ਕਰਿਆਨੇ ਦੀ ਦੁਕਾਨ ਨੂੰ ਲੱਗੀ ਅੱਗ ਵਿਚ ਪਿਤਾ-ਪੁੱਤਰ ਦੀ ਹੋਈ ਮੌਤ

0
40
Pathankot Incident

ਪਠਾਨਕੋਟ, 22 ਮਈ 2026 : ਪੰਜਾਬ ਦੇ ਜਿਲਾ ਪਠਾਨਕੋਟ (Pathankot) ਵਿਖੇ ਇਕ ਕਰਿਆਣੇ ਦੀ ਦੁਕਾਨ ਵਿਚ ਬੀਤੇ ਦਿਨੀਂ ਅੱਗ ਲੱਗ ਜਾਣ ਕਾਰਨ ਦੋ ਵਿਅਕਤੀਆ ਦੀ ਮੌਤ (Death) ਹੋ ਗਈ ਹੈੈ ।

ਕੌਣ ਕੌਣ ਹਨ ਜੋ ਉਤਰ ਗਏ ਮੌਤ ਦੇ ਘਾਟ

ਜਿ਼ਲਾ ਪਠਾਨਕੋਟ ਦੇ ਭੋਆ ਇਲਾਕੇ `ਚ ਇਕ ਬਹੁਤ ਹੀ ਦਰਦਨਾਕ ਹਾਦਸੇ ਦੌਰਾਨ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਰਾਧੇ ਸਿਆਮ ਸ਼ਰਮਾ (62) ਅਤੇ ਉਸ ਦੇ ਪੁੱਤਰ ਦੀਕਸ਼ਿਤ ਉਰਫ਼ ਦੀਕਸ਼ੂ (28) ਦੀ ਮੌਤ ਹੋ ਗਈ ।

ਕੀ ਸਾਹਮਣੇ ਆਇਆ ਸ਼ੁਰੂਆਤੀ ਜਾਂਚ ਵਿਚ

ਮੁੱਢਲੀ ਜਾਂਚ ਅਨੁਸਾਰ ਹਾਦਸੇ ਦਾ ਕਾਰਨ ਸ਼ਾਰਟ ਸਰਕਟ (Short circuit) ਮੰਨਿਆ ਜਾ ਰਿਹਾ ਹੈ । ਮਿਲੀ ਜਾਣਕਾਰੀ ਅਨੁਸਾਰ ਸਭ ਤੋਂ ਪਹਿਲਾਂ ਅੱਗ ਦੁਕਾਨ ਵਿਚ ਲੱਗੀ, ਜੋ ਦੇਖਦੇ ਹੀ ਦੇਖਦੇ ਉੱਪਰਲੀ ਮੰਜਿਲ ਤੱਕ ਫੈਲ ਗਈ । ਦੁਕਾਨ ਵਿਚ ਪਏ ਇਨਵਰਟਰ ਅਤੇ ਹੋਰ ਇਲੈਕਟ੍ਰਾਨਿਕ ਸਾਮਾਨ ਕਾਰਨ ਅੱਗ ਨੇ ਕੁਝ ਹੀ ਸਮੇਂ ਵਿਚ ਭਿਆਨਕ ਰੂਪ ਧਾਰ ਲਿਆ ।

ਇਸ ਦੌਰਾਨ ਪਿਉਂ-ਪੁੱਤਰ ਦੁਕਾਨ ਨੂੰ ਬਚਾਉਣ ਬਚਾਉਣ ਅਤੇ ਅੱਗ ਬੁਝਾਉਣ (Fire extinguisher) ਦੀ ਕੋਸ਼ਿਸ਼ ਕਰਦੇ ਰਹੇ ਪਰ ਸੰਘਣੇ ਧੂੰਏ ਅਤੇ ਜ਼ਹਿਰੀਲੀ ਗੈਸ ਕਾਰਨ ਦੋਵੇਂ ਅੰਦਰ ਹੀ ਫਸ ਗਏ। ਆਸ-ਪਾਸ ਦੇ ਲੋਕ ਮੌਕੇ ‘ਤੇ ਪਹੁੰਚੇ ਅਤੇ ਅੱਗ ਬੁਝਾਉਣ ਦੀ ਕੋਸਿ਼ਸ਼ ਕੀਤੀ ਪਰ ਧੂੰਆਂ ਬਹੁਤ ਵੱਧ ਹੋਣ ਕਾਰਨ ਅੰਦਰ ਜਾਣਾ ਸੰਭਵ ਨਹੀਂ ਸੀ ।

ਪਿੰਡ ਵਾਸੀਆਂ ਨੇ ਦਰਵਾਜਾ ਤੋੜ ਕੇ ਬਾਹਰ ਕੱਢੇ ਪਿਤਾ-ਪੁੱਤਰ

ਦੱਸਿਆ ਜਾ ਰਿਹਾ ਹੈ ਕਿ ਆਪਣੀ ਜਾਨ ਬਚਾਉਣ ਲਈ ਰਾਧੇ ਸਿ਼ਆਮ ਅਤੇ ਉਸ ਦਾ ਪੁੱਤਰ ਤੀਜੀ ਮੰਜਿ਼ਲ ਤੱਕ ਪਹੁੰਚ ਗਏ ਪਰ ਧੂੰਏ ਅਤੇ ਗੈਸ ਦੇ ਦਬਾਅ ਕਾਰਨ ਦਰਵਾਜ਼ਾ ਨਹੀਂ ਖੁੱਲ ਸਕਿਆ । ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਪੌੜੀਆਂ ਦੀ ਮਦਦ ਨਾਲ ਉੱਪਰ ਪਹੁੰਚ ਕੇ ਹਥੌੜੇ ਨਾਲ ਦਰਵਾਜ਼ਾ ਤੋੜਿਆ ਅਤੇ ਦੋਵਾਂ ਨੂੰ ਬਾਹਰ ਕੱਢਿਆ ।

ਦੋਵੇਂ ਬੇਹੋਸ਼ ਹਾਲਤ ਵਿਚ ਮਿਲੇ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ (Dead) ਐਲਾਨ ਦਿੱਤਾ । ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ । ਪੁਲਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ (Postmortem) ਲਈ ਭੇਜ ਦਿੱਤਾ ਹੈ ।

LEAVE A REPLY

Please enter your comment!
Please enter your name here