ਭਾਰਤ ਵਿਚ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ ਹੋਇਆ ਵਾਧਾ

0
39
petroleum

ਨਵੀਂ ਦਿੱਲੀ, 23 ਮਈ 2026 : ਭਾਰਤ ਦੇਸ਼ ਅੰਦਰ ਇਕ ਵਾਰ ਫਿਰ ਤੋਂ ਸਰਕਾਰ ਵਲੋਂ ਪੈਟਰੋਲ ਤੇ ਡੀਜਲ (Petrol and diesel) ਦੀਆਂ ਕੀਮਤਾਂ ਵਿਚ ਵਾਧਾ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿੰਨਾਂ ਕਿੰਨਾਂ ਕੀਤਾ ਗਿਆ ਹੈ ਵਾਧਾ

ਮਿਲੀ ਜਾਣਕਾਰੀ ਅਨੁਸਾਰ ਭਾਰਤ ਦੇਸ਼ ਵਿਚ ਕੇਂਦਰ ਸਰਕਾਰ ਵਲੋਂ ਇਕ ਵਾਰ ਫਿਰ ਜਿਥੇ ਪੈਟਰੋਲ ਤੇ ਡੀਜਲ ਦੀਆਂ ਕੀਮਤਾਂ ਵਿਚ ਵਾਧਾ (Price increase) ਕੀਤਾ ਗਿਆ ਹੈ ਦੇ ਚਲਦਿਆਂ ਪੈਟਰੋਲ ਦੀਆਂ ਕੀਮਤਾਂ ਵਿੱਚ ਲਗਭਗ 87 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਵਿੱਚ 91 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ । ਦੱਸਣਯੋਗ ਹੈ ਕਿ 10 ਦਿਨਾਂ ਵਿਚ ਇਹ ਤੀਸਰੀ ਵਾਰ ਕੀਤਾ ਗਿਆ ਹੈ ।

ਪਹਿਲਾਂ ਕਦੋਂ ਕੀਤਾ ਗਿਆ ਸੀ ਵਾਧਾ

ਜਾਣਕਾਰੀ ਅਨੁਸਾਰ ਪਿਛਲੀਆਂ ਕੀਮਤਾਂ ਵਿੱਚ ਵਾਧਾ 15 ਮਈ ਅਤੇ 19 ਮਈ ਨੂੰ ਕੀਤਾ ਗਿਆ ਸੀ । ਇਸ ਦਾ ਮਤਲਬ ਹੈ ਕਿ ਇਹ ਕੁਝ ਦਿਨਾਂ ਵਿੱਚ ਤੀਜੀ ਵਾਰ ਵਾਧਾ ਹੋਇਆ ਹੈ । ਚੰਡੀਗੜ੍ਹ ਵਿੱਚ, ਇਸ ਵੇਲੇ ਪੈਟਰੋਲ ਲਗਭਗ 98.12 ਪ੍ਰਤੀ ਲੀਟਰ ਅਤੇ ਡੀਜ਼ਲ 86.09 ਪ੍ਰਤੀ ਲੀਟਰ ਵਿੱਚ ਵਿਕ ਰਿਹਾ ਹੈ। 15 ਮਈ ਤੋਂ ਪਹਿਲਾਂ ਡੀਜ਼ਲ ਦੀ ਕੀਮਤ 82.45 ਪ੍ਰਤੀ ਲੀਟਰ ਸੀ, ਜੋ ਹੁਣ ਲਗਭਗ 4 ਵਧ ਗਈ ਹੈ ।

ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦਾ ਸਿੱਧਾ ਅਸਰ ਟਰਾਂਸਪੋਰਟ ਸੈਕਟਰ `ਤੇ ਪੈ ਰਿਹਾ ਹੈ । ਸ਼ਹਿਰ ਵਿੱਚ ਟੈਕਸੀ, ਆਟੋ ਅਤੇ ਮਾਲ ਭਾੜੇ ਵਧਣ ਦੀ ਉਮੀਦ ਹੈ। ਸਬਜ਼ੀਆਂ, ਕਰਿਆਨੇ ਅਤੇ ਹੋਰ ਰੋਜ਼ਾਨਾ ਲੋੜਾਂ ਦੀਆਂ ਕੀਮਤਾਂ ਵੀ ਵਧ ਸਕਦੀਆਂ ਹਨ । ਵਪਾਰੀਆਂ ਦਾ ਕਹਿਣਾ ਹੈ ਕਿ ਬਾਲਣ ਦੀਆਂ ਵਧਦੀਆਂ ਦਰਾਂ ਮਾਲ ਭਾੜੇ ਦੀ ਲਾਗਤ ਵਧਾ ਰਹੀਆਂ ਹਨ ।

LEAVE A REPLY

Please enter your comment!
Please enter your name here