ਖੰਨਾ ਪੁਲਸ ਨੇ ਸ਼ਗਨਪ੍ਰੀਤ ਸਿੰਘ ਦੇ ਮਾਪਿਆਂ ਨੂੰ ਕੀਤਾ ਗ੍ਰਿਫ਼ਤਾਰ

0
39
DSP

ਖੰਨਾ, 22 ਮਈ 2026 : ਪੰਜਾਬ ਦੇ ਜਿਲਾ ਲੁਧਿਆਣਾ ਅਧੀਨ ਆਉਂਦੇ ਸ਼ਹਿਰ ਖੰਨਾ ਦੀ ਪੁਲਸ ਵਲੋਂ ਸ਼ਗਨਪ੍ਰੀਤ ਸਿੰਘ (Shaganpreet Singh) ਦੇ ਮਾਪਿਆਂ ਨੂੰ ਪਿੰਡ ਚੜ੍ਹੀ ਤੋਂ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਸ਼ਗਨਪ੍ਰੀਤ ਸਿੰਘ

ਮਿਲੀ ਜਾਣਕਾਰੀ ਅਨੁਸਾਰ ਖੰਨਾ ਪੁਲਸ ਵਲੋਂ ਜੋ ਸ਼ਗਨਪ੍ਰੀਤ ਸਿੰਘ ਦੇ ਮਾਪਿਆਂ ਨੂੰ ਅੱਜ ਫਿਰ ਇਕ ਮਾਮਲੇ ਵਿਚ ਨਾਮ ਆਉਣ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ ਉਹ ਪੰਜਾਬ ਦੇ ਪ੍ਰਸਿੱਧ ਸਵਰਗੀ ਗਾਇਕ ਸਿੱਧੂ ਮੂਸੇਵਾਲਾ ਦਾ ਸਾਬਕਾ ਮੈਨੇਜਰ (Former manager) ਹੈ ਤੇ ਜੋ ਸ਼ਗਨਪ੍ਰੀਤ ਦੇ ਮਾਪਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਉਹ ਇਕ ਮਈ ਨੂੰ ਪ੍ਰੇਮ ਵੈਸ਼ਨੋ ਢਾਬੇ ‘ਤੇ ਹੋਈ ਗੋਲੀਬਾਰੀ ਅਤੇ ਜਬਰਦਸਤੀ ਵਾਲਾ ਮਾਮਲਾ ਹੈ ।

ਕੌਣ ਕੌਣ ਹਨ ਦੋਵੇਂ ਜਣੇ ਜਿਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ

ਸੂਚਨਾ ਅਨੁਸਾਰ ਇਕ ਮਈ ਨੂੰ ਪ੍ਰੇਮ ਵੈਸ਼ਨੋ ਢਾਬੇ `ਤੇ ਹੋਈ ਗੋਲੀਬਾਰੀ ਅਤੇ ਜਬਰਦਸਤੀ ਮਾਮਲੇ ਵਿਚ ਜੋ ਸ਼ਗਨਪ੍ਰੀਤ ਦੇ ਮਾਪਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਵਿਚ ਪਿਤਾ ਦਾ ਨਾਮ ਸੌਦਾਗਰ ਸਿੰਘ ਤੇ ਮਾਤਾ ਦਾ ਨਾਮ ਦਲਜੀਤ ਕੌਰ ਹੈ। ਦੋਵਾਂ ਨੂੰ ਮਾਮਲੇ ਵਿੱਚ ਸਾਜ਼ਿਸ਼ਕਰਤਾ (Conspirator) ਵਜੋਂ ਨਾਮਜ਼ਦ ਕੀਤਾ ਗਿਆ ਹੈ । ਦੱਸਣਯੋਗ ਹੈ ਕਿ ਸ਼ਗਨਪ੍ਰੀਤ ਸਿੰਘ ਵਿਦੇਸ਼ ਵਿਚ ਆਸਟ੍ਰੇਲੀਆ ਵਿਖੇ ਰਹਿੰਦਾ ਹੈ ।

ਕੀ ਦੱਸਿਆ ਡੀ. ਐਸ. ਪੀ. ਖੰਨਾ ਨੇ

ਖੰਨਾ ਦੇ ਡਿਪਟੀ ਸੁਪਰਡੈਂਟ ਆਫ ਪੁਲਸ (Deputy Superintendent of Police) (ਡੀ. ਐਸ. ਪੀ.) (ਜਾਂਚ) ਮੋਹਿਤ ਸਿੰਗਲਾ ਨੇ ਕਿਹਾ ਕਿ ਜਾਂਚ ਦੌਰਾਨ ਇਹ ਸਬੂਤ ਮਿਲੇ ਹਨ ਕਿ ਸ਼ਗਨਪ੍ਰੀਤ ਸਿੰਘ ਦੇ ਮਾਤਾ-ਪਿਤਾ ਆਪਣੇ ਪੁੱਤਰ ਦੇ ਵਿਦੇਸ਼ ਵਿੱਚ ਹੋਣ ਦੌਰਾਨ ਉਸ ਦੇ ਸੰਪਰਕ ਵਿੱਚ ਸਨ ।

ਇਸ ਤੋਂ ਇਲਾਵਾ ਉਹ ਅਪਰਾਧ ਕਰਨ ਵਾਲਿਆਂ ਅਤੇ ਉਨ੍ਹਾਂ ਦੇ ਨੈੱਟਵਰਕ ਨਾਲ ਵੀ ਜੁੜੇ ਹੋਏ ਸਨ । ਪੁਲਸ ਵੱਲੋਂ ਪ੍ਰਾਪਤ ਸਬੂਤਾਂ ਦੇ ਆਧਾਰ `ਤੇ ਦੋਵਾਂ ਨੂੰ ਮਾਮਲੇ ਵਿੱਚ ਸਾਜ਼ਿਸ਼ਕਰਤਾ ਵਜੋਂ ਨਾਮਜ਼ਦ ਕੀਤਾ ਗਿਆ ਹੈ ਅਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਅਤੇ ਲੋੜ ਪੈਣ ‘ਤੇ ਹੋਰ ਗ੍ਰਿਫ਼ਤਾਰੀਆਂ ਵੀ ਕੀਤੀਆਂ ਜਾ ਸਕਦੀਆਂ ਹਨ ।

LEAVE A REPLY

Please enter your comment!
Please enter your name here