੀਜਿਆਂ (Results) ਵਿਚ ਆਪ ਨੇ 630 ਸੀਟਾਂ ਜਿੱਤੀਆਂ ਹਨ ।

ਕਿਸ ਪਾਰਟੀ ਨੇ ਜਿੱਤੀਆਂ ਹਨ ਕਿੰਨੀਆਂ ਸੀਟਾਂ

ਮਿਲੀ ਜਾਣਕਾਰੀ ਅਨੁਸਾਰ ਸਵੇਰ ਤੋਂ ਲੈ ਕੇ ਦੁਪਹਿਰ ਦੇ ਡੇਢ ਵਜੇ ਤੱਕ ਦੀ ਗੱਲ ਕੀਤੀ ਜਾਵੇ ਤਾਂ ਜਿਥੇ ਆਮ ਆਦਮੀ ਪਾਰਟੀ (Aam Aadmi Party) ਨੇ 630 ਸੀਟਾਂ ਜਿੱਤੀਆਂ ਹਨ, ਉਥੇ ਪੰਜਾਬ ਦੀ ਖੇਤਰੀ ਪਾਰਟੀ ਸ਼ੋ੍ਮਣੀ ਅਕਾਲੀ ਦਲ ਨੇ ਵੀ 175 ਸੀਟਾਂ ਹਾਸਲ ਕਰਕੇ ਤੀਸਰਾ ਸਥਾਨ, ਕਾਂਗਰਸ ਪਾਰਟੀ ਨੇ 215 ਸੀਟਾਂ ਜਿੱਤ ਕੇ ਦੂਸਰੇ ਸਥਾਨ ਤੇ ਚੱਲ ਰਹੀ ਹੈ ਦੇ ਚਲਦਿਆਂ ਆਜਾਦ ਉਮੀਦਵਾਰਾਂ ਨੇ ਵੀ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਹੈ । ਭਾਰਤੀ ਜਨਤਾ ਪਾਰਟੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹ ਹਾਲੇ 52 ਸੀਟਾਂ ਤੇ ਹੀ ਸਿਮਟ ਕੇ ਰਹਿ ਗਈ ਹੈ ।

LEAVE A REPLY

Please enter your comment!
Please enter your name here