ਬੰਬੀਹਾ ਗਰੁੱਪ ਨਾਲ ਸਬੰਧਤ ਜਸਵੰਤ ਸਿੰਘ ਜੱਸਾ ਮੁੰਬਈ ਪੁਲਸ ਵੱਲੋਂ ਗ੍ਰਿਫ਼ਤਾਰ

0
47
Arrested

ਹੁਸਿਆਰਪੁਰ, 29 ਮਈ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਮੁੰਬਈ ਸ਼ਹਿਰ ਦੇ ਏਅਰਪੋਰਟ ਵਿਖੇ ਬੀਤੇ ਦਿਨੀਂ ਪੁਲਸ ਵਲੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਮੁਤਾਬਕ ਹੁਸਿ਼ਆਰਪੁਰ ਦੇ ਹਲਕਾ ਚੱਬੇਵਾਲ ਅਧੀਨ ਆਉਂਦੇ ਪਿੰਡ ਬਡਲਾ ਦੇ ਰਹਿਣ ਵਾਲੇ ਅਤੇ ਦਵਿੰਦਰ ਬੰਬੀਹਾ ਗਰੁੱਪ ਨਾਲ ਸਬੰਧਤ ਜਿਸ ਨੌਜਵਾਨ ਨੂੰ ਬੀਤੇ ਦਿਨੀਂ ਮੁੰਬਈ ਏਅਰਪੋਰਟ ਤੋਂ ਮੁੰਬਈ ਪੁਲਸ (Mumbai Police) ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਦਾ ਨਾਮ ਜਸਵੰਤ ਸਿੰਘ (Jaswant Singh) ਹੈ । ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਸਵੰਤ ਸਿੰਘ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਲਈ ਵਿਦੇਸ਼ ਜਾ ਕੇ ਕੰਮ ਕਰਨਾ ਚਾਹੁੰਦਾ ਸੀ ਅਤੇ ਜ਼ੁਰਮ ਦੀ ਪੁਰਾਣੀ ਦਲਦਲ ‘ਚੋਂ ਬਾਹਰ ਨਿਕਲਣਾ ਚਾਹੁੰਦਾ ਸੀ ਪਰ ਫਲਾਈਟ ਫੜ੍ਹਨ ਤੋਂ ਪਹਿਲਾਂ ਹੀ ਏਅਰਪੋਰਟ ‘ਤੇ ਪੁਲਸ ਨੇ ਉਸ ਨੂੰ ਦਬੋਚ ਲਿਆ ।

ਕੀ ਦੱਸਿਆ ਪਰਿਵਾਰ ਨੇ

ਪਰਿਵਾਰ ਨੇ ਦੱਸਿਆ ਕਿ ਜਸਵੰਤ ਸਿੰਘ ਜੱਸਾ ਪਹਿਲਾਂ ਫ਼ੌਜ ‘ਚ ਵੀ ਭਰਤੀ ਹੋਇਆ ਸੀ ਪਰ ਉਸ ਤੋਂ ਬਾਅਦ ਉਹ ਗਲਤ ਸੰਗਤ ‘ਚ

ਪੈ ਗਿਆ । ਉਸ ਖਿਲਾਫ ਪਹਿਲਾਂ ਵੀ ਕੁਝ ਅਪਰਾਧਿਕ ਮਾਮਲੇ ਦਰਜ ਹਨ ਅਤੇ ਉਸ ਦੇ ਦੋ ਸਾਥੀਆਂ ਦਾ ਪਹਿਲਾਂ ਹੀ ਪੁਲਸ ਵੱਲੋਂ ਐਨਕਾਊਂਟਰ ਕੀਤਾ ਜਾ ਚੁੱਕਾ ਹੈ । ਪਰਿਵਾਰ ਮੁਤਾਬਕ ਹੁਣ ਉਹ ਕਾਫ਼ੀ ਬਦਲ ਗਿਆ ਸੀ ਅਤੇ ਜ਼ੁਰਮ ਦੀ ਇਸ ਦਲਦਲ `ਚੋਂ ਹਮੇਸ਼ਾ ਲਈ ਨਿਕਲਣਾ ਚਾਹੁੰਦਾ ਸੀ । ਸੂਤਰਾਂ ਅਨੁਸਾਰ ਮੁੰਬਈ ਪੁਲਸ ਨੇ ਗ੍ਰਿਫ਼ਤਾਰੀ ਤੋਂ ਬਾਅਦ ਜੱਸਾ ਨੂੰ ਹਰਿਆਣਾ ਪੁਲਸ ਦੇ ਹਵਾਲੇ ਕਰ ਦਿੱਤਾ ਹੈ ।

LEAVE A REPLY

Please enter your comment!
Please enter your name here