ਨਸ਼ਾ ਛੁਡਾਊ ਕੇਂਦਰ ਵਿਚੋਂ ਵੱਡੀ ਗਿਣਤੀ ਵਿਚ ਮਰੀਜ਼ ਭੱਜੇ

0
24
drug rehabilitation center

ਮੋਗਾ, 21 ਮਈ 2026 : ਪੰਜਾਬ ਦੇ ਜਿਲਾ ਮੋਗਾ (Moga) ਦੇ ਪਿੰਡ ਜਨੇਰ ਵਿਚ ਬਣੇ ਸਰਕਾਰੀ ਨਸ਼ਾ ਛੁਡਾਊ ਕੇਂਦਰ (Government De-Addiction Center) ਵਿਚੋਂ ਵੱਡੀ ਗਿਣਤੀ ਵਿਚ ਮਰੀਜਾਂ ਦੇ ਭੱਜ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਮੋਗਾ ਦੇ ਪਿੰਡ ਜਨੇਰ (Village Janer) ‘ਚ ਇੱਕ ਸਰਕਾਰੀ ਨਸ਼ਾ ਛੁਡਾਊ ਕੇਂਦਰ ‘ਚੋਂ ਲਗਭੱਗ 30 ਮਰੀਜ਼ਾਂ ਦੇ ਭੱਜਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਨੇ ਨਸ਼ਾ ਛੁਡਾਊ ਕੇਂਦਰ ‘ਚ ਹਫੜਾ-ਦਫੜੀ ਮਚਾ ਦਿੱਤੀ । ਦੱਸਿਆ ਜਾ ਰਿਹਾ ਹੈ ਕਿ ਭੱਜਣ ਤੋਂ ਪਹਿਲਾਂ, ਮਰੀਜ਼ਾਂ ਨੇ ਕੇਂਦਰ ਦੇ ਸਟਾਫ ਅਤੇ ਸੁਰੱਖਿਆ ਗਾਰਡਾਂ ਨੂੰ ਧੱਕਾ ਦਿੱਤਾ ਅਤੇ ਭੱਜ ਗਏ। ਇਹ ਸਾਰੀ ਘਟਨਾ ਕੇਂਦਰ ‘ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ (C. C. T. V. Cameras) ‘ਚ ਕੈਦ ਹੋ ਗਈ ।

ਮਰੀਜਾਂ ਤੇ ਸਟਾਫ ਵਿਚ ਹੋਈ ਬਹਿਸ ਤੋਂ ਬਾਅਦ ਹੋਇਆ ਘਟਨਾਕ੍ਰਮ ਸ਼ੁਰੂ

ਦੱਸਿਆ ਜਾ ਰਿਹਾ ਹੈ ਕਿ ਕੋਟ ਈਸੇ ਖਾਂ ਪੁਲਿਸ ਸਟੇਸ਼ਨ (Kot Ise Khan Police Station) ਦੇ ਅਧਿਕਾਰ ਖੇਤਰ ਵਿਚ ਆਉਣ ਵਾਲੇ ਇਸ ਸਰਕਾਰੀ ਨਸ਼ਾ ਛੁਡਾਊ ਕੇਂਦਰ ‘ਚ ਝਗੜਾ ਉਦੋਂ ਸ਼ੁਰੂ ਹੋਇਆ ਜਦੋਂ ਇਲਾਜ ਅਧੀਨ ਮਰੀਜ਼ਾਂ ਅਤੇ ਸਟਾਫ ਵਿਚਕਾਰ ਬਹਿਸ ਹੋ ਗਈ । ਇਸ ਦੌਰਾਨ ਸਥਿਤੀ ਵਿਗੜ ਗਈ ਅਤੇ ਕੁਝ ਮਰੀਜ਼ ਹਿੰਸਕ ਹੋ ਗਏ। ਨੌਜਵਾਨਾਂ ਨੇ ਪਹਿਲਾਂ ਸੁਰੱਖਿਆ ਕਰਮਚਾਰੀਆਂ ਨੂੰ ਪਿੱਛੇ ਧੱਕ ਦਿੱਤਾ ਅਤੇ ਫਿਰ ਮੁੱਖ ਗੇਟ ਦਾ ਤਾਲਾ ਤੋੜ ਕੇ ਫਰਾਰ ਹੋ ਗਏ ।

ਕੀ ਦੱਸਿਆ ਸੁਰੱਖਿਆ ਗਾਰਡਾਂ ਨੇ

ਸੁਰੱਖਿਆ ਗਾਰਡਾਂ ਨੇ ਦੱਸਿਆ ਕਿ ਨੌਜਵਾਨਾਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ । ਜਦੋਂ ਕਿ ਕੁਝ ਮਰੀਜ਼ਾਂ ਨੂੰ ਮੌਕੇ ‘ਤੇ ਫੜ ਲਿਆ ਗਿਆ, ਪਰ ਵੱਡੀ ਗਿਣਤੀ ‘ਚ ਭੱਜਣ ‘ਚ ਕਾਮਯਾਬ ਹੋ ਗਏ । ਕੋਟ ਈਸੇ ਖਾਂ ਪੁਲਸ ਸਟੇਸ਼ਨ ਦੇ ਪੁਲਿਸ ਅਤੇ ਸੀਨੀਅਰ ਅਧਿਕਾਰੀ ਤੁਰੰਤ ਮੌਕੇ ‘ਤੇ ਪਹੁੰਚੇ ।

ਫੁਟੇਜ ਕਬਜੇ ਵਿਚ ਸ਼ੁਰੂ ਕਰ ਦਿੱਤੀ ਗਈ ਹੈ ਫੜੋ-ਫੜੀ

ਪੁਲਸ ਨੇ ਕੇਂਦਰ ਦੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਜ਼ਬਤ ਕਰ ਲਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ । ਫਰਾਰ ਨੌਜਵਾਨਾਂ ਦੀ ਭਾਲ ਲਈ ਆਲੇ-ਦੁਆਲੇ ਦੇ ਇਲਾਕਿਆਂ ਅਤੇ ਉਨ੍ਹਾਂ ਦੇ ਸੰਭਾਵੀ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ । ਪੁਲਸ ਨੇ ਨਸ਼ਾ ਛੁਡਾਊ ਕੇਂਦਰ ਦੇ ਸਟਾਫ ਦੇ ਬਿਆਨ ਦਰਜ ਕੀਤੇ ਹਨ ਅਤੇ ਮਾਮਲੇ ;ਚ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

LEAVE A REPLY

Please enter your comment!
Please enter your name here