ਆਸਟ੍ਰੇਲੀਆ, 18 ਮਈ 2026 : ਭਾਰਤ ਦੇਸ਼ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਆਸਟ੍ਰੇਲੀਆ ਵਿਖੇ ਕੋਰਟ ਵਲੋਂ ਜਿਨਸੀ ਸੋਸ਼ਣ ਅਤੇ ਅਸ਼ਲੀਲਤਾ (Sexual abuse and pornography) ਦੇ ਮਾਮਲਿਆਂ ਵਿਚ ਸਜ਼ਾ ਸੁਣਾਈ ਗਈ ਹੈ ।
ਕੌਣ ਹੈ ਇਹ ਭਾਰਤੀ ਮੂਲ ਦਾ ਵਿਅਕਤੀ
ਮਿਲੀ ਜਾਣਕਾਰੀ ਅਨੁਸਾਰ ਆਸਟ੍ਰੇਲੀਆ (Australia) ਦੇ ਐਡੀਲੇਡ ਵਿਖੇ ਮਾਨਯੋਗ ਕੋੋਰਟ ਵਲੋਂ ਭਾਰਤੀ ਮੂਲ ਯਾਨੀ ਕਿ ਦਿੱਲੀ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਜਿਨਸੀ ਸੋਸ਼ਣ ਅਤੇ ਅਸ਼ਲੀਲਤਾ ਦੇ ਕਈ ਮਾਮਲਿਆਂ ਵਿਚ ਸ਼ਾਮਲ ਪਾਏ ਜਾਣ ‘ਤੇ 13 ਸਾਲ 10 ਮਹੀਨਿਆਂ ਦੀ ਕੈਦ ਦੀ ਸਜ਼ਾ (Punishment) ਸੁਣਾਈ ਹੈ ਦਾ ਨਾਮ ਸੁਮਿਤ ਸਤੀਸ਼ ਰਸਤੋਗੀ ਹੈ ਅਤੇ ਇਹ 39 ਸਾਲਾਂ ਦਾ ਹੋਣ ਦੇ ਨਾਲ-ਨਾਲ ਇਕ ਮਸਾਜ ਥੈਰੇਪਿਸਟ ਹੈ ।
ਕੀ ਹੈ ਪੂਰਾ ਮਾਮਲਾ
ਜਾਣਕਾਰੀ ਮੁਤਾਬਕ ਜਿਨ੍ਹਾਂ ਮਾਮਲਿਆਂ ਵਿਚ ਰਸਤੋਗੀ ਨੂੰ ਸਜ਼ਾ ਸੁਣਵਾਈ ਗਈ ਹੈ ਇਹ ਘਟਨਾਵਾਂ ਅਕਤੂਬਰ 2021 ਤੋਂ ਜੁਲਾਈ 2022 ਦਰਮਿਆਨ ਗਲੇਨੈਲਗ ਦੇ ਇਕ ਮਸਾਜ ਸੈਂਟਰ ਵਿਚ ਵਾਪਰੀਆਂ । ਦਖਣੀ ਅਸਟਰੇਲੀਆ ਦੀ ਜ਼ਿਲ੍ਹਾ ਅਦਾਲਤ (District Court) ਦੀ ਜੱਜ ਕਾਰਮੇਨ ਮੈਟਿਓ ਨੇ ਕਿਹਾ ਕਿ ਦੋਸ਼ੀ ਦਾ ਵਿਵਹਾਰ ਸਮੇਂ ਦੇ ਨਾਲ ਹੋਰ ‘ਹਮਲਾਵਰ’ ਬਣ ਗਿਆ ਸੀ । ਪੀੜਤਾਂ ਨੇ ਅਦਾਲਤ ਵਿਚ ਅਪਣੇ ਦਰਦ ਨੂੰ ਬਿਆਨ ਕੀਤਾ ।
ਪੀੜ੍ਹਤ ਔਰਤ ਨੇ ਆਪਣੇ ਨਾਲ ਬੀਤੀ ਘਟਨਾ ਬਾਰੇ ਵੀ ਦੱਸਿਆ
ਇਕ ਪੀੜਤ ਔਰਤ ਨੇ ਦਸਿਆ ਕਿ ਇਹ ਘਟਨਾ ਮੇਰੇ ਹਨੀਮੂਨ ਦੌਰਾਨ ਹੋਈ ਸੀ, ਜਿਸ ਦਾ ਮੇਰੀ ਨਿੱਜੀ ਜ਼ਿੰਦਗੀ ਅਤੇ ਰਿਸ਼ਤਿਆਂ ’ਤੇ ਡੂੰਘਾ ਮਾਨਸਿਕ ਅਸਰ ਪਿਆ ਹੈ । ਇਕ ਹੋਰ ਪੀੜਤ ਨੇ ਬਾਕੀ ਔਰਤਾਂ ਨੂੰ ਸੁਚੇਤ ਕਰਦਿਆਂ ਅਪੀਲ ਕੀਤੀ ਕਿ ਕਿਸੇ ਵੀ ਸ਼ੱਕੀ ਵਿਵਹਾਰ ਨੂੰ ਨਜ਼ਰਅੰਦਾਜ਼ ਨਾ ਕਰੋ ਅਤੇ ਅਜਿਹੀਆਂ ਘਟਨਾਵਾਂ ਦੀ ਰੀਪੋਰਟ ਤੁਰਤ ਦਰਜ ਕਰਵਾਓ ।







