ਮਹੋਬਾ `ਚ ਕਰ ਦਿੱਤਾ ਗਿਆ ਕਿਸਾਨ ਦਾ ਕੁੱਟ-ਕੁੱਟ ਕੇ ਕਤਲ

0
37
beaten

ਮਹੋਬਾ, 28 ਮਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਮਹੋਬਾ ਦੇ ਖੇਤਰ ਮਹੋਬਕੰਠ ਵਿਖੇ ਇਕ ਕਿਸਾਨ ਦਾ ਕੁੱਟ-ਕੁੱਟ (Beating) ਕੇ ਕਤਲ ਕਰ ਦਿੱਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਵਿਅਕਤੀ

ਉੱਤਰ ਪ੍ਰਦੇਸ਼ ਦੇ ਮਹੋਬਾ ਜਿਲੇ ਦੇ ਮਹੋਬਕੰਠ ਖੇਤਰ ਵਿਚ ਅਣਪਛਾਤੇ ਬਦਮਾਸ਼ਾਂ ਨੇ ਇਕ ਕਿਸਾਨ ਦਾ ਡੰਡਿਆਂ ਨਾਲ ਕੁੱਟ-ਕੁੱਟ ਕੇ ਕਤਲ (Murder) ਕਰ ਦਿੱਤਾ । ਡਿਪਟੀ ਸੁਪਰਡੈਂਟ ਆਫ਼ ਪੁਲਸ ਰਵੀਕਾਂਤ ਗੌੜ ਨੇ ਦੱਸਿਆ ਕਿ ਪਿਪਰੀ ਪਿੰਡ ਦੇ ਰਹਿਣ ਵਾਲੇ ਹਰਚਰਨ ਰਾਜਪੂਤ (54) ਦੀ ਲਾਸ਼ (Corpse) ਬੁੱਧਵਾਰ ਸਵੇਰੇ ਖੇਤ ਵਿਚ ਪਈ ਮਿਲੀ । ਮ੍ਰਿਤਕ ਦੇ ਹੱਥ, ਪੈਰ ਅਤੇ ਸਿਰ ‘ਤੇ ਗੰਭੀਰ ਸੱਟਾਂ ਦੇ ਨਿਸ਼ਾਨ ਮਿਲੇ ਹਨ ।

ਪੁਲਸ ਨੇ ਕਰ ਦਿੱਤੀ ਹੈ ਕਤਲ ਦੇ ਕਾਰਨਾਂ ਤੇ ਮੁਲਜਮਾਂ ਦੀ ਭਾਲ ਸੁਰੂ

ਉਨ੍ਹਾਂ ਦੱਸਿਆ ਕਿ ਮ੍ਰਿਤਕ ਪਿਪਰੀ ਪਿੰਡ ਦੇ ਸਰਪੰਚ ਸੁਤੰਤਰ ਰਾਜਪੂਤ ਦੇ ਚਾਚਾ ਸਨ ਅਤੇ ਖੇਤ ਵਿਚ ਬਣੇ ਮਕਾਨ ਵਿਚ ਇਕੱਲੇ ਰਹਿੰਦੇ ਸਨ। ਪਿੰਡ ਵਾਸੀਆਂ ਅਨੁਸਾਰ ਹਰਚਰਨ ਖਾਣ-ਪੀਣ ਦੇ ਸ਼ੌਕੀਨ ਸਨ ਅਤੇ ਉਨ੍ਹਾਂ ਦੇ ਘਰ ਅਕਸਰ ਲੋਕਾਂ ਦੀ ਮਹਿਫ਼ਲ ਲੱਗਦੀ ਸੀ । ਘਟਨਾ ਦੀ ਜਾਣਕਾਰੀ ਉਦੋਂ ਮਿਲੀ ਜਦੋਂ ਪਰਿਵਾਰਕ ਮੈਂਬਰ ਸਵੇਰੇ ਉਨ੍ਹਾਂ ਨੂੰ ਖਾਣਾ ਪਹੁੰਚਾਉਣ ਖੇਤ ਪਹੁੰਚੇ । ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ (Postmortem) ਲਈ ਭੇਜ ਦਿੱਤਾ ਹੈ ਅਤੇ ਕਤਲ ਦੇ ਕਾਰਨਾਂ ਤੇ ਮੁਲਜ਼ਮਾਂ ਦੀ ਪਛਾਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ ।

LEAVE A REPLY

Please enter your comment!
Please enter your name here