ਚੰਡੀਗੜ੍ਹ, 25 ਮਈ 2026 : ਨਿਊਜ਼ੀਲੈਂਡ (New Zealand) ਵਿਖੇ ਬੀਤੇ ਦਿਨੀਂ ਦੋ ਕਾਰਾਂ ਦੀ ਆਪਸੀ ਟੱਕਰ ਦੌਰਾਨ ਪੰਜਾਬੀ ਮੂਲ ਦੇ ਇਕ ਵਿਅਕਤੀ ਦੀ ਮੌਤ (Death) ਹੋ ਜਾਣ ਦਾ ਘਟਨਾਕ੍ਰਮ ਵਾਪਰਨ ਦਾ ਸਮਾਚਾਰ ਹੈ ।
ਕੌਣ ਹੈ ਇਹ ਪੰਜਾਬੀ ਮੂਲ ਦਾ ਵਿਅਕਤੀ
ਮਿਲੀ ਜਾਣਕਾਰੀ ਮੁਤਾਬਕ ਨਿਊਜ਼ੀਲੈਂਡ ਦੇ ਪਪਾਮੋਆ ਦੇਰ ਸ਼ਾਮ ਜੋ ਉਬਰ ਦੀ ਸਿਫ਼ਟ ਵਿਚ ਕੰਮ ਕਰਦੇ ਵੇਲੇ ਦੋ ਗੱਡੀਆਂ ਦੀ ਟੱਕਰ ਦੌਰਾਨ ਪੰਜਾਬੀ ਮੂਲ ਦੇ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਬਾਰੇ ਦੱਸਿਆ ਜਾ ਰਿਹਾ ਹੈ ਦਾ ਨਾਮ ਰਮਨਦੀਪ ਢਿੱਲੋਂ (Ramandeep Dhillon) ਹੈ । ਰਮਨਦੀਪ ਸਿੰਘ ਢਿੱਲੋਂ ਦੇ ਇਸ ਤਰ੍ਹਾਂ ਸੜਕ ਹਾਦਸੇ (Road accidents) ਵਿਚ ਮਾਰੇ ਜਾਣ ਦੇ ਚਲਦਿਆਂ ਪਿੱਛੇ ਪਤਨੀ ਅਤੇ ਧੀ ਰਹਿ ਗਏ ਹਨ ।
ਕੀ ਸਾਹਮਣੇ ਆਇਆ ਪੁਲਸ ਮੁਤਾਬਕ
ਨਿਊਜ਼ੀਲੈਂਡ ਦੀ ਪੁਲਸ ਅਨੁਸਾਰ 36 ਸਾਲਾ ਰਮਨਦੀਪ ਢਿੱਲੋਂ ਦੀ ਮੌਤ ਹਾਦਸੇ ਵਾਲੀ ਥਾਂ ‘ਤੇ ਹੀ ਹੋ ਗਈ ਸੀ । ਪੁਲਸ ਨੇ ਦੱਸਿਆ ਕਿ ਉਕਤ ਸੜਕ ਹਾਦਸਾ ਟੀ ਪੁਕੇ ਹਾਈਵੇਅ ‘ਤੇ ਬੇਲ ਰੋਡ ਅਤੇ ਪੌਪਲਰ ਲੇਨ ਦੇ ਵਿਚਕਾਰ ਵਾਪਰਿਆ । ਦੂਜੀ ਗੱਡੀ ਵਿੱਚ ਸਵਾਰ ਦੋ ਲੋਕ ਜ਼ਖ਼ਮੀ ਹੋ ਗਏ ।









