ਸੜਕ ਹਾਦਸਾ ਵਾਪਰਨ ‘ਤੇ ਹੋਈ ਪੁਲਸ ਮੁਲਾਜ਼ਮ ਦੀ ਮੌਤ

0
20
road accident

ਮਾਹਿਲਪੁਰ, 19 ਮਈ 2026 : ਪੰਜਾਬ ਦੇ ਮਾਹਿਲਪਰ-ਗੜ੍ਹਸ਼ੰਕਰ ਰੋਡ (Mahilpur-Garhshankar Road) ‘ਤੇ ਪੈਂਦੇ ਪਿੰਡ ਗੋਲੀਆ ਕੋਲ ਬੀਤੀ ਦੇਰ ਰਾਤ ਇਕ ਸੜਕ ਹਾਦਸੇ (Road accidents) ਵਿਚ ਪੰਜਾਬ ਪੁਲਸ ਦੇ ਮੁਲਾਜਮ ਦੀ ਮੌਤ ਹੋ ਗਈ ਹੈ ।

ਕੌਣ ਹੈ ਇਹ ਪੁਲਸ ਮੁਲਾਜਮ

ਮਿਲੀ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਮਾਹਿਲਪੁਰ-ਗੜ੍ਹਸ਼ੰਕਰ ਰੋਡ ’ਤੇ ਪੈਂਦੇ ਪਿੰਡ ਗੋਲੀਆ ਕੋਲ ਕਾਰ ਅਤੇ ਟਿੱਪਰ (Car and tipper) ਦੀ ਸਿੱਧੀ ਟੱਕਰ ਹੋਣ ਨਾਲ ਪੁਲਸ ਮੁਲਾਜ਼ਮ ਦੀ ਮੌਕੇ ’ਤੇ ਮੌਤ (Death) ਹੋ ਗਈ ਦੀ ਪਛਾਣ ਪ੍ਰਦੀਪ ਕੁਮਾਰ ਬਲਾਕ ਮਾਹਿਲਪੁਰ ਦੇ ਪਿੰਡ ਲੰਗੇਰੀ ਦਾ ਵਸਨੀਕ ਵਜੋਂ ਹੋਈ ਹੈ ।

ਦੱਸਣਯੋਗ ਹੈ ਕਿ ਪ੍ਰਦੀਪ ਕੁਮਾਰ ਮੋਹਾਲੀ ਤੋਂ ਡਿਊਟੀ ਕਰ ਕੇ ਵਾਪਸ ਆਪਣੇ ਪਿੰਡ ਨੂੰ ਆ ਰਹੇ ਰਿਹਾ ਸੀ । ਦੱਸਿਆ ਜਾ ਰਿਹਾ ਹੈ ਕਿ ਟਿੱਪਰ ਵਾਲਾ ਮਾਹਿਲਪੁਰ ਵੱਲ ਤੋਂ ਗੜ੍ਹਸ਼ੰਕਰ ਵੱਲ ਜਾ ਰਿਹਾ ਸੀ । ਥਾਣਾ ਗੜ੍ਹਸ਼ੰਕਰ ਦੀ ਪੁਲਸ ਨੇ ਮਾਮਲਾ ਦਰਜ (Case registered) ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

LEAVE A REPLY

Please enter your comment!
Please enter your name here